Sat, Apr 20, 2024
Whatsapp

ਪਠਾਨਕੋਟ: ਗੋਹਾਟੀ ਤੋਂ ਜੰਮੂ ਜਾ ਰਹੀ ਟਰੇਨ ਪਟੜੀ ਤੋਂ ਲੱਥੀ, ਮਚਿਆ ਹੜਕੰਪ

Written by  Jashan A -- February 12th 2020 02:05 PM -- Updated: February 12th 2020 03:28 PM
ਪਠਾਨਕੋਟ: ਗੋਹਾਟੀ ਤੋਂ ਜੰਮੂ ਜਾ ਰਹੀ ਟਰੇਨ ਪਟੜੀ ਤੋਂ ਲੱਥੀ, ਮਚਿਆ ਹੜਕੰਪ

ਪਠਾਨਕੋਟ: ਗੋਹਾਟੀ ਤੋਂ ਜੰਮੂ ਜਾ ਰਹੀ ਟਰੇਨ ਪਟੜੀ ਤੋਂ ਲੱਥੀ, ਮਚਿਆ ਹੜਕੰਪ

ਪਠਾਨਕੋਟ: ਪਠਾਨਕੋਟ ਕੈਂਟ ਸਟੇਸ਼ਨ 'ਤੇ ਅੱਜ ਗੁਹਾਟੀ-ਜੰਮੂ 15651 ਲੋਹਿਤ ਐਕਸਪ੍ਰੈਸ ਅਚਾਨਕ ਪੱਟੜੀ ਤੋਂ ਉਤਰ ਗਈ। ਜਿਸ ਦੌਰਾਨ ਹੜਕੰਪ ਮੱਚ ਗਿਆ। ਇਸ ਹਾਦਸੇ 'ਚ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਘਟਨਾ ਤੋਂ ਬਾਅਦ ਯਾਤਰੀਆਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।ਇਸ ਉਪਰੰਤ ਰੇਲਵੇ ਕਰਮਚਾਰੀਆਂ ਨੇ ਸਖਤ ਮਿਹਨਤ ਦੇ ਬਾਅਦ ਟਰੇਨ ਨੂੰ ਦੁਬਾਰਾ ਤੋਂ ਪੱਟੜੀ 'ਤੇ ਪਹੁੰਚਾਇਆ। ਹੋਰ ਪੜ੍ਹੋ: ਚੰਡੀਗੜ੍ਹ 'ਚ ਪ੍ਰੇਮਿਕਾ ਨਾਲ ਰਹਿੰਦੇ ਗੈਂਗਸਟਰ ਦਿਲਪ੍ਰੀਤ 'ਤੇ ਇੰਝ ਪਿਆ ਸੀ ਜਾਲ, ਪੁਲਿਸ ਨੇ ਕੀਤੇ ਕਈ ਅਹਿਮ ਖੁਲਾਸੇ  ਮਿਲੀ ਜਾਣਕਾਰੀ ਮੁਤਾਬਕ ਟਰੇਨ ਪਠਾਨਕੋਟ ਤੋਂ ਜੰਮੂ ਵੱਲ ਜਾ ਰਹੀ ਸੀ ਤੇ ਟਰੇਨ ਦੀ ਰਫਤਾਰ ਬਹੁਤ ਘੱਟ ਸੀ ਪਰ ਫਿਰ ਵੀ ਕੁਝ ਡੱਬੇ ਪੱਟੜੀ ਤੋਂ ਉਤਰ ਗਏ। ਰੇਲਵੇ ਅਧਿਕਾਰੀਆਂ ਮੁਤਾਬਕ ਜੇਕਰ ਟਰੇਨ ਦੀ ਰਫਤਾਰ ਤੇਜ਼ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। -PTC News


Top News view more...

Latest News view more...