Advertisment

ਕੈਨੇਡੀਅਨ ਸਰਕਾਰ ਦਾ ਬਿਹਤਰ ਸਿਹਤ ਵੱਲ ਵੱਡਾ ਕਦਮ, ਹੁਣ ਨਹੀਂ ਵਿਕਣਗੀਆਂ ਖਾਣ ਵਾਲੀਆਂ ਇਹ ਵਸਤਾਂ

author-image
Ragini Joshi
New Update
ਕੈਨੇਡੀਅਨ ਸਰਕਾਰ ਦਾ ਬਿਹਤਰ ਸਿਹਤ ਵੱਲ ਵੱਡਾ ਕਦਮ, ਹੁਣ ਨਹੀਂ ਵਿਕਣਗੀਆਂ ਖਾਣ ਵਾਲੀਆਂ ਇਹ ਵਸਤਾਂ
Advertisment
ਕੈਨੇਡੀਅਨ ਸਰਕਾਰ ਦਾ ਬਿਹਤਰ ਸਿਹਤ ਵੱਲ ਵੱਡਾ ਕਦਮ, ਹੁਣ ਨਹੀਂ ਵਿਕਣਗੀਆਂ ਖਾਣ ਵਾਲੀਆਂ ਇਹ ਵਸਤਾਂ ਗੱਲ ਚਾਹੇ ਕਾਨੂੰਨ ਵਿਵਸਥਾ ਦੀ ਹੋਵੇ, ਕਮਾਈ ਦੀ ਜਾਂ ਸਿਹਤ ਦੀ, ਕੈਨੇਡਾ ਉਹਨਾਂ ਮੋਹਰੀ ਸੂਬਿਆਂ 'ਚ ਆਉਂਦਾ ਹੈ, ਜਿੱਥੇ ਸਰਕਾਰ ਵੱਲੋਂ ਲੋਕਾਂ ਦੇ ਹਿੱਤ 'ਚ ਫੈਸਲਾ ਲੈਣ 'ਚ ਦੇਰੀ ਨਹੀਂ ਕੀਤੀ ਜਾਂਦੀ। ਅਜਿਹਾ ਹੀ ਇੱਕ ਫੈਸਲਾ ਲੈਂਦਿਆਂ ਕੈਨੇਡੀਅਨ ਸਰਕਾਰ ਨੇ ਨਕਲੀ ਟਰਾਂਸ ਫੈਟ ਦੇ ਮੁੱਖ ਸ੍ਰੋਤ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹਨਾਂ ਪਦਰਾਥਾਂ 'ਚ ਅੰਸ਼ਿਕ ਤੌਰ ਤੇ ਹਾਈਡਰੋਜਨੇਡ ਤੇਲ, ਜਾਂ ਪੀ ਐਚ ਓ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਦਿਲ ਲਈ ਘਾਤਕ ਮੰਨਿਆ ਜਾਂਦਾ ਹੈ। ਅੱਜ ਲਾਗੂ ਹੋਣ ਵਾਲੇ ਨਿਯਮ ਤੋਂ ਬਾਅਦ ਕਿਸੇ ਵੀ ਭੋਜਨ ਵਿੱਚ additive ਦੀ ਵਰਤੋਂ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ ਜਾਵੇਗਾ। ਇਸ ਤੇਲ ਨਾਲ ਭੋਜਨ ਤਾਜ਼ਾ ਰਹਿੰਦਾ ਹੈ ਅਤੇ ਸਵਾਦ ਬਣਦਾ ਹੈ, ਪਰ ਨਾਲ ਹੀ ਇਸ ਨਾਲ "ਬੁਰੇ" ਕੋਲੈਸਟਰੌਲ ਦੇ ਪੱਧਰ ਵਿੱਚ ਵਾਧਾ ਹੁੰਦਾ ਹੈ। ਇਸ ਤੋਂ ਬਾਅਦ ਕੈਨੇਡਾ ਦੇ ਵਿੱਚ ਕੋਈ ਵੀ ਅਜਿਹਾ ਖਾਦ ਪਦਾਰਥ ਨਹੀਂ ਵੇਚਿਆ ਜਾ ਸਕੇਗਾ ਜਿਸ 'ਚ ਨਕਲੀ ਟ੍ਰਾਂਸ ਫੈਟ ਦੀ ਵਰਤੋਂ ਹੁੰਦੀ ਹੈ। ਇਸ ਨਿਯਮ ਦੇ ਲਾਗੂ ਹੋਣ ਨਾਲ ਦਿਲ ਨਾਲ ਸੰਬੰਧਤ ਸਮੱਸਿਆਵਾਂ ਘਟਣ ਦੀ ਉਮੀਦ ਕੀਤੀ ਜਾ ਰਹੀ ਹੈ। —PTC News-
canada trans-fat-banned-in-canada trans-fat-banned
Advertisment

Stay updated with the latest news headlines.

Follow us:
Advertisment