Anant Ambani Radhika Merchant Wedding: ਅਨੰਤ-ਰਾਧਿਕਾ ਅੰਬਾਨੀ ਦੇ ਵਿਆਹ ਤੇ ਸ਼ਾਹਰੁਖ਼ ਖ਼ਾਨ ਦੀ ਵੀਡੀਓ ਵਾਇਰਲ,ਜਿੱਤਿਆਂ ਪ੍ਰਸ਼ੰਸਕਾਂ ਦਾ ਦਿਲ
Anant Ambani Radhika Merchant Wedding: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਸ਼ਾਹਰੁਖ਼ ਖ਼ਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਅਮਿਤਾਭ ਬੱਚਨ ਦੇ ਪੈਰ ਛੂਹਦੇ ਨਜ਼ਰ ਆ ਰਹੇ ਹਨ।
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਵਿਆਹ
ਪਿਛਲੇ ਦਿਨ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ ਸ਼ਾਨਦਾਰ ਢੰਗ ਨਾਲ ਹੋਇਆ। ਇਸ ਵਿਆਹ ਵਿੱਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਏ ਅਤੇ ਡਾਂਸ ਅਤੇ ਮਸਤੀ ਕਰਕੇ ਅਨੰਤ ਅਤੇ ਰਾਧਿਕਾ ਦੇ ਵਿਆਹ ਵਿੱਚ ਰੰਗ ਭਰ ਦਿੱਤਾ। ਵਿਆਹ ਦੀਆਂ ਫ਼ੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹਿਆਂ ਹਨ। ਇਸ ਵਿੱਚ ਸਿਤਾਰਿਆਂ ਦੇ ਲੁੱਕ ਅਤੇ ਉਨ੍ਹਾਂ ਦਾ ਡਾਂਸ ਸਭ ਨੂੰ ਬਹੁਤ ਪਸੰਦ ਆ ਰਹੇ ਹਨ। ਇਸ ਵਿਚਕਾਰ ਇੱਕ ਹੋਰ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਸ ਨੇ ਸਭ ਦਾ ਦਿਲ ਜਿੱਤ ਲਿਆ ਹੈ।
ਸ਼ਾਹਰੁਖ਼ ਖ਼ਾਨ ਦੇ ਸੰਸਕਾਰਾਂ ਦੀ ਵਿਦੇਸ਼ਾਂ ਵਿੱਚ ਵੀ ਹੋ ਰਹੀ ਤਾਰੀਫ
ਅਸਲ ਵਿੱਚ, ਸੋਸ਼ਲ ਮੀਡੀਆ ਫੈਨ ਪੇਜ 'ਤੇ ਅਨੰਤ ਅਤੇ ਰਾਧਿਕਾ ਦੇ ਵਿਆਹ ਨਾਲ ਜੁੜੇ ਕਈ ਵੀਡੀਓਜ਼ ਸਾਹਮਣੇ ਆਏ ਹਨ। ਇਸ ਵਿੱਚ ਡਾਂਸ ਤੋਂ ਲੈ ਕੇ ਵਿਆਹ ਤੱਕ ਸਾਰੇ ਵੀਡੀਓ ਮੌਜੂਦ ਹਨ। ਉਹਨਾਂ ਵਿੱਚੋਂ ਇੱਕ ਵੀਡੀਓ ਸ਼ਾਹਰੁਖ਼ ਖ਼ਾਨ ਦਾ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਅਦਾਕਾਰ ਦੇ ਸੰਸਕਾਰਾਂ ਦੀ ਤਾਰੀਫ ਦੇਸ਼-ਵਿਦੇਸ਼ ਤੱਕ ਹੋ ਰਹੀ ਹੈ। ਸਿਰਫ਼ ਇਹ ਹੀ ਨਹੀਂ, ਪ੍ਰਸ਼ੰਸਕ ਵੀ ਸ਼ਾਹਰੁਖ਼ ਖਾਨ 'ਤੇ ਬਾਰ-ਬਾਰ ਪਿਆਰ ਵਰਸਾ ਰਹੇ ਹਨ ਅਤੇ ਬਹੁਤ ਤਾਰੀਫ਼ ਕਰ ਰਹੇ ਹਨ।
ਅਮਿਤਾਭ ਦੇ ਪੈਰਾਂ ਨੂੰ ਝੁਕ ਕੇ ਛੂਹਿਆ
ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਾਹਰੁਖ਼ ਖ਼ਾਨ ਆਲੀਵ ਗ੍ਰੀਨ ਰੰਗ ਦੀ ਸ਼ੇਰਵਾਨੀ ਪਹਿਨ ਕੇ ਆ ਰਹੇ ਹਨ ਅਤੇ ਸਭ ਤੋਂ ਪਹਿਲਾਂ ਦੱਖਣੀ ਭਾਰਤ ਦੇ ਸੁਪਰਸਟਾਰ ਰਜਨੀਕਾਂਤ ਨਾਲ ਮੁਲਾਕਾਤ ਕਰਦੇ ਹਨ। ਉਹ ਰਜਨੀਕਾਂਤ ਦੇ ਕੋਲ ਬੈਠੀ ਉਨ੍ਹਾਂ ਦੀ ਪਤਨੀ ਨੂੰ ਵੀ ਪ੍ਰਣਾਮ ਕਰਦੇ ਹਨ। ਇਸ ਤੋਂ ਬਾਅਦ ਕਿੰਗ ਖ਼ਾਨ ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਨਾਲ ਮੁਲਾਕਾਤ ਕਰਦੇ ਹਨ। ਤਦ ਹੀ ਦੂਜੀ ਪਾਸੋਂ ਅਮਿਤਾਭ ਬੱਚਨ ਆ ਰਹੇ ਸਨ। ਸ਼ਾਹਰੁਖ਼ ਖ਼ਾਨ ਨੇ ਅਮਿਤਾਭ ਬੱਚਨ ਨੂੰ ਦੇਖਦੇ ਹੀ ਉਨ੍ਹਾਂ ਨੂੰ ਪ੍ਰਣਾਮ ਕੀਤਾ ਅਤੇ ਝੁਕ ਕੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਸ਼ਾਹਰੁਖ਼ ਨੇ ਜਯਾ ਬੱਚਨ ਦੇ ਵੀ ਪੈਰ ਛੂਹੇ। ਜਯਾ ਨੇ ਸ਼ਾਹਰੁਖ਼ ਨੂੰ ਆਸ਼ੀਰਵਾਦ ਦਿੱਤਾ।
ਸੋਸ਼ਲ ਮੀਡੀਆ 'ਤੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਹੁਣ ਕਿੰਗ ਖਾਨ ਦਾ ਇਹ ਵੀਡੀਓ ਬਹੁਤ ਚਰਚਾ ਵਿੱਚ ਬਣਿਆ ਹੋਇਆ ਹੈ। ਸ਼ਾਹਰੁਖ਼ ਖਾਨ ਦੀ ਗੱਲਬਾਤ ਦੇ ਇਹ ਕੁੱਝ ਪਲ ਸਨ ਜੋ ਸ਼ਾਇਦ ਹੀ ਕਦੇ ਭੁੱਲੇ ਜਾਣਗੇ। ਇਸ ਮੁਲਾਕਾਤ ਤੋਂ ਉੱਥੇ ਮੌਜੂਦ ਲੋਕ ਅਤੇ ਪ੍ਰਸ਼ੰਸਕ ਕਿੰਗ ਖਾਨ ਦੀ ਬਹੁਤ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਇੱਕ ਯੂਜ਼ਰ ਨੇ ਲਿਖਿਆ, 'ਇਨ੍ਹਾਂ ਵੱਡਾ ਅਦਾਕਾਰ ਹੈ, ਇਹਨਾਂ ਵੱਡਾ ਰੁਤਬਾ ਕੌਣ ਨਹੀਂ ਜਾਣਦਾ... ਪਰ ਜਿੱਥੇ ਸਾਰੇ ਹੰਕਾਰ ਵਿੱਚ ਰਹਿ ਕੇ ਮੈਂ ਕਿਉਂ ਜਾਵਾਂ ਕਰਦੇ ਹਨ, ਉੱਥੇ ਇਹ ਸਭ ਦੇ ਨਾਲ ਮਿਲ ਰਹੇ ਹਨ'। ਦੂਜੇ ਯੂਜ਼ਰ ਨੇ ਲਿਖਿਆ, 'ਇਹ ਉਹ ਸਿਤਾਰੇ ਹਨ ਜੋ ਬਹੁਤ ਨਰਮ ਸੁਭਾਅ ਵਾਲੇ ਹਨ'। ਇੱਕ ਹੋਰ ਯੂਜ਼ਰ ਨੇ ਲਿਖਿਆ, 'ਇਸ ਲਈ ਤਾਂ ਹਰ ਕੋਈ SRK ਨਹੀਂ ਬਣ ਸਕਦਾ'।
- PTC NEWS