ਕੈਨੇਡਾ ਸਰਕਾਰ ਨੇ ਮੁਸਾਫਿਰਾਂ ਨੂੰ ਦਿੱਤੀ ਵੱਡੀ ਰਾਹਤ

Pilot progrma Alberta airport
Pilot progrma Alberta airport

ਕੈਨੇਡਾ : ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਦੇਸ਼ ਅਤੇ ਵਿਦੇਸ਼ ਦੇ ਲੋਕਾਂ ਲਈ ਹੁਣ ਰਾਹਤ ਦੀ ਖਬਰ ਆਈ ਹੈ। ਦਰਅਸਲ ਕੈਲਗਰੀ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰਨ ਵਾਲੇ ਹਵਾਈ ਮੁਸਾਫ਼ਰਾਂ ਨੂੰ ਹੁਣ 14 ਦਿਨਾਂ ਦੇ ਲੰਮੇ ਇਕਾਂਤਵਾਸ ‘ਚ ਨਹੀਂ ਰਹਿਣਾ ਪਵੇਗਾ। ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕੈਨੇਡਾ ਲਈ ਇਕ ਨਵਾਂ ਪਾਇਲਟ ਪ੍ਰਾਜੈਕਟ ਲਾਂਚ ਕੀਤਾ ਗਿਆ ਹੈ ਜੋ ਰੈਪਿਡ COVID-19 ਟੈਸਟ ਤੋਂ ਤੁਰੰਤ ਬਾਅਦ ਕੋਟਸ ਸਰਹੱਦ ਲਾਂਘੇ ‘ਤੇ ਛੇਤੀ ਹੀ ਨਤੀਜੇ ਦੱਸ ਕੇ ਛੱਡ ਦੇਣਗੇ । ਇਹ ਟੈਸਟਿੰਗ ਪਾਇਲਟ ਪ੍ਰਾਜਕੈਟ ਦੇ ਤੌਰ ‘ਤੇ ਸ਼ੁਰੂ ਕੀਤੀ ਜਾਵੇਗੀ। ਇਸ ਟੈਸਟ ਦੀ ਜਾਣਕਾਰੀ ਅਲਬਰਟਾ ਸਰਕਾਰ ਨੇ ਮੰਗਲਵਾਰ ਨੂੰ ਦਿੱਤੀ।

ਇਹ ਪਾਇਲਟ ਪ੍ਰਾਜੈਕਟ ਫੈਡਰਲ ਸਰਕਾਰ ਤੇ ਟ੍ਰੈਵਲ ਇੰਡਸਟਰੀ ਦੀ ਭਾਈਵਾਲੀ ਨਾਲ ਸ਼ੁਰੂ ਕੀਤਾ ਜਾਵੇਗਾ। ਇਹ ਪ੍ਰੋਗਰਾਮ ਨਵੰਬਰ ‘ਚ ਸ਼ੁਰੂ ਕੀਤਾ ਜਾਣ ਵਾਲਾ ਹੈ। ਇਸ ਵਿਚ ਟੈਸਟਿੰਗ ਤੋਂ ਬਾਅਦ ਮਹਿਜ਼ 48 ਘੰਟੇ ਦਾ ਈ ਇਕਾਂਤਵਾਸ ਦਾ ਸਮਾਂ ਹੋਵੇਗਾ।ਪਰ ਇਥੇ ਸੂਬਾ ਸਰਕਾਰ ਨੇ ਇਹ ਵੀ ਸਾਫ ਕੀਤਾ ਹੈ ਕਿ ਭਾਵੇਂ ਹੀ ਇਸ ਨਾਲ ਸੂਬੇ ‘ਚ ਬਾਹਰੋਂ ਦਾਖ਼ਲ ਹੋਣ ਵਾਲੇ ਲੋਕਾਂ ਲਈ ਇਕਾਂਤਵਾਸ ਦਾ ਸਮਾਂ ਬਹੁਤ ਛੋਟਾ ਰਹਿ ਜਾਵੇਗਾ। ਹਾਲਾਂਕਿ, ਰੈਪਿਡ ਟੈਸਟਿੰਗ ਪਾਇਲਟ ਪ੍ਰਾਜੈਕਟ ਸਵੈ-ਇਛੁੱਕ ਹੋਵੇਗਾ ਪਰ ਜੋ ਟੈਸਟ ਨਹੀਂ ਕਰਾਉਣਗੇ ਉਨ੍ਹਾਂ ਲਈ 14 ਦਿਨਾਂ ਦਾ ਇਕਾਂਤਵਾਸ ਲਾਜ਼ਮੀ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਇਕਾਂਤਵਾਸ ‘ਚ ਜਾਣ ਤੋਂ ਪਹਿਲਾਂ ਕੋਵਿਡ-19 ਟੈਸਟ ਕਰਵਾਉਣਾ ਹੋਵੇਗਾ । ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਹੋਵੇਗੀ ਉਨ੍ਹਾਂ ਨੂੰ ਇਕਾਂਤਵਾਸ ਤੋਂ ਛੋਟ ਦਿੱਤੀ ਜਾਵੇਗੀ। ਹਾਲਾਂਕਿ, ਇੱਥੇ ਪਹੁੰਚਣ ਦੇ 6 ਜਾਂ 7 ਦਿਨਾਂ ਪਿੱਛੋਂ ਇਕ ਵਾਰ ਫਿਰ ਟੈਸਟ ਕਰਾਉਣਾ ਹੋਵੇਗਾ। ਨਾਲ ਹੀ ਇਹ ਵੀ ਕਹਿਣਾ ਹੈ ਕਿ ਬੇਸ਼ੱਕ ਨੈਗੇਟਿਵ ਰਿਪੋਰਟ ਤੋਂ ਬਾਅਦ ਇਕਾਂਤਵਾਸ ਤੋਂ ਛੋਟ ਮਿਲੇਗੀ ਪਰ ਯਾਤਰੀਆਂ ਨੂੰ ਇੱਥੇ ਪਹੁੰਚਣ ਦੇ ਦਿਨ ਤੋਂ 14 ਦਿਨ ਅਲਬਰਟਾ ‘ਚ ਹੀ ਰੁਕਣਾ ਹੋਵੇਗਾ ਅਤੇ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਪੱਕੇ ਕੈਨੇਡੀਅਨ, ਵਿਦੇਸ਼ੀ ਜਿਨ੍ਹਾਂ ਨੂੰ ਕੈਨੇਡਾ ਸਰਕਾਰ ਵੱਲੋਂ ਇੱਥੇ ਆਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਜਿਨ੍ਹਾਂ ‘ਚ ਕੋਈ ਲੱਛਣ ਨਹੀਂ ਹੋਣਗੇ, ਸਿਰਫ ਉਨ੍ਹਾਂ ਨੂੰ ਇਕਾਂਤਵਾਸ ਨਿਯਮਾਂ ‘ਚ ਛੋਟ ਮਿਲੇਗੀ।alberta airport

ਕੈਨੇਡਾ ਰੈਪਿਡ ਟੈਸਟ ਪਾਇਲਟ ਕਿਵੇਂ ਕੰਮ ਕਰੇਗਾ : ਸ਼ੁਰੂਆਤੀ ਪਾਇਲਟ ਪ੍ਰੋਗਰਾਮ ਲਈ ਸਿਰਫ ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਕੌਟਸ ਲੈਂਡ ਬਾਰਡਰ ਸ਼ਾਮਲ ਕੀਤੇ ਜਾਣਗੇ। ਵਾਪਸ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀ ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਾਂ ਲੈਂਡਿੰਗ ਜਾਂ ਕੌਟਸ ਵਿਖੇ ਲੈਂਡ ਬਾਰਡਰ ਪਾਰ ਕਰਨ’ ਤੇ ਰੈਪਿਡ ਕੋਵਿਡ -19 ਟੈਸਟ ਦੇਣਗੇ। ਯਾਤਰੀ ਫਿਰ ਟੈਸਟ ਦੇ ਨਤੀਜੇ ਪੂਰੇ ਹੋਣ ਤੱਕ 24-48 ਘੰਟਿਆਂ ਲਈ ਆਪਣੇ ਆਪ ਨੂੰ ਅਲੱਗ ਕਰ ਦੇਣਗੇ। ਜੇ ਟੈਸਟ ਨੈਗੇਟਿਵ ਹੈ, ਤਾਂ ਯਾਤਰੀਆਂ ਨੂੰ ਅਜੇ ਵੀ 14 ਦਿਨਾਂ ਲਈ ਅਲਬਰਟਾ ਵਿੱਚ ਰਹਿਣ ਲਈ ਕਹਿ ਰਹੇ ਹਨ,ਪਰ ਉਹਨਾਂ ਨੂੰ ਹਾਈ ਰਿਸਕ ਏਰੀਆ ‘ਚ ਨਾ ਜਾਣ ਲਈ ਕਿਹਾ ਗਿਆ ਹੈ।

International travellers face enhanced COVID-19 screening at Alberta airports

alberta airport
ਜੇ ਟੈਸਟ ਸਕਾਰਾਤਮਕ ਹੈ, ਤਾਂ ਯਾਤਰੀਆਂ ਨੂੰ 14 ਦਿਨਾਂ ਲਈ ਅਲੱਗ ਰੱਖਿਆ ਜਾਣਾ ਲਾਜ਼ਮੀ ਹੈ | ਸਾਰੇ ਵਾਪਸ ਜਾਣ ਵਾਲੇ ਯਾਤਰੀਆਂ, ਭਾਵੇਂ ਉਹ ਨਕਾਰਾਤਮਕ ਨਤੀਜੇ ਪ੍ਰਾਪਤ ਹਨ, ਫਿਰ ਵੀ ਉਨ੍ਹਾਂ ਨੂੰ 7 ਦਿਨਾਂ ਲਈ ਨਿਗਰਾਨੀ ‘ਚ ਰਹਿਣ ਅਤੇ ਰੋਜ਼ਾਨਾ ਜਾਂਚ ਦੀ ਸਲਾਹ ਦਿਤੀ ਗਈ ਹੈ।Canada To End 14-Day Quarantine in Lieu of Rapid Testing