Sat, Apr 20, 2024
Whatsapp

ਟ੍ਰਿਬਿਊਨ ਟ੍ਰੱਸਟ 'ਚ ਵੱਡਾ ਫੇਰਬਦਲ, ਕੇ.ਵੀ ਪ੍ਰਸਾਦ ਸੰਭਾਲਣਗੇ ਅਹੁਦਾ, ਹਰੀਸ਼ ਖਰ੍ਹੇ ਵੱਲੋਂ ਅਸਤੀਫਾ 

Written by  Joshi -- March 15th 2018 04:27 PM -- Updated: March 15th 2018 04:59 PM
ਟ੍ਰਿਬਿਊਨ ਟ੍ਰੱਸਟ 'ਚ ਵੱਡਾ ਫੇਰਬਦਲ, ਕੇ.ਵੀ ਪ੍ਰਸਾਦ ਸੰਭਾਲਣਗੇ ਅਹੁਦਾ, ਹਰੀਸ਼ ਖਰ੍ਹੇ ਵੱਲੋਂ ਅਸਤੀਫਾ 

ਟ੍ਰਿਬਿਊਨ ਟ੍ਰੱਸਟ 'ਚ ਵੱਡਾ ਫੇਰਬਦਲ, ਕੇ.ਵੀ ਪ੍ਰਸਾਦ ਸੰਭਾਲਣਗੇ ਅਹੁਦਾ, ਹਰੀਸ਼ ਖਰ੍ਹੇ ਵੱਲੋਂ ਅਸਤੀਫਾ 

Tribune Harish Khare resigns: ਟ੍ਰਿਬਿਊਨ ਸਮੂਹ ਦੇ ਮੁੱਖ ਸੰਪਾਦਕ ਹਰੀਸ਼ ਖਰ੍ਹੇ ਵੱਲੋਂ ਆਪਣਾ ਅਹੁਦਾ ਛੱਡੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਿੱਲੀ 'ਚ ਐਸੋਸੀਏਟ ਐਡੀਟਰ ਦੀ ਭੂਮਿਕਾ ਨਿਭਾ ਰਹੇ ਕੇ.ਵੀ ਪ੍ਰਸਾਦ ਨੂੰ ਕਾਰਜਕਾਰੀ ਸੰਪਾਦਕ ਬਣਾਇਆ ਜਾ ਰਿਹਾ ਹੈ। ਹਰੀਸ਼ ਖਰ੍ਹੇ ਜਿੰਨ੍ਹਾਂ ਦੀਆਂ ਸੇਵਾਵਾਂ ਮਈ 'ਚ ਪੂਰੀਆਂ ਹੋਣੀਆਂ ਸਨ, ਉਹਨਾਂ ਨੇ ਪਹਿਲਾਂ ਹੀ ਆਪਣਾ ਅਹੁਦਾ ਛੱਡਣ ਦਾ ਫੈਸਲਾ ਕਰ ਲਿਆ ਹੈ। ਕੇ.ਵੀ ਪ੍ਰਸਾਦ ਨੂੰ ਕਾਰਜਕਾਰੀ ਸੰਪਾਦਕ ਬਣਾ ਕੇ ਦਿੱਲੀ ਤੋਂ ਚੰਡੀਗੜ੍ਹ ਲਿਜਾਇਆ ਜਾ ਰਿਹਾ ਹੈ। ਉਮੀਦ ਹੈ ਕਿ ਉਹ ਕੱਲ੍ਹ ਤੋਂ ਆਪਣਾ ਅਹੁਦਾ ਸੰਭਾਲ ਲੈਣਗੇ ਅਤੇ ਟਿਬਿਊਨ ਟ੍ਰੱਸਟ ਆਪਣੀ ਆਉਂਦੀ ਮੀਟਿੰਗ 'ਚ ਮੁੱਖ ਸੰਪਾਦਕ ਦੀ ਚੋਣ ਕਰ ਲਵੇਗਾ। ਉਸ ਸਮੇਂ ਤੱਕ ਕੇ.ਵੀ ਪ੍ਰਸਾਦ ਸਾਰਾ ਕੰਮ-ਕਾਰ ਸੰਭਾਲਣਗੇ। ਕੇ.ਵੀ ਪ੍ਰਸਾਦ ਨੇ ਆਪਣਾ ਪੱਤਰਕਾਰਤਾ ਦਾ ਸਫਰ ਪੀਟੀਆਈ ਨਿਊਜ਼ ਏਜੰਸੀ 'ਚ ਰਿਪੋਰਟ ਵਜੋਂ ਸ਼ੁਰੂ ਕੀਤਾ ਸੀ। ਚੇਨੱਈ ਤੋਂ ਛਪਦੇ 'ਦ ਹਿੰਦੂ' 'ਚ ਉਹ ਸਪੈਸ਼ਲ ਕਾਰੇਸਪਾਨਡੈਂਟ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ। ਕੇ.ਵੀ ਪ੍ਰਸਾਦ ਨੂੰ ਪੱਤਰਕਾਰਤਾ 'ਚ 30 ਵਰ੍ਹੇ ਦਾ ਲੰਮਾ ਤਜੁਰਬਾ ਹੈ, ਭਾਵੇਂ ਕਿ ਉਹ ਦੱਖਣ ਭਾਰਤ ਨਾਲ ਸੰਬੰਧ ਰੱਖਦੇ ਹਨ, ਪਰ ਉਹ ਪੰਜਾਬ ਅਤੇ ਪੰਜਾਬੀ ਨੂੰ ਬੜ੍ਹੀ ਚੰਗੀ ਤਰ੍ਹਾਂ ਸਮਝਦੇ ਹਨ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੀਟਿੰਗ 'ਚ ਕੇ.ਵੀ ਪ੍ਰਸਾਦ ਨੂੰ ਹੀ ਟ੍ਰਿਬਿਊਨ ਸਮੂਹ ਦਾ ਮੁੱਖ ਸੰਪਾਦਕ ਚੁਣ ਲਿਆ ਜਾਵੇ। ਜੇ ਉਹ ਉਹਨਾਂ ਨੂੰ ਮੁੱਖ ਸੰਪਾਦਕ ਵਜੋਂ ਚੁਣਿਆ ਜਾਂਦਾ ਹੈ ਤਾਂ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਟ੍ਰਿਬਿਊਨ ਸਮੂਹ ਨੇ ਆਪਣੇ ਹੀ ਕਿਸੇ ਸੰਪਾਦਕ ਨੂੰ ਮੁੱਖ ਸੰਪਾਦਕ ਬਣਾਇਆ ਹੋਵੇ ਕਿਉਂਕਿ ਅਕਸਰ ਮੁੱਖ ਸੰਪਾਦਕ ਦੀ ਚੋਣ ਬਾਹਰੋਂ ਹੀ ਕੀਤੀ ਜਾਂਦੀ ਸੀ। —PTC News


Top News view more...

Latest News view more...