Fri, Apr 19, 2024
Whatsapp

15 ਜਿਲ੍ਹਿਆਂ ਵਿਚ 23 ਦਸੰਬਰ ਤਕ ਪਿੰਡ-ਪਿੰਡ ਕੀਤੇ ਜਾਣਗੇ ਸ਼ਰਧਾਂਜ਼ਲੀ ਸਮਾਗਮ

Written by  Jagroop Kaur -- December 20th 2020 06:32 PM
15 ਜਿਲ੍ਹਿਆਂ ਵਿਚ 23 ਦਸੰਬਰ ਤਕ ਪਿੰਡ-ਪਿੰਡ ਕੀਤੇ ਜਾਣਗੇ ਸ਼ਰਧਾਂਜ਼ਲੀ ਸਮਾਗਮ

15 ਜਿਲ੍ਹਿਆਂ ਵਿਚ 23 ਦਸੰਬਰ ਤਕ ਪਿੰਡ-ਪਿੰਡ ਕੀਤੇ ਜਾਣਗੇ ਸ਼ਰਧਾਂਜ਼ਲੀ ਸਮਾਗਮ

ਚੰਡੀਗੜ੍ਹ: ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ਮੁਤਾਬਕ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ 14 ਜਿਲ੍ਹਿਆਂ ਦੇ98 ਪਿੰਡਾਂ ਵਿੱਚ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਸਮਾਗਮ ਕੀਤੇ ਗਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ 15 ਜਿਲ੍ਹਿਆਂ ਵਿੱਚ ਪਿੰਡ ਪਿੰਡ ਸ਼ਰਧਾਂਜਲੀ ਸਮਾਗਮ 23 ਦਸੰਬਰ ਤੱਕ ਕੀਤੇ ਜਾਣਗੇ ਅਤੇ 24 ਦਸੰਬਰ ਨੂੰ ਬਲਾਕ ਕੇਂਦਰਾਂ ਵਿੱਚ ਪੂਰੇ ਵਿਸ਼ਾਲ ਸਮਾਗਮ ਕੀਤੇ ਜਾਣਗੇ।ਅੱਜ ਦੇ ਸਮਾਗਮਾਂ ਵਿੱਚ ਭਾਰੀ ਗਿਣਤੀ ਔਰਤਾਂ ਅਤੇ ਨੌਜਵਾਨਾਂ ਸਮੇਤ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਮਜਦੂਰ ਅਤੇ ਹੋਰ ਕਿਰਤੀ ਲੋਕ ਸ਼ਾਮਲ ਹੋਏ। 39 ਸ਼ਹੀਦਾਂ ਦੀਆਂ ਫੋਟੋ-ਫਲੈਕਸਾਂ ਉੱਤੇ ਫੁੱਲਾਂ ਦੀ ਵਰਖਾ ਅਤੇ ਦੋ ਮਿੰਟਾਂ ਲਈ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਗਲੀ ਗਲੀ ਰੋਸ ਮਾਰਚ ਕੀਤੇ ਗਏ। ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਹੋਰ ਮੁੱਖ ਬੁਲਾਰਿਆਂ ਵਿੱਚ ਜਗਤਾਰ ਸਿੰਘ ਕਾਲਾਝਾੜ, ਜਸਵਿੰਦਰ ਸਿੰਘ ਬਰਾਸ, ਰਾਮ ਸਿੰਘ ਭੈਣੀਬਾਘਾ, ਚਮਕੌਰ ਸਿੰਘ ਨੈਣੇਵਾਲ, ਸੁਖਜੀਤ ਸਿੰਘ ਕੋਠਾਗੁਰੂ, ਸੁਨੀਲ ਕੁਮਾਰ ਭੋਡੀਪੁਰਾ, ਸਰੋਜ ਦਿਆਲਪੁਰਾ, ਪਰਮਜੀਤ ਕੌਰ ਕੋਟੜਾ, ਗੁਰਮੀਤ ਸਿੰਘ ਕਿਸ਼ਨਪੁਰਾ ਜਸਪਾਲ ਸਿੰਘ ਧੰਗਈ, ਮੋਹਨ ਸਿੰਘ ਨਕੋਦਰ, ਜਸਵੀਰ ਸਿੰਘ ਗੰਡੀਵਿੰਡ, ਬਲਵੰਤ ਸਿੰਘ ਘੁਡਾਣੀ ਆਦਿ ਸ਼ਾਮਲ ਸਨ। ਬੁਲਾਰਿਆਂ ਨੇ ਮੋਦੀ ਭਾਜਪਾ ਹਕੂਮਤ ਦੇ ਅੜੀਅਲ ਕਿਸਾਨ ਦੁਸ਼ਮਣ ਵਤੀਰੇ ਨੂੰ ਇਹਨਾਂ ਸ਼ਹੀਦਾਂ ਦੀਆਂ ਜਾਨਾਂ ਲੈਣ ਲਈ ਜ਼ਿੰਮੇਵਾਰ ਦੱਸਦੇ ਹੋਏ ਇਸ ਦੀ ਸਖ਼ਤ ਨਿਖੇਧੀ ਕੀਤੀ।
ਸਰਕਾਰ ਵਿਰੁੱਧ ਅਤੇ ਕਿਸਾਨ ਮੰਗਾਂ ਦੇ ਹੱਕ ਵਿੱਚ ਰੋਹ ਭਰਪੂਰ ਨਾਹਰੇ ਲਾਉਂਦੇ ਹੋਏ ਮਜ਼ਾਹਰਾਕਾਰੀ ਪੰਜੇ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਸਨ। ਸ਼ਹੀਦਾਂ ਦੇ ਵਾਰਿਸਾਂ ਲਈ10-10 ਲੱਖ ਰੁਪਏ ਦਾ ਮੁਆਵਜ਼ਾ ਕਰਜਾਮੁਕਤੀ ਅਤੇ 1-1 ਜੀਅ ਲਈ ਪੱਕੀ ਨੌਕਰੀ ਦੀ ਮੰਗ ਵੀ ਜ਼ੋਰ ਨਾਲ ਉਠਾਈ ਗਈ। ਸਮੂਹਕ ਤੌਰ ਤੇ ਸ਼ਹੀਦਾਂ ਦੀ ਸੋਚ ਉੱਤੇ ਪਹਿਰਾ ਦਿੰਦੇ ਹੋਏ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਅੰਤਮ ਜਿੱਤ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ।

Top News view more...

Latest News view more...