ਮੁੱਖ ਖਬਰਾਂ

15 ਅਗਸਤ ਨੂੰ ਹਰ ਘਰ ਦੇ ਉੱਪਰ ਲਹਿਰਾਇਆ ਜਾਵੇਗਾ ਤਿਰੰਗਾ

By Ravinder Singh -- August 03, 2022 5:49 pm

ਅੰਮ੍ਰਿਤਸਰ : ਅੰਮ੍ਰਿਤਸਰ ਰੇਲ ਸਟੇਸ਼ਨ ਦੇ ਬਾਹਰ ਅੱਜ ਭਾਜਪਾ ਦੇ ਵਰਕਰਾਂ ਵੱਲੋਂ 15 ਅਗਸਤ ਨੂੰ ਆਪਣੇ ਘਰ ਦੇ ਉੱਪਰ ਤਿਰੰਗਾ ਲਹਿਰਾਉਣ ਲਈ ਹੱਥ ਵਿੱਚ ਤਖ਼ਤੀਆਂ ਫੜ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ। ਭਾਜਪਾ ਆਗੂ ਲਖਵਿੰਦਰ ਸਿੰਘ ਨੇ ਕਿਹਾ ਕਿ ਇਸ ਹਫ਼ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਵਿੱਚ ਹਰ ਘਰ ਉਤੇ 15 ਅਗਸਤ ਨੂੰ ਤਿਰੰਗਾ ਲਹਿਰਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਉਹ ਅੱਜ ਅੰਮ੍ਰਿਤਸਰ ਵਿਚ ਲੋਕਾਂ ਨੂੰ 15 ਅਗਸਤ ਨੂੰ ਤਿਰੰਗਾ ਲਹਿਰਾਉਣ ਲਈ ਪ੍ਰੇਰਿਤ ਕਰ ਰਹੇ ਹਨ।

15 ਅਗਸਤ ਨੂੰ ਹਰ ਘਰ ਦੇ ਉੱਪਰ ਲਹਿਰਾਇਆ ਜਾਵੇਗਾ ਤਿਰੰਗਾਇਸ ਤਹਿਤ ਉਨ੍ਹਾਂ ਨੇ ਹੱਥ ਵਿੱਚ ਤਖਤੀਆਂ ਫੜੀਆਂ ਹਨ ਜਿਸ ਉਤੇ ਲਿਖਿਆ ਹੋਇਆ ਹੈ ਕਿ 15 ਅਗਸਤ ਨੂੰ ਹਰ ਘਰ ਦੀ ਛੱਤ ਉਤੇ ਤਿਰੰਗਾ ਲਹਿਰਾਉਣ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਉਹ ਪਾਰਟੀ ਤੋਂ ਉਪਰ ਉਠ ਕੇ ਕੰਮ ਕਰਦੇ ਹਨ। ਇਸ ਲਈ ਬੇਸ਼ੱਕ ਪੰਜਾਬ ਦੇ ਲੋਕ ਅਜਿਹਾ ਸਮਝਦੇ ਹਨ ਕਿ ਕੇਂਦਰ ਸਰਕਾਰ ਪੰਜਾਬ ਨਾਲ ਭੇਦਭਾਵ ਕਰਦੀ ਹੈ ਜਦਕਿ ਅਜਿਹ ਬਿਲਕੁਲ ਨਹੀਂ ਹੈ।

15 ਅਗਸਤ ਨੂੰ ਹਰ ਘਰ ਦੇ ਉੱਪਰ ਲਹਿਰਾਇਆ ਜਾਵੇਗਾ ਤਿਰੰਗਾਕੇਂਦਰ ਸਰਕਾਰ ਪੰਜਾਬ ਦੀ ਬਿਹਤਰੀ ਲਈ ਦਿਨ ਰਾਤ ਇਕ ਕਰ ਕੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਨੇ ਇਸ ਦਾ ਸੱਦਾ ਦਿੱਤਾ ਹੈ ਤਾਂ ਪੂਰੇ ਦੇਸ਼ ਦਾ ਫਰਜ਼ ਬਣਦਾ ਹੈ ਕਿ ਉਹ ਇਸ ਨੂੰ ਪੂਰਾ ਕਰਨ। ਪੂਰੇ ਦੇਸ਼ ਵਿੱਚ ਹਰ ਘਰ ਦੇ ਉਪਰ 15 ਅਗਸਤ ਨੂੰ ਤਿਰੰਗਾ ਲਹਿਰਾਇਆ ਜਾਵੇਗਾ।

15 ਅਗਸਤ ਨੂੰ ਹਰ ਘਰ ਦੇ ਉੱਪਰ ਲਹਿਰਾਇਆ ਜਾਵੇਗਾ ਤਿਰੰਗਾਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੱਦਾ ਦਿੱਤਾ ਗਿਆ ਹੈ ਕਿ ਦੇਸ਼ ਇਸ ਵਾਰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਹਰ ਘਰ ਤਿਰੰਗਾ ਮੁਹਿੰਮ ਦੇ ਚੱਲਦੇ ਦੇਸ਼ਵਾਸੀ ਆਪਣੇ-ਆਪਣੇ ਦਫਤਰਾਂ ਉਤੇ ਤਿਰੰਗਾ ਫਹਿਰਾਉਣ। ਇਸ ਤੋਂ ਬਾਅਦ ਬਿਲਡਿੰਗਾਂ ਦਫ਼ਤਰਾਂ ਅਤੇ ਸਰਕਾਰੀ ਅਦਾਰਿਆਂ ਦੇ ਉੱਤੇ ਤਿਰੰਗਾ ਫਹਿਰਾਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਵੱਲੋਂ ਜਲਦ ਲਿਆਂਦੀ ਜਾਵੇਗੀ ਨਵੀਂ ਐਨ.ਆਰ.ਆਈ ਨੀਤੀ: ਕੁਲਦੀਪ ਸਿੰਘ ਧਾਲੀਵਾਲ

  • Share