Sat, Apr 20, 2024
Whatsapp

ਤਿੰਨ ਤਲਾਕ ਬਿੱਲ ਨੂੰ ਲੈ ਕੇ ਲੋਕ ਸਭਾ 'ਚ ਹੋਈ ਵੋਟਿੰਗ ,ਜਾਣੋਂ ਕੀ ਹੋਇਆ ਫ਼ੈਸਲਾ

Written by  Shanker Badra -- December 27th 2018 07:51 PM -- Updated: December 27th 2018 08:07 PM
ਤਿੰਨ ਤਲਾਕ ਬਿੱਲ ਨੂੰ ਲੈ ਕੇ ਲੋਕ ਸਭਾ 'ਚ ਹੋਈ ਵੋਟਿੰਗ ,ਜਾਣੋਂ ਕੀ ਹੋਇਆ ਫ਼ੈਸਲਾ

ਤਿੰਨ ਤਲਾਕ ਬਿੱਲ ਨੂੰ ਲੈ ਕੇ ਲੋਕ ਸਭਾ 'ਚ ਹੋਈ ਵੋਟਿੰਗ ,ਜਾਣੋਂ ਕੀ ਹੋਇਆ ਫ਼ੈਸਲਾ

ਤਿੰਨ ਤਲਾਕ ਬਿੱਲ ਨੂੰ ਲੈ ਕੇ ਲੋਕ ਸਭਾ 'ਚ ਹੋਈ ਵੋਟਿੰਗ ,ਜਾਣੋਂ ਕੀ ਹੋਇਆ ਫ਼ੈਸਲਾ:ਨਵੀਂ ਦਿੱਲੀ : ਲੋਕ ਸਭਾ 'ਚ ਸਰਦ ਰੁੱਤ ਸੈਸ਼ਨ ਦੇ 10ਵੇਂ ਦਿਨ ਅੱਜ ਤਿੰਨ ਤਲਾਕ ਬਿੱਲ ਪਾਸ ਹੋ ਗਿਆ ਹੈ।ਹੁਣ ਇਹ ਬਿੱਲ ਰਾਜ ਸਭਾ ਭੇਜਿਆ ਜਾਵੇਗਾ।ਇਸ ਬਿੱਲ ਨੂੰ ਪਾਸ ਕਰਨ ਲਈ ਲੋਕ ਸਭਾ 'ਚ ਮੈਂਬਰਾਂ ਵੱਲੋਂ ਵੋਟਿੰਗ ਪ੍ਰਣਾਲੀ ਦਾ ਇਸਤੇਮਾਲ ਕੀਤਾ ਗਿਆ।ਜਾਣਕਾਰੀ ਅਨੁਸਾਰ ਇਹ ਬਿੱਲ ਕੁਲ 245 ਵੋਟਾਂ ਨਾਲ ਪਾਸ ਹੋਇਆ ਜਦਕਿ 11 ਵੋਟਾਂ ਇਸ ਦੇ ਵਿਰੁੱਧ ਪਈਆਂ ਸਨ।ਕਾਂਗਰਸ ਵੱਲੋਂ ਵੋਟਿੰਗ ਤੋਂ ਪਹਿਲਾਂ ਇਸ ਬਿੱਲ ਦੇ ਵਿਰੋਧ 'ਚ ਸਦਨ 'ਚੋਂ ਵਾਕਆਊਟ ਕਰ ਦਿੱਤਾ ਗਿਆ ਸੀ। [caption id="attachment_233303" align="aligncenter" width="300"]Triple Talaq bill : Three divorce bills passed in Lok Sabha ਤਿੰਨ ਤਲਾਕ ਬਿੱਲ ਨੂੰ ਲੈ ਕੇ ਲੋਕ ਸਭਾ 'ਚ ਹੋਈ ਵੋਟਿੰਗ ,ਜਾਣੋਂ ਕੀ ਹੋਇਆ ਫ਼ੈਸਲਾ[/caption] ਦੱਸ ਦੇਈਏ ਕਿ ਇੱਕ ਹੀ ਝਟਕੇ ਵਿੱਚ ਤਿੰਨ ਵਾਰੀ ਤਲਾਕ ਬੋਲ ਕੇ ਵਿਆਹ ਤੋੜਨ ਦਾ ਰੁਝਾਨ ਭਾਰਤ ਵਿੱਚ ਵੀ ਹੈ।ਇੱਕ ਝਟਕੇ ਵਿੱਚ ਤਿੰਨ ਵਾਰੀ ਤਲਾਕ ਕਹਿ ਕੇ ਵਿਆਹ ਤੋੜਨ ਨੂੰ ਤਲਾਕ-ਏ-ਬਿੱਦਤ ਕਹਿੰਦੇ ਹਨ।ਲੋਕ ਟ੍ਰਿਪਲ ਤਲਾਕ ਬੋਲ ਕੇ, ਟੈਕਸਟ ਮੈਸੇਜ ਭੇਜ ਕੇ ਜਾਂ ਵਾਹਟਸਐਪ ਜ਼ਰੀਏ ਵੀ ਦੇਣ ਲੱਗੇ ਹਨ।ਇਸ ਮਾਮਲੇ ਵਿੱਚ ਵੱਡੀ ਗਿਣਤੀ ਵਿੱਚ ਮੁਸਲਮਾਨ ਔਰਤਾਂ ਦੀਆਂ ਅਰਜ਼ੀਆਂ ਆਉਣ ਤੋਂ ਬਾਅਦ ਅਗਸਤ ਮਹੀਨੇ ਵਿੱਚ ਸੁਪਰੀਮ ਕੋਰਟ ਨੇ ਤਲਾਕ-ਏ-ਬਿੱਦਤ ਨੂੰ ਸੰਵਿਧਾਨ ਦੇ ਵਿਰੁੱਧ ਅਤੇ ਗੈਰ-ਕਨੂੰਨੀ ਐਲਾਨ ਦਿੱਤਾ ਸੀ। [caption id="attachment_233304" align="aligncenter" width="300"]Triple Talaq bill : Three divorce bills passed in Lok Sabha ਤਿੰਨ ਤਲਾਕ ਬਿੱਲ ਨੂੰ ਲੈ ਕੇ ਲੋਕ ਸਭਾ 'ਚ ਹੋਈ ਵੋਟਿੰਗ ,ਜਾਣੋਂ ਕੀ ਹੋਇਆ ਫ਼ੈਸਲਾ[/caption] ਜ਼ਿਕਰਯੋਗ ਹੈ ਕਿ ਮੁਸਲਿਮ ਸਮਾਜ ਨਾਲ ਜੁੜੀ ਇਕ ਵਾਰ 'ਚ ਤਿੰਨ ਤਲਾਕ ਦੀ ਪ੍ਰਥਾ 'ਤੇ ਰੋਕ ਲਗਾਉਣ ਦੇ ਇਰਾਦੇ ਨਾਲ ਲਿਆਂਦੇ ਗਏ ਬਿੱਲ 'ਤੇ ਅੱਜ ਲੋਕ ਸਭਾ 'ਚ ਚਰਚਾ ਹੋਈ ਹੈ।ਪਿਛਲੇ ਹਫਤੇ ਸਦਨ 'ਚ ਇਸ 'ਤੇ ਸਹਿਮਤੀ ਬਣੀ ਸੀ ਕਿ 27 ਦਸੰਬਰ ਨੂੰ ਬਿੱਲ 'ਤੇ ਚਰਚਾ ਹੋਵੇਗੀ। -PTCNews


Top News view more...

Latest News view more...