ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਆਈ ਇਹ ਕੋਰੋਨਾ ਰਿਪੋਰਟ, ਪੜ੍ਹੋ ਕੀ ਹੋਇਆ

Tript Rajinder Bajwa Corona report Negative
ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਆਈ ਇਹ ਕੋਰੋਨਾ ਰਿਪੋਰਟ, ਪੜ੍ਹੋ ਕੀ ਹੋਇਆ 

ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਆਈ ਇਹ ਕੋਰੋਨਾ ਰਿਪੋਰਟ, ਪੜ੍ਹੋ ਕੀ ਹੋਇਆ:ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਦੇ ਮਾਮਲੇ ਦਿਨੋ-ਦਿਨ ਵਧਦੇ ਜਾ ਰਹੇ ਹਨ ਅਤੇ ਆਏ ਦਿਨ ਮੋਹਰੀ ਕਤਾਰ ‘ਚ ਡਿਊਟੀ ਨਿਭਾਉਣ ਵਾਲੇ ਸਿਵਲ, ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਅਤੇ ਮੁਲਾਜ਼ਮ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵਿਪੁਲ ਉਜਵਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਕਈ ਅਧਿਕਾਰੀਆਂ ਤੇ ਮੰਤਰੀਆਂ ਨੂੰ ਭਾਜੜਾਂ ਪੈ ਗਈਆਂ ਸਨ,ਕਿਉਂਕਿਵਿਪੁਲ ਉਜਵਲ ਕਈ ਦੇ ਸੰਪਰਕ ਵਿੱਚ ਰਹੇ ਹਨ।

ਜਾਣਕਾਰੀ ਅਨੁਸਾਰ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਵੀ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ। ਬਾਜਵਾ ਨੇ ਸ਼ੁੱਕਰਵਾਰ ਨੂੰ ਪੰਚਾਇਤ ਵਿਭਾਗ ਦੇ ਡਾਇਰੈਕਟਰ ਵਿਪੁਲ ਉਜਵਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਆਪਣਾ ਟੈਸਟ ਕਰਵਾਇਆ ਸੀ ,ਕਿਉਂਕਿ ਬਾਜਵਾ ਨਾਲ ਹੋਈ ਮੀਟਿੰਗ ‘ਚ ਵੀ ਵਿਪੁਲ ਉਜਵਲ ਵੀ ਮੌਜੂਦ ਸਨ। ਇਸ ਦੇ ਇਲਾਵਾ ਵਿਪੁਲ ਉਜਵਲ ਪਿਛਲੇ ਦਿਨਾਂ ਦੌਰਾਨ ਸਰਕਾਰੀ ਮੀਟਿੰਗਾਂ ਵਿੱਚ ਕੁਝ ਹੋਰ ਅਧਿਕਾਰੀਆਂ ਤੇ ਮੰਤਰੀਆਂ ਆਦਿ ਦੇ ਵੀ ਸੰਪਰਕ ਵਿੱਚਰਹੇ ਹਨ।

Tript Rajinder Bajwa Corona report Negative
ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਆਈ ਇਹ ਕੋਰੋਨਾ ਰਿਪੋਰਟ, ਪੜ੍ਹੋ ਕੀ ਹੋਇਆ

ਦਰਅਸਲ ‘ਚ ਸ਼ੁੱਕਰਵਾਰ ਨੂੰ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵਿਪੁਲ ਉਜਵਲ ,ਉਨ੍ਹਾਂ ਦੀ ਪਤਨੀ ਸੋਨਾਲੀ ਗਿਰੀ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਸੀ, ਜੋ ਰੋਪੜ ਦੀ ਡਿਪਟੀ ਕਮਿਸ਼ਨਰ ਹੈ। ਇਸ ਦੇ ਇਲਾਵਾ ਉਨ੍ਹਾਂ ਦੇ 6 ਹੋਰ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਸੀ। ਦੱਸਣਯੋਗ ਹੈ ਕਿ ਇਨ੍ਹਾਂ ਉੱਚ ਅਧਿਕਾਰੀਆਂ ਦੇ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵੀ ਚਿੰਤਾ ਹੋਰ ਵੀ ਵੱਧ ਗਈ ਹੈ।

ਦੱਸ ਦੇਈਏ ਕਿ 11 ਪੀਸੀਐੱਸ ਅਧਿਕਾਰੀਆਂ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਰੋਪੜ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਜਲੰਧਰ ਦਿਹਾਤੀ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ ,ਸ਼ਾਹਕੋਟ ਦੇ ਐੱਸਡੀਐੱਮ ਡਾ. ਸੰਜੀਵ ਕੁਮਾਰ ਸ਼ਰਮਾ, ਪਾਇਲ (ਲੁਧਿਆਣਾ) ਦੇ ਐੱਸਡੀਏ ਮਨਕਵਲ ਸਿੰਘ ਚਾਹਲ ,ਦਿੜਬਾ (ਸੰਗਰੂਰ) ਦੇ ਐੱਸਡੀਐੱਮ ਮਨਜੀਤ ਸਿਘ ਚੀਮਾ ,ਐਸਡੀਐਮ ਰੋਪੜ ,ਲੁਧਿਆਣਾ ਦੇ ਏਡੀਸੀ ਜਨਰਲ ਅਮਰਜੀਤ ਸਿੰਘ ਬੈਂਸ, ਐਸਡੀਐਮ ਖੰਨਾ ਸੰਦੀਪ ਸਿੰਘ, ਏਡੀਸੀ ਜਗਰਾਓਂ ਨੀਰੂ ਕਟਿਆਲਾ ਗੁਪਤਾ, ਐਸਡੀਐਮ ਹੁਸ਼ਿਆਰਪੁਰ ਅਮਿਤ ਮਹਾਜਨ, ਐਸਡੀਐਮ ਫਗਵਾੜਾ , ਐਸਡੀਐਮ ਮੋਹਾਲੀ ਜਗਦੀਪ ਸਿੰਘ, ਐਸਡੀਐਮ ਫਤਿਹਗੜ ਸਾਹਿਬ ਦੀਆਂ ਰਿਪੋਰਟਾਂ ਪਾਜ਼ੀਟਿਵ ਆਈਆਂ ਹਨ।
-PTCNews