ਮੈਡੀਕਲ ਕਾਲਜ ਦੇ ਲੈਬ ਟੈਕਨੀਸ਼ੀਅਨ ਤੋਂ ਕੋਰੋਨਾ ਟੈਸਟ ਸੈਂਪਲ ਖੋਹ ਕੇ ਫਰਾਰ ਹੋ ਗਏ ਬਾਂਦਰ

Troop of monkeys steal Covid-19 blood samples
ਮੈਡੀਕਲ ਕਾਲਜ ਦੇ ਲੈਬ ਟੈਕਨੀਸ਼ੀਅਨ ਤੋਂ ਕੋਰੋਨਾ ਟੈਸਟ ਸੈਂਪਲ ਖੋਹ ਕੇ ਫਰਾਰ ਹੋ ਗਏ ਬਾਂਦਰ

ਮੈਡੀਕਲ ਕਾਲਜ ਦੇ ਲੈਬ ਟੈਕਨੀਸ਼ੀਅਨ ਤੋਂ ਕੋਰੋਨਾ ਟੈਸਟ ਸੈਂਪਲ ਖੋਹ ਕੇ ਫਰਾਰ ਹੋ ਗਏ ਬਾਂਦਰ :ਮੇਰਠ : ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਇੱਕ ਅਜ਼ੀਬੋ -ਗਰੀਬ ਘਟਨਾ ਸਾਹਮਣੇ ਆਈ ਹੈ। ਜਿੱਥੇ ਮੈਡੀਕਲ ਕਾਲਜ ਵਿਚ ਬਾਂਦਰ ਲਗਾਤਾਰ ਮਰੀਜ਼ਾਂ ਅਤੇ ਡਾਕਟਰਾਂ, ਪੈਰਾਮੈਡੀਕਲ ਸਟਾਫ਼ ਨੂੰ ਪ੍ਰੇਸ਼ਾਨ ਕਰ ਰਹੇ ਹਨ। ਹੁਣ ਸ਼ੁੱਕਰਵਾਰ ਨੂੰ ਬਾਂਦਰਾਂ ਨੇ ਮੇਰਠ ਮੈਡੀਕਲ ਕਾਲਜ ਦੇ ਲੈਬ ਟੈਕਨੀਸ਼ੀਅਨ ਤੋਂ ਕੋਰੋਨਾ ਟੈਸਟ ਵਾਲਾ ਨਮੂਨਾ ਖੋਹ ਲਿਆ ਹੈ।

ਇਸ ਘਟਨਾ ਦੀ ਇੱਕ ਵੀਡੀਉ ਵਾਇਰਲ ਹੋ ਰਹੀ ਹੈ। ਇਸ ਵੀਡੀਉ ਵਿਚ ਦਿਖਾਈ ਦਿੰਦਾ ਹੈ ਕਿ ਕਿਵੇਂ ਬਾਂਦਰ ਦਰੱਖ਼ਤ ‘ਤੇ ਬੈਠ ਕੇ ਇਕ ਨਮੂਨਾ ਖਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਓਥੇ ਅਜੇ ਤੱਕ ਬਾਂਦਰਾਂ ਨੂੰ ਫੜਿਆ ਨਹੀਂ ਜਾ ਸਕਿਆ ਹੈ ਤੇ ਨਾ ਹੀ ਉਹ ਉਨ੍ਹਾਂ ਤੋਂ ਟੈਸਟ ਦੇ ਨਮੂਨੇ ਲੈਣ ‘ਚ ਸਫਲ ਹੋਏ ਹਨ ਅਤੇ ਸਾਰੇ ਨਮੂਨੇ ਨੁਕਸਾਨੇ ਗਏ।

ਇਸ ਘਟਨਾ ਦੀ ਪੁਸ਼ਟੀ ਮੇਰਠ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਐਸ ਕੇ ਗਰਗ ਨੇ ਕੀਤੀ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੇ ਖੂਨ ਦੇ ਨਮੂਨੇ ਰੁਟੀਨ ਟੈਸਟਾਂ ਲਈ ਇਕੱਤਰ ਕੀਤੇ ਗਏ ਸਨ। ਸ਼ੁੱਕਰਵਾਰ ਸਵੇਰੇ ਬਾਂਦਰਾਂ ਦੇ ਇੱਕ ਝੁੰਡ ਨੇ ਲੈਬ ਟੈਕਨੀਸ਼ੀਅਨ ਤੋਂ ਨਮੂਨਾ ਖੋਹ ਲਿਆ ਤੇ ਨਾਲ ਲੈ ਕੇ ਭੱਜ ਗਏ ਹਨ।

ਇਸ ਦੌਰਾਨ ਕਈ ਮੀਡੀਆ ਰਿਪੋਰਟਾਂ ‘ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਂਦਰ ਕੋਰੋਨਾ ਜਾਂਚ ਲਈ ਇਕੱਠੇ ਕੀਤੇ ਨਮੂਨਿਆਂ ਨਾਲ ਭੱਜ ਗਏ ਸਨ। ਹਾਲਾਂਕਿ, ਇਸ ਨੂੰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ “ਬਾਂਦਰਾਂ ਜਿਹੜੇ ਨਮੂਨੇ ਲੈ ਕੇ ਭੱਜੇ ਹਨ, ਉਹਨਾਂ ਵਿੱਚ ਕੋਰੋਨਾ ਟੈਸਟ ਲਈ ਇਕੱਠੇ ਕੀਤੇ ਸਵੈਬ ਦੇ ਨਮੂਨੇ ਸ਼ਾਮਲ ਨਹੀਂ ਹਨ।

ਮੈਡੀਕਲ ਕਾਲਜ ਪ੍ਰਸ਼ਾਸਨ ਨੇ ਦੱਸਿਆ ਕਿ ਜਿਵੇਂ ਹੀ ਬਾਂਦਰ ਟੈਸਟ ਦੇ ਨਮੂਨੇ ਲੈ ਕੇ ਭੱਜੇ, ਇਸ ਦੀ ਜਾਣਕਾਰੀ ਸਬੰਧਤ ਵਿਭਾਗ ਨੂੰ ਦਿੱਤੀ ਗਈ। ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਬਾਂਦਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਅਜੇ ਤੱਕ ਨਮੂਨਾ ਨਹੀਂ ਮਿਲਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਅਸੀਂ ਜਾਂਚ ਲਈ ਦੁਬਾਰਾ ਖੂਨ ਦੇ ਨਮੂਨੇ ਇਕੱਠੇ ਕਰਾਂਗੇ।
-PTCNews