Fri, Apr 26, 2024
Whatsapp

ਜਲੰਧਰ 'ਚ HMV ਕਾਲਜ ਨੇੜੇ ਬੇਕਾਬੂ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਹੋਈ ਮੌਤ

Written by  Shanker Badra -- September 14th 2020 01:56 PM -- Updated: September 14th 2020 01:58 PM
ਜਲੰਧਰ 'ਚ HMV ਕਾਲਜ ਨੇੜੇ ਬੇਕਾਬੂ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਹੋਈ ਮੌਤ

ਜਲੰਧਰ 'ਚ HMV ਕਾਲਜ ਨੇੜੇ ਬੇਕਾਬੂ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਹੋਈ ਮੌਤ

ਜਲੰਧਰ 'ਚ HMV ਕਾਲਜ ਨੇੜੇ ਬੇਕਾਬੂ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਹੋਈ ਮੌਤ:ਜਲੰਧਰ : ਸ਼ਹਿਰ ਦੇ ਐੱਚ.ਐੱਮ.ਵੀ. ਕਾਲਜ ਨੇੜੇ ਪੈਟਰੋਲ ਪੰਪ ਦੇ ਬਾਹਰ ਇੱਕ ਬੇਕਾਬੂ ਟਰੱਕ ਨੇ ਅੱਜ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਹੈ। ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਮੌਤ ਹੋ ਗਈ ਹੈ। [caption id="attachment_430706" align="aligncenter" width="259"] ਜਲੰਧਰ 'ਚ HMV ਕਾਲਜ ਨੇੜੇ ਬੇਕਾਬੂ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਹੋਈ ਮੌਤ[/caption] ਮ੍ਰਿਤਕ ਦੀ ਪਛਾਣ ਬਸਤੀ ਦਾਨਿਸ਼ਮੰਦਾ ਦੇ ਰਹਿਣ ਵਾਲੇ ਸਚਿਨ ਦੇ ਤੌਰ 'ਤੇ ਹੋਈ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿੱਤਾ ਗਿਆ ਹੈ। ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। [caption id="attachment_430705" align="aligncenter" width="300"] ਜਲੰਧਰ 'ਚ HMV ਕਾਲਜ ਨੇੜੇ ਬੇਕਾਬੂ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਹੋਈ ਮੌਤ[/caption] ਜਾਣਕਾਰੀ ਅਨੁਸਾਰ ਟਰੱਕ ਚਾਲਕ ਨੇ ਪੈਟਰੋਲ ਪੰਪ 'ਤੇ ਜਾਣ ਲਈ ਟਰੱਕ ਨੂੰ ਅਚਾਨਕ ਮੋੜ ਦਿੱਤਾ, ਜਿਸ ਨਾਲ ਮੋਟਰ ਸਾਈਕਲ ਸਵਾਰ ਕੁਚਲਿਆ ਗਿਆ। ਹਾਲਾਂਕਿ ਮੋਟਰਸਾਈਕਲ ਸਵਾਰ ਨੌਜਵਾਨ ਨੇ ਹੈਲਮਟ ਵੀ ਪਾਇਆ ਹੋਇਆ ਸੀ ਪਰ ਇਸ ਦੇ ਬਾਵਜੂਦ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। [caption id="attachment_430709" align="aligncenter" width="276"] ਜਲੰਧਰ 'ਚ HMV ਕਾਲਜ ਨੇੜੇ ਬੇਕਾਬੂ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਹੋਈ ਮੌਤ[/caption] ਇਸ ਮੌਕੇ 'ਤੇ ਚਸ਼ਮੀਦਾਂ ਦਾ ਕਹਿਣਾ ਹੈ ਕਿ ਟਰੱਕ ਦੀ ਰਫ਼ਤਾਰ ਕਾਫੀ ਤੇਜ਼ ਸੀ ਤੇ ਇਸ ਦੌਰਾਨ ਮੋਟਰਸਾਈਕਲ ਨੂੰ ਟੱਕਰ ਲੱਗਣ ਨਾਲ ਇਹ ਹਾਦਸਾ ਵਾਪਰਿਆ ਹੈ। ਏਸੀਪੀ ਸਤਿੰਦਰ ਚੱਢਾ ਨੇ ਕਿਹਾ ਕਿ ਟਰੱਕ ਚਾਲਕ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਘਟਨਾ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। -PTCNews


Top News view more...

Latest News view more...