ਮੁੱਖ ਖਬਰਾਂ

ਅਣਪਛਾਤੇ ਲੁਟੇਰਿਆਂ ਨੇ ਕੀਤਾ ਟਰੱਕ ਡਰਾਈਵਰ ਨੂੰ ਕਤਲ

By Jagroop Kaur -- March 02, 2021 7:47 pm -- Updated:March 02, 2021 7:47 pm

ਸੋਮਵਾਰ ਦੇਰ ਰਾਤ ਨੂੰ ਲੁਧਿਆਣਾ-ਫ਼ਿਰੋਜ਼ਪੁਰ ਹਾਈਵੇ 'ਤੇ ਸਿਟੀ ਯੂਨੀਵਰਸਿਟੀ ਚੌਕੀਮਾਨ ਨੇੜੇ ਲੁਟੇਰਿਆਂ ਨੇ 9 ਲੱਖ ਦੀ ਨਕਦੀ ਲੁੱਟਣ ਤੋਂ ਬਾਅਦ ਟਰੱਕ ਡਰਾਈਵਰ ਦਾ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਇਕ ਟਰੱਕ ਡਰਾਈਵਰ ਇੰਦਰਜੀਤ ਸਿੰਘ ਪੁੱਤਰ ਦਲਬਾਰਾ ਸਿੰਘ ਵਾਸੀ ਸੰਤ ਨਗਰ ਪਿੰਡ ਲੰਢੇਕੇ ਜ਼ਿਲ੍ਹਾ ਮੋਗਾ ਆਪਣੇ ਟਰੱਕ ਵਿਚ ਸਕਰੈਪ ਭਰ ਕੇ ਮੋਗਾ ਤੋਂ ਮੰਡੀ ਗੋਬਿੰਦਗੜ੍ਹ ਗਿਆ ਸੀ, ਜਿੱਥੇ ਗੱਡੀ ਖਾਲੀ ਕਰਨ ਤੋਂ ਬਾਅਦ ਲਗਪਗ 9 ਲੱਖ ਰੁਪਏ ਲੈ ਕੇ ਵਾਪਸ ਆ ਰਿਹਾ ਸੀ।

READ MORE : ਨਿਹੰਗਾਂ ਦੇ ਹੱਥੇ ਚੜ੍ਹੇ ਅਦਾਕਾਰ ਅਜੇ ਦੇਵਗਨ, ਗੱਡੀ ਰੋਕ ਕੇ ਸੁਣਾਈਆਂ ਖਰੀਆਂ

ਪੁਲਿਸ ਨੇ ਜਾਣਕਾਰੀ ਦਿੱਤੀ ਕਿ ਮ੍ਰਿਤਕ ਇੰਦਰਜੀਤ ਸਿੰਘ ਮੋਗਾ ਤੋਂ ਮੰਡੀ ਗੋਬਿੰਦਗੜ ਟਰੱਕ ਵਿਚ ਸਮਾਨ ਲੈਕੇ ਗਿਆ ਸੀ ਅਤੇ ਓਥੇ ਉਤਾਰਕੇ ਵਾਪਸ 9 ਲੱਖ ਰੁਪਏ ਲਿਆ ਰਿਹਾ ਸੀ | ਇਸ ਦੌਰਾਨ ਰਸਤੇ 'ਚ ਸਿਟੀ ਯੂਨੀਵਰਸਿਟੀ ਦੇ ਨਜ਼ਦੀਕ ਪਹੁੰਚਿਆ ਤਾਂ ਉਸ ਨੂੰ ਕੁਝ ਲੁਟੇਰਿਆਂ ਨੇ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ। ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਡੀ. ਐੱਸ. ਪੀ. ਰਾਜੇਸ਼ ਕੁਮਾਰ, ਡੀ. ਐੱਸ. ਪੀ. ਜਤਿੰਦਰ ਸਿੰਘ ਅਤੇ ਹੋਰ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ।

Also Read | Punjab Budget Session 2021: Proceedings for second day of Vidhan Sabha begin

ਡੀਐਸਪੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ 'ਚ Police ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਵੀ ਦਿੱਤਾ ਹੈ।

  • Share