Advertisment

ਟਰੰਪ ਪਸ਼ਾਸਨ ਨੇ ਬੱਬਰ ਖ਼ਾਲਸਾ ਨੂੰ ਦੇਸ਼ ਦੇ ਹਿੱਤਾਂ ਲਈ ਮੰਨਿਆ ਖਤਰਾ ,ਲਾਈ ਪਾਬੰਦੀ

author-image
Shanker Badra
New Update
ਟਰੰਪ ਪਸ਼ਾਸਨ ਨੇ ਬੱਬਰ ਖ਼ਾਲਸਾ ਨੂੰ ਦੇਸ਼ ਦੇ ਹਿੱਤਾਂ ਲਈ ਮੰਨਿਆ ਖਤਰਾ ,ਲਾਈ ਪਾਬੰਦੀ
Advertisment
ਟਰੰਪ ਪਸ਼ਾਸਨ ਨੇ ਬੱਬਰ ਖ਼ਾਲਸਾ ਨੂੰ ਦੇਸ਼ ਦੇ ਹਿੱਤਾਂ ਲਈ ਮੰਨਿਆ ਖਤਰਾ ,ਲਾਈ ਪਾਬੰਦੀ:ਰਾਸ਼ਟਰਪਤੀ ਡੌਨਲਡ ਟਰੰਪ ਦੇ ਪਸ਼ਾਸਨ ਨੇ ਖ਼ਾਲਿਸਤਾਨ ਸਮੱਰਥਕ ਬੱਬਰ ਖ਼ਾਲਸਾ ਸੰਗਠਨ ਨੂੰ "ਅਮਰੀਕਨ ਕਰਮਚਾਰੀਆਂ ਅਤੇ ਦੇਸ਼ ਦੇ ਹਿੱਤਾਂ ਲਈ ''ਖਤਰਾ" ਕਰਾਰ ਦੇ ਦਿੱਤਾ ਹੈ।ਇਸ ਦਾ ਐਲਾਨ ਨਵੀਂ ਅੱਤਵਾਦ ਰੋਕੂ ਰਣਨੀਤੀ ਤਹਿਤ ਕੀਤਾ ਗਿਆ ਹੈ ਜਿਸ ਵਿੱਚ ਕਈ ਅੱਤਵਾਦੀ ਤੇ ਵੱਖਵਾਦੀ ਸੰਗਠਨਾਂ ਦੀ ਅਮਰੀਕਾ ਲਈ ਆਉਣ ਵਾਲੇ ਖ਼ਤਰੇ ਦੇ ਤੌਰ 'ਤੇ ਪਛਾਣ ਕੀਤੀ ਗਈ ਹੈ।ਇਨ੍ਹਾਂ 'ਚ ਖ਼ਾਲਿਸਤਾਨ ਸਮੱਰਥਕ ਬੱਬਰ ਖ਼ਾਲਸਾ ਤੇ ਪਾਕਿਸਤਾਨ ਤੋਂ ਸਰਗਰਮ ਲਸ਼ਕਰ-ਏ-ਤਾਇਬਾ ਤੇ ਤਹਿਰੀਕ-ਏ-ਤਾਲਿਬਾਨ ਪਾਕਿ (ਟੀਟੀਪੀ) ਵੀ ਸ਼ਾਮਿਲ ਹਨ। ਟਰੰਪ ਸਰਕਾਰ ਦਾ ਦਾਅਵਾ ਹੈ ਕਿ ਇਸ ਸੰਗਠਨ ਦੀਆਂ ਕਤਲ ਤੇ ਬੰਬ ਧਮਾਕੇ ਕਰਨ ਵਰਗੀਆਂ ਗਤੀਵਿਧੀਆਂ ਨਾਲ ਰਾਜਨੀਤਿਕ, ਆਰਥਿਕ ਤੇ ਸੋਸ਼ਲ ਪੱਧਰ 'ਤੇ ਅਮਰੀਕਾ ਦੇ ਹਿੱਤਾਂ ਨੂੰ ਖ਼ਤਰੇ 'ਚ ਪਾ ਰਿਹਾ ਹੈ। ਅਮਰੀਕਾ ਦੇ ਵ੍ਹਾਈਟ ਹਾਊਸ ਤੋਂ ਜਾਰੀ ਅੱਤਵਾਦ ਰੋਕੂ ਨੀਤੀ ਤਹਿਤ ਦੱਸਿਆ ਗਿਆ ਹੈ ਕਿ ਇਸਲਾਮਿਕ ਸਟੇਟ (ਆਈਐੱਸ) ਤੇ ਅਲਕਾਇਦਾ ਸਣੇ ਦਰਜਨਾਂ ਹੋਰ ਅੱਤਵਾਦੀ ਸੰਗਠਨਾਂ ਤੋਂ ਵੀ ਅਮਰੀਕਾ ਨੂੰ ਖ਼ਤਰਾ ਦੱਸਿਆ ਗਿਆ ਹੈ।ਬਿਆਨ 'ਚ ਕਿਹਾ ਗਿਆ ਹੈ ਕਿ ਇਹ ਅੱਤਵਾਦੀ ਸੰਗਠਨ ਆਪਣੇ ਪੈਰ ਪਸਾਰਣ ਲਈ ਸਥਾਨਕ ਤੌਰ 'ਤੇ ਅੱਤਵਾਦੀ ਸਰਗਰਮੀਆਂ ਨੂੰ ਉਤਸ਼ਾਹ ਦੇਣ 'ਤੇ ਜ਼ਿਆਦਾ ਜ਼ੋਰ ਦੇ ਰਹੇ ਹਨ।ਉਹ ਅਮਰੀਕੀ ਨਾਗਰਿਕਾਂ ਤੇ ਹੋਰ ਦੇਸ਼ਾਂ 'ਚ ਅਮਰੀਕੀ ਹੱਕਾਂ ਲਈ ਖ਼ਤਰਾ ਬਣਿਆ ਹੋਇਆ ਹੈ।ਬੱਬਰ ਖ਼ਾਲਸਾ ਇੰਟਰਨੈਸ਼ਨਲ ਆਪਣੀਆਂ ਹਿੰਸਕ ਗਤੀਵਿਧੀਆਂ ਰਾਹੀਂ ਭਾਰਤ 'ਚ ਆਪਣਾ ਆਜ਼ਾਦ ਰਾਜ ਸਥਾਪਤ ਕਰਨਾ ਚਾਹੁੰਦਾ ਹੈ।ਇਹ ਭਾਰਤ ਤੇ ਹੋਰ ਥਾਵਾਂ ਕੀਤੇ ਅੱਤਵਾਦੀ ਹਮਲਿਆਂ 'ਚ ਨਿਰਦੋਸ਼ਾਂ ਦੀਆਂ ਹੱਤਿਆਵਾਂ ਦਾ ਜ਼ਿੰਮੇਵਾਰ ਹੈ। ਭਾਰਤ, ਅਮਰੀਕਾ ਤੇ ਕੈਨੇਡਾ ਸਣੇ ਕਈ ਦੇਸ਼ ਬੱਬਰ ਖ਼ਾਲਸਾ 'ਤੇ ਪਾਬੰਦੀ ਲਗਾ ਚੁੱਕੇ ਹਨ।ਲਸ਼ਕਰ-ਏ-ਤਾਇਬਾ ਨੇ ਹੀ ਸਾਲ 2008 'ਚ ਮੁੰਬਈ ਅੱਤਵਾਦੀ ਹਮਲੇ ਨੂੰ ਅੰਜ਼ਾਮ ਦਿੱਤਾ ਸੀ ਜਿਸ 'ਚ 166 ਲੋਕਾਂ ਦੀ ਜਾਨ ਗਈ ਸੀ।ਅਮਰੀਕਾ ਨੇ ਜੂਨ 2014 'ਚ ਲਸ਼ਕਰ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨਿਆ ਸੀ। -PTCNews-
india-latest-news news-in-punjab news-in-us
Advertisment

Stay updated with the latest news headlines.

Follow us:
Advertisment