ਗ਼ੈਰ-ਅਮਰੀਕਨਾਂ ਵਿਰੁੱਧ ਟਰੰਪ ਨੇ ਬਣਾਇਆ ਨਵਾਂ ਕਾਨੂੰਨ, ਵੱਡੀ ਗਿਣਤੀ ‘ਚ ਭਾਰਤੀਆਂ ਲਈ ਮੁਸੀਬਤ

Trump no jobs to H-1B visa holders

ਵਾਸ਼ਿੰਗਟਨ – ਪਰਵਾਸੀ ਅਤੇ ਪਰਵਾਸ ਦੇ ਚਾਹਵਾਨ ਲੋਕਾਂ ਨਾਲ ਜੁੜੀ ਇੱਕ ਅਹਿਮ ਖ਼ਬਰ ਅਮਰੀਕਾ ਤੋਂ ਆਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਵਿੱਚ ਨੌਕਰੀ ਕਰਨ ਦੇ ਚਾਹਵਾਨ ਭਾਰਤੀ ਆਈ.ਟੀ. ਪੇਸ਼ੇਵਰਾਂ ਨੂੰ ਝਟਕਾ ਦਿੱਤਾ ਹੈ। ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ‘ਤੇ ਹਸਤਾਖਰ ਕੀਤੇ ਹਨ ਜਿਸ ਤਹਿਤ ਅਮਰੀਕੀ ਸਰਕਾਰੀ ਏਜੰਸੀਆਂ ਹੁਣ ਐਚ-1 ਬੀ (H-1B) ਵੀਜ਼ਾ ਧਾਰਕਾਂ ਨੂੰ ਨੌਕਰੀ ‘ਤੇ ਨਹੀਂ ਰੱਖ ਸਕਦੀਆਂ।

ਚੋਣਾਂ ਵਾਲੇ ਸਾਲ ‘ਚ ਟਰੰਪ ਦਾ ਸਿਆਸੀ ਦਾਅ

ਇਸ ਤੋਂ ਪਹਿਲਾਂ 23 ਜੂਨ ਨੂੰ ਟਰੰਪ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਇਸ ਸਾਲ ਦੇ ਅੰਤ ਤੱਕ ਕਿਸੇ ਵੀ ਵਿਦੇਸ਼ੀ ਨੂੰ ਅਮਰੀਕਾ ਵਿੱਚ ਐਚ-1 ਬੀ ਵੀਜ਼ਾ ਅਤੇ ਹੋਰ ਵਰਕ ਵੀਜ਼ੇ ਤਹਿਤ ਨੌਕਰੀਆਂ ਨਹੀਂ ਦਿੱਤੀਆਂ ਜਾਣਗੀਆਂ। ਇਸ ਸਾਲ ਅਮਰੀਕਾ ਵਿੱਚ ਚੋਣਾਂ ਹੋਣੀਆਂ ਹਨ ਅਤੇ ਟਰੰਪ ਪ੍ਰਸ਼ਾਸਨ ਵੱਲੋਂ ਇਹ ਫ਼ੈਸਲਾ ਅਮਰੀਕੀ ਕਾਮਿਆਂ ਦੇ ਹਿੱਤਾਂ ਨੂੰ ਬਚਾਉਣ ਲਈ ਲਿਆ ਦੱਸਿਆ ਜਾ ਰਿਹਾ ਹੈ।
Trump no jobs to H-1B visa holders

ਵਿਦੇਸ਼ੀ ਕਾਮਿਆਂ ਕਾਰਨ ਅਮਰੀਕੀਆਂ ਦੇ ਹੱਕਾਂ ਨੂੰ ਲੱਗਦਾ ਖੋਰਾ ਬਰਦਾਸ਼ਤ ਨਹੀਂ – ਟਰੰਪ

ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਮੈਂ ਇਸ ਕਾਰਜਕਾਰੀ ਆਦੇਸ਼ ‘ਤੇ ਹਸਤਾਖਰ ਕਰ ਰਿਹਾ ਹਾਂ, ਜਿਸ ‘ਤੇ ਫੈਡਰਲ ਸਰਕਾਰ ਹੁਣ ਅਮਰੀਕੀਆਂ ਨੂੰ ਆਸਾਨੀ ਨਾਲ ਨੌਕਰੀਆਂ ਦੇ ਸਕੇਗੀ। ਟਰੰਪ ਨੇ ਪੱਤਰਕਾਰਾਂ ਨੂੰ ਸਾਫ਼ ਕਿਹਾ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਸਸਤੇ ਵਿਦੇਸ਼ੀ ਕਾਮਿਆਂ ਕਾਰਨ ਅਮਰੀਕੀਆਂ ਦੇ ਅਧਿਕਾਰਾਂ ਨੂੰ ਲੱਗਦਾ ਖੋਰਾ ਬਰਦਾਸ਼ਤ ਨਹੀਂ ਕਰੇਗਾ।
Trump no jobs to H-1B visa holders

ਸਾਡਾ ਸਿੱਧਾ ਨਿਯਮ, ਅਮੈਰਿਕਨ ਨੂੰ ਰੱਖੋ – ਟਰੰਪ

ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਸਤੇ ਵਿਦੇਸ਼ੀ ਕਾਮਿਆਂ ਲਈ ਸਖ਼ਤ ਮਿਹਨਤ ਕਰਨ ਵਾਲੇ ਅਮਰੀਕੀ ਨਾਗਰਿਕਾਂ ਨੂੰ ਹਟਾਉਣ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ, “ਅਸੀਂ ਫੈਸਲਾ ਕੀਤਾ ਹੈ ਕਿ ਹੁਣ ਕਿਸੇ ਵੀ ਅਮਰੀਕੀ ਕਰਮਚਾਰੀ ਦੀ ਐਚ-1 ਬੀ ਵੀਜ਼ੇ ਕਾਰਨ ਨੌਕਰੀ ਨਾ ਜਾਵੇ। ਐਚ-1 ਬੀ ਵੀਜ਼ਾ ਦੀ ਵਰਤੋਂ ਵੱਡੇ ਅਹੁਦਿਆਂ ‘ਤੇ ਨਿਯੁਕਤੀ ਲਈ ਕੀਤੀ ਜਾਵੇਗੀ ਤਾਂ ਜੋ ਅਮਰੀਕੀ ਲੋਕਾਂ ਲਈ ਨੌਕਰੀਆਂ ਖੁੱਲ੍ਹ ਸਕਣ। ਟਰੰਪ ਨੇ ਕਿਹਾ ਹੈ ਕਿ ਸਾਡਾ ਸਿੱਧਾ ਨਿਯਮ ਹੈ – ਅਮੈਰਿਕਨ ਨੂੰ ਰੱਖੋ।
Trump no jobs to H-1B visa holders

ਫ਼ੈਸਲਾ 24 ਜੂਨ ਤੋਂ ਲਾਗੂ

ਇਹ ਗੱਲ ਧਿਆਨ ਦੇਣ ਯੋਗ ਹੈ ਕਿ ਇਹ ਟਰੰਪ ਸਰਕਾਰ ਦਾ ਇਹ ਫ਼ੈਸਲਾ 24 ਜੂਨ ਤੋਂ ਹੀ ਪ੍ਰਭਾਵੀ ਮੰਨਿਆ ਜਾਵੇਗਾ। ਇਸ ਫ਼ੈਸਲੇ ਬਾਰੇ ਅਮਰੀਕਾ ਦੇ ਕਿਰਤ ਮੰਤਰੀ ਦਾ ਕਹਿਣਾ ਹੈ ਕਿ ਇਹ ਕਦਮ ਐੱਚ-1ਬੀ ਵੀਜ਼ਾ ਦੇ ਨਾਮ ‘ਤੇ ਧੋਖਾਧੜੀ ਰੋਕਣ ਅਤੇ ਅਮਰੀਕੀਆਂ ਦੇ ਹਿੱਤਾਂ ਦੀ ਰੱਖਿਆ ਕਰਣ ਲਈ ਚੁੱਕਿਆ ਗਿਆ ਹੈ। ਚੋਣਾਂ ਵਾਲੇ ਸਾਲ ਵਿੱਚ ਟਰੰਪ ਦੇ ਇਸ ਕਦਮ ਨੂੰ ਅਮਰੀਕੀ ਮਜ਼ਦੂਰਾਂ ਲਈ ਮਦਦਗਾਰ ਮੰਨਿਆ ਜਾ ਰਿਹਾ ਹੈ, ਪਰ ਇਸ ਨਾਲ ਉਨ੍ਹਾਂ ਲੋਕਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲਗਾ ਹੈ, ਜਿਨ੍ਹਾਂ ਨੇ ਐੱਚ-1ਬੀ ਵੀਜ਼ਾ ਤਹਿਤ ਅਮਰੀਕਾ ਵਿੱਚ ਨੌਕਰੀ ਦੇ ਅਰਮਾਨ ਪਾਲ਼ੇ ਹੋਏ ਸਨ।