Fri, Apr 19, 2024
Whatsapp

Joe Biden ਦਾ Trump 'ਤੇ ਸਿਆਸੀ ਵਾਰ- ਕਿਹਾ- ਕੋਰੋਨਾ ਤੋਂ ਘਬਰਾ ਗਏ 'ਟਰੰਪ'

Written by  Kaveri Joshi -- September 24th 2020 01:21 PM
Joe Biden ਦਾ Trump 'ਤੇ ਸਿਆਸੀ ਵਾਰ- ਕਿਹਾ- ਕੋਰੋਨਾ ਤੋਂ ਘਬਰਾ ਗਏ 'ਟਰੰਪ'

Joe Biden ਦਾ Trump 'ਤੇ ਸਿਆਸੀ ਵਾਰ- ਕਿਹਾ- ਕੋਰੋਨਾ ਤੋਂ ਘਬਰਾ ਗਏ 'ਟਰੰਪ'

ਅਮਰੀਕਾ-Joe Biden ਦਾ Trump 'ਤੇ ਸਿਆਸੀ ਵਾਰ- ਕਿਹਾ- ਕੋਰੋਨਾ ਤੋਂ ਘਬਰਾ ਗਏ 'ਟਰੰਪ': ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਅਮਰੀਕਾ 'ਚ ਸਿਆਸੀ ਪ੍ਰਚਾਰ ਚੱਲ ਰਿਹਾ ਹੈ , ਇਸ ਵਿਚਕਾਰ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ 'ਜੋ ਬੀਡੇਨ' ਨੇ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਦੇਸ਼ 'ਚ ਵੱਧਦੇ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਲੈ ਕੇ ਕਈ ਵਾਰ ਟੀਕਾ-ਟਿੱਪਣੀ ਕੀਤੀ ਹੈ। ਬੀਡੇਨ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਨਾਲ ਮੌਤਾਂ ਦੇ ਵੱਧਦੇ ਅੰਕੜਿਆਂ ਨੂੰ ਲੈ ਕੇ ਵੀ ਟਰੰਪ ਨੂੰ ਘੇਰਿਆ ਹੈ । Trump panicked in the face of Covid-19, says Joe Biden ਬੀਡੇਨ ਨੇ ਟਰੰਪ ਬਾਰੇ ਕਿਹਾ ਕਿ ਉਹ ਕੋਰੋਨਾ ਮਹਾਮਾਰੀ ਦੇ ਭਿਆਨਕ ਸੰਕਟ ਨੂੰ ਵੇਖ ਕੇ ਘਬਰਾ ਗਏ , ਜਿਸ ਕਾਰਨ ਸਥਿਤੀ ਸੰਭਲੀ ਨਹੀਂ ਅਤੇ ਇਸਦੀ ਭਾਰੀ ਕੀਮਤ ਅਮਰੀਕਾ ਨੂੰ ਚੁਕਾਉਣੀ ਪਈ । ਦੱਸ ਦੇਈਏ ਕਿ 77 ਸਾਲਾ ਬੀਡੇਨ ਅਤੇ ਉਹਨਾਂ ਦੀ ਸਾਥੀ ਕਮਲਾ ਹੈਰਿਸ ਰਾਸ਼ਟਰਪਤੀ ਟਰੰਪ ਅਤੇ ਉਪ ਰਾਸ਼ਟਰਪਤੀ ਮਾਇਕ ਪੇਂਸ ਨੂੰ ਆਗਾਮੀ ਤਿੰਨ ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਚੁਣੌਤੀ ਦੇ ਰਹੇ ਹਨ। ਬੀਡੇਨ ਨੇ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ " ਅਸੀਂ ਇਸ ਮਹਾਮਾਰੀ ਨਾਲ ਲੰਬੇ ਸਮੇਂ ਤੋਂ ਜੂਝ ਰਹੇ ਹਾਂ , ਇਹ ਚਿੰਤਾ ਦੀ ਗੱਲ ਹੈ , ਅਸੀਂ ਕਈ ਜ਼ਿੰਦਗੀਆਂ ਗੁਆ ਲਈਆਂ ਹਨ , ਅਸੀਂ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੇ , ਇਸ ਨੁਕਸਾਨ , ਦੁੱਖ ਅਤੇ ਗੁੱਸੇ ਨੂੰ ਸਮਝਣ ਦੀ ਸਮਰੱਥਾ ਅਸੀਂ ਗੁਆ ਨਹੀਂ ਸਕਦੇ , ਅਸੀਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ! 2016 ਦੀਆਂ ਚੋਣਾਂ ਵੇਲੇ ਟਰੰਪ ਨੇ ਰਾਜ 'ਚ ਜਿੱਤ ਹਾਸਿਲ ਕੀਤੀ ਸੀ , ਇਹ ਆਖਦਿਆਂ ਟਰੰਪ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਬਿਡੇਨ ਨੇ ਕਿਹਾ ਅਸੀਂ ਸਭ ਜਾਣਦੇ ਹਾਂ ਕਿ ਉਸਨੇ ਕੋਵਿਡ 19 ਦੀ ਸਥਿਤੀ ਨੂੰ ਕਿਵੇਂ ਸੰਭਾਲਿਆ। Trump panicked in the face of Covid-19, says Joe Biden ਦੱਸਣਯੋਗ ਹੈ ਕਿ ਬੀਡੇਨ ਨੇ ਟਰੰਪ ਬਾਰੇ ਇਥੋਂ ਤੱਕ ਕਹਿ ਦਿੱਤਾ ਕਿ ਟਰੰਪ ਨੂੰ ਪਤਾ ਸੀ ਕਿ ਇਹ ਮਹਾਮਾਰੀ ਕਿੰਨੀ ਘਾਤਕ ਹੈ , ਪਰ ਇਸ ਬਾਰੇ ਲੋਕਾਂ ਕੋਲੋਂ ਸੱਚਾਈ ਲੁਕਾ ਕੇ ਰੱਖੀ ਗਈ। ਬੀਡੇਨ ਅਨੁਸਾਰ ਟਰੰਪ ਨੂੰ ਅਸਲ 'ਚ ਮਹਾਮਾਰੀ ਤੋਂ ਜ਼ਿਆਦਾ ਸ਼ੇਅਰ ਬਜ਼ਾਰ ਦੀ ਫ਼ਿਕਰ ਸੀ । ਉਹਨਾਂ ਬਿਮਾਰੀ ਬਾਰੇ ਝੂਠ ਬੋਲਿਆ ਕਿ ਇਹ ਗਰਮੀਆਂ ਦੇ ਆਉਣ 'ਤੇ ਇਕਦਮ ਖ਼ਤਮ ਹੋ ਜਾਵੇਗੀ । ਓਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਦੇਸ਼ 'ਚ ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ 'ਜੋ ਬੀਡੇਨ' ਨੇ ਇੱਕ ਆਗੂ ਦੇ ਰੂਪ 'ਚ ਪਿਛਲੇ ਕਾਫ਼ੀ ਸਮੇਂ 'ਚ ਅਮਰੀਕਾ ਦੀ ਅਰਥ ਵਿਵਸਥਾ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ , ਜੇਕਰ ਉਹ ਚੋਣਾਂ ਜਿੱਤਦੇ ਹਨ , ਤਾਂ ਇਹ ਯਕੀਨਨ ਚੀਨ ਦੀ ਹੀ ਜਿੱਤ ਹੋਵੇਗੀ । Trump panicked in the face of Covid-19, says Joe Biden ਜਿਵੇਂ ਕਿ ਦੇਖਣ 'ਚ ਆਇਆ ਹੈ ਟਰੰਪ ਅਤੇ ਬਿਡੇਨ ਲਗਾਤਾਰ ਇੱਕ ਦੂਜੇ 'ਤੇ ਵਿਅੰਗਮਈ ਸ਼ਬਦੀ ਵਾਰ ਕਰ ਰਹੇ ਹਨ। ਫ਼ਿਲਹਾਲ ਦੇਖਦੇ ਹਾਂ ਕਿ ਕੋਰੋਨਾ ਮਹਾਮਾਰੀ ਦੇ ਦੌਰ 'ਚ ਰਾਸ਼ਟਰਪਤੀ ਚੋਣਾਂ ਕੀ ਰੂਪ ਲੈਣ ਵਾਲੀਆਂ ਹਨ।


Top News view more...

Latest News view more...