ਮੁੱਖ ਖਬਰਾਂ

ਕੋਰੋਨਾ ਨੇ ਹਿਲਾਈ ਅਮਰੀਕਾ ਦੀ ਸਿਆਸਤ ਵੀ, ਟਰੰਪ ਵੱਲੋਂ ਚੋਣਾਂ ਟਾਲਣ ਦਾ ਸੁਝਾਅ

By Panesar Harinder -- July 31, 2020 12:07 pm -- Updated:Feb 15, 2021

ਵਾਸ਼ਿੰਗਟਨ - ਵਿਸ਼ਵ ਸ਼ਕਤੀ ਕਹੇ ਜਾਂਦੇ ਅਮਰੀਕਾ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਵੱਡੀ ਸੱਟ ਮਾਰਨ ਤੋਂ ਬਾਅਦ ਹੁਣ ਕੋਰੋਨਾ ਮਹਾਮਾਰੀ ਅਮਰੀਕਾ ਦੀ ਸਿਆਸਤ 'ਤੇ ਵੀ ਭਾਰੂ ਪੈਂਦੀ ਦਿਖਾਈ ਦੇ ਰਹੀ ਹੈ। ਆਉਂਦੇ ਨਵੰਬਰ 'ਚ ਹੋਣ ਵਾਲੀਆਂ ਚੋਣਾਂ ਕੋਰੋਨਾ ਦੀ ਵਜ੍ਹਾ ਨਾਲ ਲਟਕ ਸਕਦੀਆਂ ਹਨ, ਕਿਉਂ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਮੱਦੇਨਜ਼ਰ ਰੱਖਦੇ ਹੋਏ ਚੋਣਾਂ ਨੂੰ ਟਾਲਣ ਦਾ ਸਝਾਅ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਰਕ ਦਿੱਤਾ ਹੈ ਕਿ ਡਾਕ ਰਾਹੀਂ ਹੋਣ ਵਾਲੇ ਮਤਦਾਨ 'ਚ ਧੋਖਾਧੜੀ ਹੋਣ ਦਾ ਖ਼ਤਰਾ ਜ਼ਿਆਦਾ ਹੈ, ਇਸ ਦਾ ਅਸਰ ਚੋਣ ਨਤੀਜਿਆਂ 'ਚ ਦਿਖ ਸਕਦਾ ਹੈ, ਤੇ ਚੋਣ ਨਤੀਜੇ ਗ਼ਲਤ ਆ ਸਕਦੇ ਹਨ। ਉਨ੍ਹਾਂ ਸੁਝਾਅ ਦਿੱਤਾ ਹੈ ਕਿ ਜਦੋਂ ਤਕ ਦੇਸ਼ ਕੋਰੋਨਾ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਜਾਂਦਾ ਉਦੋਂ ਤੱਕ ਚੋਣਾਂ ਕਰਵਾਉਣੀਆਂ ਸੁਰੱਖਿਅਤ ਨਹੀਂ।
Trump proposed to postpone US November election

ਡੈਮੋਕ੍ਰੇਟਿਕ ਤੇ ਰਿਪਬਲਿਕਨ ਪਾਰਟੀ ਟਰੰਪ ਨਾਲ ਸਹਿਮਤ ਨਹੀਂ

ਟਰੰਪ ਨੇ ਦਲੀਲ ਦਿੱਤੀ ਹੈ ਕਿ COVID-19 ਦੇ ਦੌਰ 'ਚ ਈ-ਮੇਲ ਰਾਹੀਂ ਮਤਦਾਨ ਕਰਨ 'ਚ ਠੱਗੀ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਚੋਣਾਂ ਆਗਾਮੀ ਨਵੰਬਰ 'ਚ ਨਾ ਕਰਵਾਈਆਂ ਜਾਣ, ਅਤੇ ਉਦੋਂ ਹੀ ਕਰਵਾਈਆਂ ਜਾਣ ਜਦੋਂ ਲੋਕ ਆਪਣੇ ਵੋਟ ਦੇ ਹੱਕ ਨੂੰ ਸੁਰੱਖਿਅਤ ਤੇ ਆਮ ਤਰੀਕੇ ਨਾਲ ਵਰਤ ਸਕਣ। ਟਰੰਪ ਦੇ ਇਸ ਵਿਚਾਰ ਦਾ ਜਿੱਥੇ ਡੈਮੋਕ੍ਰੇਟਿਕ ਪਾਰਟੀ ਨੇ ਤੁਰੰਤ ਤੇ ਤਿੱਖਾ ਵਿਰੋਧ ਕੀਤਾ ਹੈ, ਰਾਸ਼ਟਰਪਤੀ ਦੇ ਰਿਪਬਲਿਕਨ ਸਹਿਯੋਗੀ ਨੇ ਵੀ ਇਸ ਤੋਂ ਪੱਲਾ ਝਾੜ ਲਿਆ ਹੈ।
Trump proposed to postpone US November election

ਚੋਣ ਟਾਲਣ ਲਈ ਕਾਨੂੰਨ 'ਚ ਕਰਨੀ ਹੋਵੇਗੀ ਸੋਧ

ਅਮਰੀਕਾ ਦੇ ਸੰਘੀ ਸੰਵਿਧਾਨ ਮੁਤਾਬਿਕ ਜਨਵਰੀ 2021 'ਚ ਨਿਰਧਾਰਿਤ ਰਾਸ਼ਟਰਪਤੀ ਚੋਣਾਂ ਰੱਦ ਨਹੀਂ ਕੀਤੀਆਂ ਜਾ ਸਕਦੀਆਂ, ਪਰ ਨਵੰਬਰ 'ਚ ਹੋਣ ਵਾਲੀਆਂ ਚੋਣਾਂ ਦੀਆਂ ਤਰੀਕਾਂ 'ਚ ਬਦਲਾਅ ਕੀਤੇ ਜਾਣ ਦੀ ਗੁੰਜਾਇਸ਼ ਹੈ। ਹਾਲਾਂਕਿ ਇਸ ਲਈ ਵੀ ਕਾਨੂੰਨ 'ਚ ਬਦਲਾਅ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਅਮਰੀਕਾ ਕਾਂਗਰਸ ਨੂੰ ਇੱਕ ਐਕਟ ਲਾ ਕੇ ਇਸ 'ਚ ਬਦਲਾਅ ਕਰਨਾ ਪਵੇਗਾ। ਅਮਰੀਕਾ 'ਚ ਕੋਰੋਨਾ ਸੰਕ੍ਰਮਣ ਨਾਲ 1.5 ਲੱਖ ਤੋਂ ਵੱਧ ਮੌਤਾਂ ਅਤੇ ਦੂਜੀ ਤਿਮਾਹੀ ਦੌਰਾਨ ਅਰਥਵਿਵਸਥਾ 'ਚ 32.9% ਦੀ ਗਿਰਾਵਟ ਆਉਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਲਈ ਦੋਬਾਰਾ ਚੋਣ ਜਿੱਤਣਾ ਮੁਸ਼ਕਿਲ ਹੁੰਦਾ ਦਿਖਾਈ ਦੇ ਰਿਹਾ ਹੈ, ਪਰ ਇੱਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਆਜ਼ਾਦ ਅਮਰੀਕਾ ਦੇ 200 ਸਾਲ ਦੇ ਇਤਿਹਾਸ 'ਚ ਚੋਣਾਂ ਟਾਲਣ ਦੀ ਨੌਬਤ ਪਹਿਲਾ ਕਦੇ ਨਹੀਂ ਆਈ ਹੈ।
Trump proposed to postpone US November election

ਰਾਸ਼ਟਰਪਤੀ ਸੰਬੰਧੀ ਬਹਿਸ (Presidential Debate) ਦੀਆਂ ਤਰੀਕਾਂ ਤੈਅ

ਅਮਰੀਕਾ 'ਚ 3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਅਹਿਮ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੀ ਤਰੀਕ ਤੈਅ ਹੋ ਚੁੱਕੀ ਹੈ। ਸੀਪੀਡੀ (Commission on Presidential Debate) ਵੱਲੋਂ ਜਾਰੀ ਪ੍ਰੋਗਰਾਮ ਮੁਤਾਬਿਕ ਰਾਸ਼ਟਰਪਤੀ ਟਰੰਪ ਅਤੇ ਡੈਮੋਕ੍ਰੇਟ ਉਮੀਦਵਾਰ ਬਿਡੇਨ (Joseph Robinette Biden) 'ਚ ਪਹਿਲੀ ਬਹਿਸ 29 ਸਤੰਬਰ ਨੂੰ ਹੋਵੇਗੀ।

ਦੂਜੀ ਬਹਿਸ 15 ਅਕਤੂਬਰ ਨੂੰ ਫਲੋਰਿਡਾ ਦੇ ਮਿਆਮੀ ਤੇ ਤੀਜੀ ਬਹਿਸ 22 ਅਕਤੂਬਰ ਨੂੰ ਟੈਨੇਸੀ 'ਚ ਹੋਵੇਗੀ। ਉਪ-ਰਾਸ਼ਟਰੀ ਅਹੁਦੇ ਦੇ ਉਮੀਦਵਾਰਾਂ 'ਚ ਹੋਣ ਵਾਲੀ ਬਹਿਸ 7 ਅਕਤੂਬਰ ਨੂੰ ਹੋਵੇਗੀ। ਹਰ ਬਹਿਸ 90 ਮਿੰਟ ਦੀ ਹੋਵੇਗੀ। ਵ੍ਹਾਈਟ ਹਾਊਸ ਨੈੱਟਵਰਕ ਬਿਨਾਂ ਕਿਸੇ ਵਿਗਿਆਪਨ ਦੇ ਇਸ ਦਾ ਸਿੱਧਾ ਪ੍ਰਸਾਰਨ ਕਰੇਗਾ।

  • Share