Tue, Apr 23, 2024
Whatsapp

ਟਰੰਪ ਦੀ ਨਵੀਂ ਧਮਕੀ:  ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲੇ 'ਨਤੀਜੇ' ਭੁਗਤਣ ਲਈ ਰਹਿਣ ਤਿਆਰ 

Written by  Joshi -- July 30th 2018 08:32 AM -- Updated: July 30th 2018 08:36 AM
ਟਰੰਪ ਦੀ ਨਵੀਂ ਧਮਕੀ:  ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲੇ 'ਨਤੀਜੇ' ਭੁਗਤਣ ਲਈ ਰਹਿਣ ਤਿਆਰ 

ਟਰੰਪ ਦੀ ਨਵੀਂ ਧਮਕੀ:  ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲੇ 'ਨਤੀਜੇ' ਭੁਗਤਣ ਲਈ ਰਹਿਣ ਤਿਆਰ 

ਟਰੰਪ ਦੀ ਨਵੀਂ ਧਮਕੀ:  ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲੇ 'ਨਤੀਜੇ' ਭੁਗਤਣ ਲਈ ਰਹਿਣ ਤਿਆਰ ਅਮਰੀਕਾ ਦੇ ਰਾਸ਼ਟਰਪਤੀ ਡਾਨਲਡ ਟਰੰਪ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਬਾਰਡਰ ਕਰਨ ਵਾਲੇ ਨਤੀਜੇ ਭੁਗਤਣ ਨੂੰ ਤਿਆਰ ਰਹਿਣ। "ਲੋਕ ਸਾਡੇ ਬਾਰਡਰ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਪਾਰ ਕਰਦੇ ਹਨ ਅਤੇ ਬਹੁਤ ਸਾਰੇ ਲੋਕ ਆਪਣੇ ਬੇਤੁਕੇ ਉਦੇਸ਼ਾਂ ਲਈ ਬੱਚਿਆਂ ਦੀ ਵਰਤੋਂ ਕਰਦੇ ਹਨ।" ਟਰੰਪ ਦੇ ਟਵਿੱਟਰ ਨੇ ਅੱਜ ਕਈ ਦਿਨਾਂ ਮਗਰੋਂ ਇਹ ਬਿਆਨ ਦਿੱਤਾ ਜਦੋਂ ਇਹ ਖਬਰ ਅਈ ਸੀ ਕਿ ਸਰਕਾਰ ਨੇ ਅਮਰੀਕਾ-ਮੈਕਸੀਕੋ ਦੀ ਸਰਹੱਦ 'ਤੇ ਵੱਖ ਕੀਤੇ ਗਏ 1800 ਤੋਂ ਵੱਧ ਬੱਚਿਆਂ ਨੂੰ ਮਾਪਿਆਂ ਨਾਲ ਮਿਲਾ ਦਿੱਤਾ ਹੈ, ਅਤੇ ਇਸ ਸੰਬੰਧੀ ਫੈਡਰਲ ਜੱਜ ਨੇ ਆਦੇਸ਼ ਜਾਰੀ ਕੀਤੇ ਸਨ। Trump warns illegal border crossingਦੱਸ ਦੇਈਏ ਕਿ ਸੈਂਕੜੇ ਬੱਚੇ ਅਜੇ ਵੀ ਮਾਪਿਆਂ ਤੋਂ ਵੱਖਰੇ ਰਹਿੰਦੇ ਹਨ। ਟਵਿੱਟਰ 'ਤੇ ਕੁਝ ਚੁੱਪ ਰਹਿਣ ਤੋਂ ਬਾਅਦ, ਟਰੰਪ ਨੇ ਕਿਹਾ, "ਕ੍ਰਿਪਾ ਕਰਕੇ ਸਮਝ ਲਵੋ ਕਿ ਜਦੋਂ ਲੋਕ ਗ਼ੈਰ-ਕਾਨੂੰਨੀ ਤੌਰ 'ਤੇ ਸਾਡੇ ਬਾਰਡਰ ਨੂੰ ਪਾਰ ਕਰਦੇ ਹਨ ਤਾਂ ਉਸਦੇ "ਨਤੀਜੇ" ਭੁਗਤਣੇ ਪੈਣਗੇ, ਚਾਹੇ ਉਨ੍ਹਾਂ ਦੇ ਨਾਲ ਬੱਚੇ ਹੁੰਦੇ ਹਨ ਜਾਂ ਨਹੀਂ - ਕਿਉਂਕਿ ਬਹੁਤ ਸਾਰੇ ਮਾਪੇ ਸਿਰਫ ਆਪਣੇ "ਮਕਸਦ" ਨੂੰ ਪੂਰਾ ਕਰਨ ਲਈ ਬੱਚਿਆਂ ਦੀ ਵਰਤੋਂ ਕਰ ਰਹੇ ਹਨ।"

ਟਰੰਪ ਨੇ ਕਿਹਾ ਕਿ ਕਾਂਗਰਸ ਨੂੰ ਦੁਨੀਆ ਦੇ ਸਭ ਤੋਂ ਮਾੜੇ ਅਤੇ ਘਟੀਆ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਠੀਕ ਕਰਨਾ ਚਾਹੀਦਾ ਹੈ ਅਤੇ ਵੋਟਰਾਂ ਨੂੰ ਨਵੰਬਰ ਵਿੱਚ "ਵੋਟ 'ਆਰ" ਕਰਨ ਦੀ ਅਪੀਲ ਵੀ ਕੀਤੀ। —PTC News

Top News view more...

Latest News view more...