Thu, Apr 25, 2024
Whatsapp

ਪੇਟ ਦਰਦ ਦੀ ਸੀ ਸ਼ਿਕਾਇਤ, ਪੇਟ 'ਚੋਂ ਨਿਕਲਿਆ ਕੁਝ ਅਜਿਹਾ ਕਿ ਡਾਕਟਰਾਂ ਦੇ ਉਡੇ ਹੋਸ਼!

Written by  Joshi -- November 27th 2017 03:01 PM
ਪੇਟ ਦਰਦ ਦੀ ਸੀ ਸ਼ਿਕਾਇਤ, ਪੇਟ 'ਚੋਂ ਨਿਕਲਿਆ ਕੁਝ ਅਜਿਹਾ ਕਿ ਡਾਕਟਰਾਂ ਦੇ ਉਡੇ ਹੋਸ਼!

ਪੇਟ ਦਰਦ ਦੀ ਸੀ ਸ਼ਿਕਾਇਤ, ਪੇਟ 'ਚੋਂ ਨਿਕਲਿਆ ਕੁਝ ਅਜਿਹਾ ਕਿ ਡਾਕਟਰਾਂ ਦੇ ਉਡੇ ਹੋਸ਼!

ਮੱਧ ਪ੍ਰਦੇਸ਼ 'ਚ ਅਜਿਹਾ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਨੇ ਪੇਟ 'ਚ ਦਰਦ ਦੀ ਸ਼ਿਕਾਇਤ ਕੀਤੀ। ਚੈਕਅਪ ਦੌਰਾਨ ਡਾਕਟਰਾਂ ਦੀ ਹੈਰਾਨੀ ਦੀ ਸੀਮਾ ਨਹੀਂ ਰਹੀ ਜਦੋਂ ਉਸਦੇ ਪੇਟ ਵਿੱਚੋਂ ੨੬੩ ਸਿੱਕੇ, ਬਲੇਡ, ਡੇਢ ਕਿਲੋਗਰਾਮ ਲੋਹੇ ਦੇ ਕਿੱਲ, ਉੱਨੀ ਸਵੈਟਰ ਬੁਣਨ ਵਿੱਚ ਵਰਤਣ ਵਾਲਾ ਕਰੋਸ਼ੀਆ ਅਤੇ ਲੋਹੇ ਦੀ ਚੇਨ ਨਿਕਲੀ । ਪੇਟ ਦਰਦ ਦੀ ਸੀ ਸ਼ਿਕਾਇਤ, ਪੇਟ 'ਚ ਨਿਕਲਿਆ ਕੁਝ ਅਜਿਹਾ ਕਿ ਡਾਕਟਰਾਂ ਦੇ ਉਡੇ ਹੋਸ਼!ਇਸ ਮਾਮਲੇ 'ਤੇ ਡਾਕਟਰਾਂ ਦੀ ਸੱਤ ਮੈਂਬਰੀ ਟੀਮ ਨੇ ਆਪਰੇਸ਼ਨ ਕੀਥਾ ਜੋ ਕਿ ਚਾਰ ਘੰਟੇ ਤੱਕ ਚੱਲਿਆ ਅਤੇ ਉਸ ਤੋਂ ਬਾਅਦ ਨੌਜਵਾਨ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਪੇਟ ਦਰਦ ਦੀ ਸੀ ਸ਼ਿਕਾਇਤ, ਪੇਟ 'ਚ ਨਿਕਲਿਆ ਕੁਝ ਅਜਿਹਾ ਕਿ ਡਾਕਟਰਾਂ ਦੇ ਉਡੇ ਹੋਸ਼!ਨੌਜਵਾਨ ਦੀ ਹਾਲਤ ਦੀ ਸਥਿਰਾ ਬਾਰੇ ਡਾਕਟਰ ੭੨ ਘੰਟੇ ਬਾਅਦ ਹੀ ਕੁਝ ਸਪੱਸ਼ਟ ਕਰ ਸਕਣਗੇ। ਹਸਪਤਾਲ ਸੁਪਰਡੈਂਟ ਅਨੁਸਾਰ ਅਜਿਹਾ ਕੋਈ ਕੇਸ ਉਹਨਾਂ ਕੋਲ ਪਹਿਲਾਂ ਨਹੀਂ ਆਇਆ ਜਿਸ 'ਚ ਮਰੀਜ਼ ਦੇ ਪੇਟ ਤੋਂ ਇੰਨ੍ਹਾ ਲੋਹਾ ਨਿਕਲਿਆ ਹੋਵੇ। ਪੇਟ ਦਰਦ ਦੀ ਸੀ ਸ਼ਿਕਾਇਤ, ਪੇਟ 'ਚ ਨਿਕਲਿਆ ਕੁਝ ਅਜਿਹਾ ਕਿ ਡਾਕਟਰਾਂ ਦੇ ਉਡੇ ਹੋਸ਼!ਦੱਸਣਯੋਗ ਹੈ ਕਿ ਨੌਜਵਾਨ ਦੇ ਪੇਟ 'ਚ ਕਿੱਲ ਹਨ ਇਸ ਬਾਰੇ ਐਕਸਰੇ ਵਿੱਚ ਪਤਾ ਲੱਗਾ ਸੀ। ਉਸਦੇ ਸਰੀਰ 'ਚ ਇਨਫੈਕਸ਼ਨ ਫੈਲਣ ਨਾਲ ਉਸਦੀ ਹਾਲਤ ਗੰਭੀਰ ਹੋ ਗਈ ਸੀ। ਪੇਟ ਦਰਦ ਦੀ ਸੀ ਸ਼ਿਕਾਇਤ, ਪੇਟ 'ਚ ਨਿਕਲਿਆ ਕੁਝ ਅਜਿਹਾ ਕਿ ਡਾਕਟਰਾਂ ਦੇ ਉਡੇ ਹੋਸ਼!ਨੌਜਵਾਨ ਆਟੋ ਚਾਲਕ ਸੀ ਅਤੇ ਉਹ ਨਸ਼ੇ ਦਾ ਆਦੀ ਸੀ, ਦਵਾਈਆਂ ਦੇ ਨਾਲ ਉਹ ਲੋਹੇ ਦਾ ਸਾਮਾਨ ਵੀ ਖਾਂਦਾ ਸੀ। ਮੈਡੀਸਨ ਮਾਹਰ ਡਾਕਟਰ ਅਜੈ ਤਿਵਾੜੀ ਅਨੁਸਾਰ ਇਹ ਇੱਕ ਦਿਮਾਗੀ ਅਵਸਥਾ ਭਾਵ ਨਿਊਰੋਸਾਈਕੋਲਾਜੀਕਲ ਡਿਸਆਰਡਰ ਹੈ। —PTC News


  • Tags

Top News view more...

Latest News view more...