Thu, Apr 25, 2024
Whatsapp

ਸਿੱਖ ਨੌਜਵਾਨ ਨੂੰ 'ਪਟਕੇ' ਕਾਰਨ ਵਿਦੇਸ਼ੀ ਕੁਸ਼ਤੀ ਟੂਰਨਾਮੈਂਟ 'ਚੋਂ ਕੀਤਾ ਬਾਹਰ , ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਜਤਾਇਆ ਰੋਸ

Written by  Shanker Badra -- August 07th 2018 01:11 PM -- Updated: August 07th 2018 01:19 PM
ਸਿੱਖ ਨੌਜਵਾਨ ਨੂੰ 'ਪਟਕੇ' ਕਾਰਨ ਵਿਦੇਸ਼ੀ ਕੁਸ਼ਤੀ ਟੂਰਨਾਮੈਂਟ 'ਚੋਂ ਕੀਤਾ ਬਾਹਰ , ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਜਤਾਇਆ ਰੋਸ

ਸਿੱਖ ਨੌਜਵਾਨ ਨੂੰ 'ਪਟਕੇ' ਕਾਰਨ ਵਿਦੇਸ਼ੀ ਕੁਸ਼ਤੀ ਟੂਰਨਾਮੈਂਟ 'ਚੋਂ ਕੀਤਾ ਬਾਹਰ , ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਜਤਾਇਆ ਰੋਸ

ਸਿੱਖ ਨੌਜਵਾਨ ਨੂੰ 'ਪਟਕੇ' ਕਾਰਨ ਵਿਦੇਸ਼ੀ ਕੁਸ਼ਤੀ ਟੂਰਨਾਮੈਂਟ 'ਚੋਂ ਕੀਤਾ ਬਾਹਰ , ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਜਤਾਇਆ ਰੋਸ:ਤੁਰਕੀ 'ਚ ਵਿਸ਼ਵ ਰੈਂਕਿੰਗ ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਸਿੱਖ ਨੌਜਵਾਨ ਨੂੰ ਸਿਰ 'ਤੇ ਪਟਕਾ ਬੰਨਣ ਕਾਰਨ ਕੁਸ਼ਤੀ ਟੂਰਨਾਮੈਂਟ 'ਚੋਂ ਬਾਹਰ ਕਰ ਦਿੱਤਾ।ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੋਸ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਸਮੇਂ ਸਿੱਖ ਖਿਡਾਰੀ ਪਟਕਾ ਪਹਿਨਦੇ ਹਨ।ਸਿੱਖ ਨੌਜਵਾਨ ਜਸ਼ਕਵਰ ਸਿੰਘ ਗਿੱਲ ਨੂੰ ਅੰਤਰਰਾਸ਼ਟਰੀ ਕੁਸ਼ਤੀ ਵਿੱਚ ਆਉਣ ਤੋਂ ਰੋਕਣ ਦਾ ਇੱਕ ਬਹਾਨਾ ਹੈ।ਉਨ੍ਹਾਂ ਨੇ ਖੇਡ ਮੰਤਰੀ ਰਾਜਵਰਧਨ ਰਾਠੌਰ ਨੂੰ ਕਿਹਾ ਹੈ ਕਿ ਇਸ ਮਾਮਲੇ ਨੂੰ ਪੂਰੇ ਜ਼ੋਰ ਸ਼ੋਰ ਨਾਲ ਉਠਾਉਣਾ ਚਾਹੀਦਾ ਹੈ। ਤੁਰਕੀ 'ਚ ਵਿਸ਼ਵ ਰੈਂਕਿੰਗ ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਸਿੱਖ ਨੌਜਵਾਨ ਨੂੰ ਇਸ ਕਾਰਨ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ,ਕਿੳੇੁਂਕਿ ਨੌਜਵਾਨ ਨੇ ਆਪਣੇ ਵਾਲ ਬੰਨ੍ਹਣ ਲਈ ਸਿਰ 'ਤੇ ਪਟਕਾ ਪਹਿਨਿਆ ਹੋਇਆ ਸੀ।ਜਾਣਕਾਰੀ ਅਨੁਸਾਰ ਇੰਸਤਾਂਬੁਲ ਵਿਚ 28 ਜੁਲਾਈ ਨੂੰ 25 ਸਾਲਾ ਸਿੱਖ ਨੌਜਵਾਨ ਨੂੰ ਰੈਫਰੀ ਵੱਲੋਂ ਉਸਦੇ ਸਿਰ 'ਤੇ ਬੰਨ੍ਹੇ ਪਟਕੇ 'ਤੇ ਇਤਰਾਜ਼ ਜਤਾਇਆ ਗਿਆ ਤੇ ਕਿਹਾ ਗਿਆ ਕਿ ਉਸ ਵੱਲੋਂ ਆਪਣੇ ਵਾਲਾਂ ਨੂੰ ਔਰਤਾਂ ਦੀ ਤਰ੍ਹਾਂ ਬੰਨ੍ਹਿਆ ਗਿਆ ਹੈ।ਜਿਸਤੋਂ ਬਾਅਦ ਸਿੱਖ ਨੌਜਵਾਨ ਵੱਲੋਂ ਆਪਣੇ ਧਰਮ ਨੂੰ ਅਹਿਮ ਰੱਖਦਿਆਂ ਖੇਡ ਦੇ ਪਹਿਲੇ ਰਾਉਂਡ 'ਚੋਂ ਵਾਕਉਵਰ ਕਰਨਾ ਪਿਆ। -PTCNews


Top News view more...

Latest News view more...