Thu, Apr 18, 2024
Whatsapp

ਟੀਵੀ ਦੇਖਣ ਵਾਲਿਆਂ ਲਈ ਖੁਸ਼ਖਬਰੀ, ਹੁਣ ਸਿਮ ਦੀ ਤਰ੍ਹਾਂ ਬਦਲ ਸਕੋਗੇ ਸੈੱਟ ਟਾਪ ਬਾਕਸ ਦਾ ਕਾਰਡ, ਹੋਵੇਗਾ ਇਹ ਫਾਇਦਾ

Written by  Jashan A -- January 27th 2019 04:36 PM
ਟੀਵੀ ਦੇਖਣ ਵਾਲਿਆਂ ਲਈ ਖੁਸ਼ਖਬਰੀ, ਹੁਣ ਸਿਮ ਦੀ ਤਰ੍ਹਾਂ ਬਦਲ ਸਕੋਗੇ ਸੈੱਟ ਟਾਪ ਬਾਕਸ ਦਾ ਕਾਰਡ, ਹੋਵੇਗਾ ਇਹ ਫਾਇਦਾ

ਟੀਵੀ ਦੇਖਣ ਵਾਲਿਆਂ ਲਈ ਖੁਸ਼ਖਬਰੀ, ਹੁਣ ਸਿਮ ਦੀ ਤਰ੍ਹਾਂ ਬਦਲ ਸਕੋਗੇ ਸੈੱਟ ਟਾਪ ਬਾਕਸ ਦਾ ਕਾਰਡ, ਹੋਵੇਗਾ ਇਹ ਫਾਇਦਾ

ਟੀਵੀ ਦੇਖਣ ਵਾਲਿਆਂ ਲਈ ਖੁਸ਼ਖਬਰੀ, ਹੁਣ ਸਿਮ ਦੀ ਤਰ੍ਹਾਂ ਬਦਲ ਸਕੋਗੇ ਸੈੱਟ ਟਾਪ ਬਾਕਸ ਦਾ ਕਾਰਡ, ਹੋਵੇਗਾ ਇਹ ਫਾਇਦਾ,ਨਵੀਂ ਦਿੱਲੀ: ਟਰਾਈ ਵੱਲੋਂ ਇੱਕ ਅਜਿਹੀ ਵਿਵਸਥਾ ਲਾਗੂ ਕੀਤੀ ਜਾ ਰਹੀ ਹੈ, ਜਿਸ ਨਾਲ ਵੱਡੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਸਕਦਾ ਹੈ। ਦਰਅਸਲ ਜੇਕਰ ਇਹ ਵਿਵਸਥਾ ਲਾਗੂ ਹੋ ਜਾਂਦੀ ਹੈ ਤਾਂ ਤੁਸੀਂ ਸੈੱਟ ਟਾਪ ਬਾਕਸ 'ਚ ਆਪਣੀ ਮਰਜ਼ੀ ਦੀ ਕੰਪਨੀ ਦਾ ਕਾਰਡ ਪਾ ਸਕੋਗੇ। ਇਸ ਨਾਲ ਉਨ੍ਹਾਂ ਲੱਖਾਂ ਗਾਹਕਾਂ ਨੂੰ ਕੋਈ ਵੀ ਡੀ. ਟੀ. ਐੱਚ. ਕੰਪਨੀ ਚੁਣਨ ਦੀ ਅਜ਼ਾਦੀ ਮਿਲ ਜਾਵੇਗੀ, ਜੋ ਆਪਣੇ ਆਪਰੇਟਰ ਤੋਂ ਪ੍ਰੇਸ਼ਾਨ ਹਨ। [caption id="attachment_246917" align="aligncenter" width="300"]tv ਟੀਵੀ ਦੇਖਣ ਵਾਲਿਆਂ ਲਈ ਖੁਸ਼ਖਬਰੀ, ਹੁਣ ਸਿਮ ਦੀ ਤਰ੍ਹਾਂ ਬਦਲ ਸਕੋਗੇ ਸੈੱਟ ਟਾਪ ਬਾਕਸ ਦਾ ਕਾਰਡ, ਹੋਵੇਗਾ ਇਹ ਫਾਇਦਾ[/caption] ਅੱਜ ਦੇਸ ਸਮੇਂ 'ਚ ਲਗਭਗ 16 ਕਰੋੜ ਪੇਡ ਟੀ. ਵੀ. ਗਾਹਕ ਹਨ ਅਤੇ ਜ਼ਿਆਦਾਤਰ ਸੈੱਟ ਟਾਪ ਬਾਕਸ ਕੰਪਨੀ ਨਾਲ ਜੁੜੇ ਹਨ। ਟਰਾਈ ਟੀ. ਵੀ. ਨਾਲ ਲੱਗੇ ਬਾਕਸ 'ਚ ਕਾਰਡ ਬਦਲਣ ਦੀ ਸੁਵਿਧਾ ਲਾਗੂ ਕਰਨ ਦੀ ਦਿਸ਼ਾ 'ਚ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦਸੰਬਰ 2019 ਤਕ ਇਹ ਵਿਵਸਥਾ ਲਾਗੂ ਹੋ ਜਾਵੇਗੀ।ਇਹ ਸਰਵਿਸ ਠੀਕ ਉਸੇ ਤਰ੍ਹਾਂ ਦੀ ਹੋਵੇਗੀ ਜਿਵੇਂ ਮੋਬਾਇਲ ਨਾ ਬਦਲ ਕੇ ਸਿਰਫ ਸਿਮ ਹੋਰ ਕੰਪਨੀ ਦਾ ਲੈਣਾ ਪੈਂਦਾ ਹੈ। [caption id="attachment_246916" align="aligncenter" width="300"]tv ਟੀਵੀ ਦੇਖਣ ਵਾਲਿਆਂ ਲਈ ਖੁਸ਼ਖਬਰੀ, ਹੁਣ ਸਿਮ ਦੀ ਤਰ੍ਹਾਂ ਬਦਲ ਸਕੋਗੇ ਸੈੱਟ ਟਾਪ ਬਾਕਸ ਦਾ ਕਾਰਡ, ਹੋਵੇਗਾ ਇਹ ਫਾਇਦਾ[/caption] ਇਸ ਸੁਵਿਧਾ ਨੂੰ ਲਾਗੂ ਕਰਨ 'ਤੇ ਟਰਾਈ ਜ਼ੋਰ-ਸ਼ੋਰ ਨਾਲ ਕੰਮ ਕਰ ਰਿਹਾ ਹੈ। ਉੱਥੇ ਹੀ ਡੀ. ਟੀ. ਐੱਚ. ਅਤੇ ਕੇਬਲ ਸਰਵਿਸ ਦੇਣ ਵਾਲੇ ਟਰਾਈ ਦੇ ਇਸ ਕਦਮ ਦਾ ਤਿੱਖਾ ਵਿਰੋਧ ਕਰ ਰਹੇ ਹਨ। -PTC News


Top News view more...

Latest News view more...