Thu, Apr 25, 2024
Whatsapp

ਅਯੁੱਧਿਆ ਦੀ ਸਰਊ ਨਦੀ 'ਚ ਡੁੱਬੇ ਇਕੋ ਪਰਿਵਾਰ ਦੇ 12 ਲੋਕ, ਬਚਾਅ ਮੁਹਿੰਮ ਜਾਰੀ

Written by  Baljit Singh -- July 09th 2021 05:31 PM -- Updated: July 09th 2021 05:40 PM
ਅਯੁੱਧਿਆ ਦੀ ਸਰਊ ਨਦੀ 'ਚ ਡੁੱਬੇ ਇਕੋ ਪਰਿਵਾਰ ਦੇ 12 ਲੋਕ, ਬਚਾਅ ਮੁਹਿੰਮ ਜਾਰੀ

ਅਯੁੱਧਿਆ ਦੀ ਸਰਊ ਨਦੀ 'ਚ ਡੁੱਬੇ ਇਕੋ ਪਰਿਵਾਰ ਦੇ 12 ਲੋਕ, ਬਚਾਅ ਮੁਹਿੰਮ ਜਾਰੀ

ਅਯੁੱਧਿਆ: ਅਯੁੱਧਿਆ 'ਚ ਸਰਊ ਦੇ ਗੁਪਕਾਰ ਘਾਟ 'ਚ ਇਸ਼ਨਾਨ ਕਰਦੇ ਸਮੇਂ ਇਕ ਹੀ ਪਰਿਵਾਰ ਦੇ 12 ਲੋਕਾਂ ਦੇ ਡੁੱਬਣ ਨਾਲ ਭੱਜ-ਦੌੜ ਪੈ ਗਈ। ਸੂਚਨਾ ਮਿਲਣ 'ਤੇ ਉੱਚ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਗੋਤਾਖੋਰ ਲਗਾਤਾਰ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਰੈਸਕਿਊ ਆਪਰੇਸ਼ਨ ਦੌਰਾਨ ਹੁਣ ਤੱਕ 9 ਲੋਕਾਂ ਨੂੰ ਬਚਾਇਆ ਗਿਆ ਹੈ, ਉੱਥੇ ਹੀ 3 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੜੋ ਹੋਰ ਖਬਰਾਂ: ਖਿੱਚ ਲਓ ਤਿਆਰੀ! ਭਾਰਤ ਤੋਂ ਦੁਬਈ ਲਈ ਜਲਦ ਸ਼ੁਰੂ ਹੋਣ ਵਾਲੀਆਂ ਹਨ ਫਲਾਈਟਾਂ ਦੱਸਣਯੋਗ ਹੈ ਕਿ ਗੁਪਕਾਰ ਘਾਟ ਦੇ ਕੱਚੇ ਘਾਟ 'ਤੇ ਹਾਦਸਾ ਹੋਇਆ ਹੈ। ਇੱਥੇ ਸਰਊ ਨਦੀ 'ਚ ਇਸ਼ਨਾਨ ਕਰਦੇ ਸਮੇਂ ਇਕ ਹੀ ਪਰਿਵਾਰ ਦੇ 12 ਲੋਕ ਡੁੱਬ ਗਏ। ਡੁੱਬਣ ਵਾਲਿਆਂ 'ਚ ਜਨਾਨੀਆਂ ਅਤੇ ਬੱਚੇ ਵੀ ਸ਼ਾਮਲ ਹਨ। 12 ਲੋਕਾਂ 'ਚੋਂ 6 ਨੂੰ ਬਚਾਇਆ ਗਿਆ ਹੈ, ਉੱਥੇ ਹੀ 3 ਲੋਕਾਂ ਦੀ ਮੌਤ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਬਾਕੀ ਲੋਕ ਲਾਪਤਾ ਹਨ। ਪੜੋ ਹੋਰ ਖਬਰਾਂ: ਆਕਸਫੈਮ ਦੀ ਰਿਪੋਰਟ ‘ਚ ਹੈਰਾਨ ਕਰਦਾ ਖੁਲਾਸਾ, ਦੁਨੀਆ ’ਚ ਹਰ ਮਿੰਟ ਭੁੱਖ ਨਾਲ ਮਰਦੇ ਹਨ 11 ਲੋਕ ਸਥਾਨਕ ਗੋਤਾਖੋਰਾਂ ਅਤੇ ਪੁਲਸ ਦੀ ਮਦਦ ਨਾਲ ਲੋਕਾਂ ਦੀ ਭਾਲ ਜਾਰੀ ਹੈ। ਮੁੱਖ ਮੰਤਰੀ ਯੋਗੀ ਨੇ ਵੀ ਇਸ ਮਾਮਲੇ 'ਤੇ ਨੋਟਿਸ ਲਿਆ ਹੈ। ਇਹ 12 ਲੋਕ ਆਗਰਾ ਦੇ ਸਿਕੰਦਰਾਬਾਦ ਦੇ ਰਹਿਣ ਵਾਲੇ ਹਨ। ਪੜੋ ਹੋਰ ਖਬਰਾਂ: ਪੰਜਾਬ ‘ਚ ਹੋਰ ਵਧਿਆ ਬਿਜਲੀ ਸੰਕਟ, ਤਲਵੰਡੀ ਸਾਬੋ ਪਾਵਰ ਪਲਾਂਟ ਦੇ ਤਿੰਨੋ ਯੂਨਿਟ ਬੰਦ -PTC News


Top News view more...

Latest News view more...