ਕੇਂਦਰ ਦੇ ਨਵੇਂ IT ਨਿਯਮਾਂ ਉੱਤੇ ਟਵਿੱਟਰ ਨੇ ਜਾਰੀ ਕੀਤਾ ਬਿਆਨ, ਕਿਹਾ-ਜਾਰੀ ਰੱਖਾਂਗੇ ਗੱਲਬਾਤ

By Baljit Singh - May 27, 2021 3:05 pm

ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਨਵੇਂ ਆਈਟੀ ਨਿਯਮਾਂ ਨੂੰ ਲੈ ਕੇ ਜਾਰੀ ਗੱਲਾਂ ਦੇ ਵਿਚਾਲੇ ਮਾਈਕ੍ਰੋਬਲੋਗਿੰਗ ਸਾਈਟ ਟਵਿੱਟਰ ਨੇ ਆਪਣਾ ਬਿਆਨ ਜਾਰੀ ਕੀਤਾ ਹੈ ਤੇ ਕਿਹਾ ਹੈ ਕਿ ਉਹ ਭਾਰਤ ਸਰਕਾਰ ਦੇ ਨਾਲ ਗੱਲਬਾਤ ਜਾਰੀ ਰੱਖਣਗੇ।

ਪੜ੍ਹੋ ਹੋਰ ਖ਼ਬਰਾਂ : ਵ੍ਹਾਈਟ ਫੰਗਸ ਕਾਰਨ ਮਹਿਲਾ ਦੇ ਪੇਟ ਦੀ ਨਲੀ ‘ਚ ਹੋਇਆ ਸੁਰਾਖ, ਦਿੱਲੀ ‘ਚ ਸਾਹਮਣੇ ਆਇਆ ਪਹਿਲਾ ਮਾਮਲਾ

ਟਵਿੱਟਰ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਟਵਿੱਟਰ ਭਾਰਤ ਦੇ ਲੋਕਾਂ ਦੇ ਲਈ ਵਚਨਬੱਧ ਹੈ। ਸਾਡੀ ਸੇਵਾ ਜਨਤਕ ਗੱਲਬਾਤ ਦੇ ਲਈ ਮਹੱਤਵਪੂਰਨ ਸਾਬਿਤ ਹੋਈ ਹੈ ਤੇ ਮਹਾਮਾਰੀ ਦੌਰਾਨ ਲੋਕਾਂ ਦਾ ਸਪੋਰਟ ਕੀਤਾ ਹੈ। ਅਸੀਂ ਆਪਣੀ ਸੇਵਾ ਜਾਰੀ ਰੱਖਣ ਦੇ ਲਈ ਭਾਰਤ ਵਿਚ ਲਾਗੂ ਕਾਨੂੰਨ ਦਾ ਪਾਲਣ ਕਰਨ ਦੀ ਕੋਸ਼ਿਸ਼ ਕਰਾਂਗੇ। ਟਵਿੱਟਰ ਨੇ ਅੱਗੇ ਕਿਹਾ ਕਿ ਜਿਵੇਂ ਕਿ ਅਸੀਂ ਦੁਨੀਆ ਭਰ ਵਿਚ ਕਹਿੰਦੇ ਹਾਂ, ਅਸੀਂ ਪਾਰਦਰਸ਼ਤਾ ਦੇ ਸਿਧਾਂਤਾਂ, ਸੇਵਾ ਵਿਚ ਹਰ ਆਵਾਜ਼ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ, ਕਾਨੂੰਨ ਦੇ ਤਹਿਤ ਵਿਚਾਰ ਪੇਸ਼ ਕਰਨ ਦੀ ਸੁਤੰਤਰਤਾ ਤੇ ਨਿੱਜਤਾ ਦੀ ਰੱਖਿਆ ਦੇ ਲਈ ਸਖਤਾਈ ਨਾਲ ਨਿਯਮਾਂ ਦਾ ਪਾਲਣ ਕਰਾਂਗੇ।

ਪੜ੍ਹੋ ਹੋਰ ਖ਼ਬਰਾਂ : ਦਿੱਲੀ 'ਚ ਕਾਕਟੇਲ ਡਰੱਗ ਦਾ ਇਸਤੇਮਾਲ ਸ਼ੁਰੂ, ਨਵੇਂ ਮਰੀਜ਼ਾਂ ਉੱਤੇ 70 ਫੀਸਦੀ ਕਾਰਗਰ

ਪੁਲਸ ਦੀ ਧਮਕਾਉਣ ਦੀ ਰਣਨੀਤੀ ਤੋਂ ਚਿੰਤਤ
ਟਵਿੱਟਰ ਨੇ ਨਾਲ ਹੀ ਕਿਹਾ ਕਿ ਅਜੇਂ ਅਸੀਂ ਭਾਰਤ ਵਿਚ ਆਪਣੇ ਕਰਮਚਾਰੀਆਂ ਦੇ ਸਬੰਧ ਵਿਚ ਹਾਲ ਦੀਆਂ ਘਟਨਾਵਾਂ ਤੇ ਯੂਜ਼ਰਸ ਦੀ ਵਿਚਾਰ ਪੇਸ਼ ਕਰਨ ਦੀ ਸੁਤੰਤਰਤਾ ਦੇ ਲਈ ਸੰਭਾਵਿਤ ਖਤਰੇ ਨੂੰ ਲੈ ਕੇ ਚਿੰਤਤ ਹਾਂ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਤੇ ਦੁਨੀਆਭਰ ਦੇ ਨਾਗਰਿਕਾਂ ਦੇ ਲਈ ਨਵੇਂ ਨਿਯਮਾਂ ਉੱਤੇ ਕੰਮ ਕਰ ਰਹੇ ਹਾਂ। ਨਾਲ ਹੀ ਸ਼ਰਤਾਂ ਨੂੰ ਲਾਗੂ ਕਰਨ ਦੇ ਲਈ ਪੁਲਸ ਦੀ ਧਮਕਾਉਣ ਦੀ ਰਣਨੀਤੀ ਤੋਂ ਚਿੰਤਤ ਹਾਂ।

ਪੜ੍ਹੋ ਹੋਰ ਖ਼ਬਰਾਂ : ਪਟਿਆਲਾ ਦੇ ਕਿਸਾਨ ਨੇ ਦਿੱਤੀ ਜਾਨ, ਖੇਤਾਂ ਚੋਂ ਮਿਲੀ ਲਾਸ਼

ਟਵਿੱਟਰ ਭਾਰਤ ਦੇ ਨਾਲ ਜਾਰੀ ਰੱਖੇਗਾ ਗੱਲਬਾਤ
ਟਵਿੱਟਰ ਨੇ ਅੱਗੇ ਕਿਹਾ ਕਿ ਅਸੀਂ ਇਨ੍ਹਾਂ ਨਿਯਮਾਂ ਦੇ ਉਨ੍ਹਾਂ ਤੱਤਾਂ ਵਿਚ ਬਦਲਾਅ ਦੀ ਵਕਾਲਤ ਕਰਨ ਦੀ ਯੋਜਨਾ ਬਣਾ ਰਹੇ ਹਾਂ। ਅਸੀਂ ਭਾਰਤ ਸਰਕਾਰ ਦੇ ਨਾਲ ਗੱਲਬਾਤ ਜਾਰੀ ਰੱਖਾਂਗੇ ਤੇ ਮੰਨਦੇ ਹਾਂ ਕਿ ਸਹਿਯੋਗ ਵਾਲਾ ਰਵੱਈਆ ਆਪਣਾਉਣਾ ਜ਼ਰੂਰੀ ਹੈ। ਜਨਤਾ ਦੇ ਹਿੱਤਾਂ ਦੀ ਰੱਖਿਆ ਕਰਨਾ ਚੁਣੇ ਅਧਿਕਾਰੀਆਂ, ਉਦਯੋਗ ਤੇ ਨਾਗਰਿਕ ਸਮਾਜ ਦੀ ਸਮੂਹਿਕ ਜ਼ਿੰਮੇਦਾਰੀ ਹੈ।

-PTC News

adv-img
adv-img