Advertisment

ਦੋ ਮੁਲਜ਼ਮਾਂ ਨੂੰ ਲੋਕਾਂ ਨੇ ਜਿਉਂਦਾ ਸਾੜਿਆ, ਇਕ ਦੀ ਮੌਤ

author-image
Ravinder Singh
Updated On
New Update
ਦੋ ਮੁਲਜ਼ਮਾਂ ਨੂੰ ਲੋਕਾਂ ਨੇ ਜਿਉਂਦਾ ਸਾੜਿਆ, ਇਕ ਦੀ ਮੌਤ
Advertisment
ਰਾਂਚੀ : ਝਾਰਖੰਡ ਦੇ ਗੁਮਲਾ 'ਚ ਭੀੜ ਨੇ ਨਾਬਾਲਿਗਾ ਨਾਲ ਸਮੂਹਿਕ ਜਬਰ ਜਨਾਹ ਦੇ ਦੋ ਮੁਲਜ਼ਮਾਂ ਨੂੰ ਮੋਟਰਸਾਈਕਲ ਸਮੇਤ ਜਿਊਂਦਾ ਸਾੜ ਦਿੱਤਾ। ਇਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੈ। ਮਾਮਲਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 15 ਕਿਲੋਮੀਟਰ ਦੂਰ ਸਦਰ ਥਾਣਾ ਖੇਤਰ ਦੇ ਬਸੂਆ ਪੰਚਾਇਤ ਦੇ ਇੱਕ ਪਿੰਡ ਦਾ ਹੈ। ਮ੍ਰਿਤਕ ਦੀ ਪਛਾਣ ਸੁਨੀਲ ਓਰਾਵਾਂ ਵਜੋਂ ਹੋਈ ਹੈ। ਜਦੋਂਕਿ ਆਸ਼ੀਸ਼ ਓਰਾਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
Advertisment
ਜਬਰ ਜਨਾਹ ਦੇ ਦੋ ਮੁਲਜ਼ਮਾਂ ਨੂੰ ਲੋਕਾਂ ਨੇ ਜਿਉਂਦਾ ਸਾੜਿਆ, ਇਕ ਦੀ ਮੌਤਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਘਟਨਾ ਪਿਛੋਂ ਇਲਾਕੇ 'ਚ ਤਣਾਅ ਪੈਦਾ ਹੋ ਗਿਆ। ਪੁਲਿਸ ਨੇ ਪਿੰਡ ਵਿੱਚ ਡੇਰੇ ਲਾਏ ਹੋਏ ਹਨ। ਅੱਜ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਜਾਣਕਾਰੀ ਅਨੁਸਾਰ ਝਾਰਖੰਡ ਦੇ ਗੁਮਲਾ ਜ਼ਿਲ੍ਹੇ ਵਿੱਚ ਜਬਰ ਜਨਾਹ ਦੇ ਦੋ ਮੁਲਜ਼ਮਾਂ ਨੂੰ ਪਿੰਡ ਵਾਸੀਆਂ ਨੇ ਜ਼ਿੰਦਾ ਸਾੜ ਦਿੱਤਾ। ਘਟਨਾ ਸਦਰ ਥਾਣਾ ਖੇਤਰ ਤੋਂ 15 ਕਿਲੋਮੀਟਰ ਦੂਰ ਇਕ ਪਿੰਡ ਦੀ ਹੈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੋਵਾਂ ਨੌਜਵਾਨਾਂ ਨੂੰ ਸਦਰ ਹਸਪਤਾਲ 'ਚ ਦਾਖ਼ਲ ਕਰਵਾਇਆ। ਹਾਲਾਂਕਿ, ਉਨ੍ਹਾਂ ਨੂੰ ਬਿਹਤਰ ਇਲਾਜ ਲਈ ਰਾਂਚੀ ਦੇ ਰਿਮਸ ਰੈਫਰ ਕਰ ਦਿੱਤਾ ਗਿਆ, ਜਿੱਥੇ ਸੁਨੀਲ ਓਰਾਵਾਂ ਦੀ ਮੌਤ ਹੋ ਗਈ। ਜਬਰ ਜਨਾਹ ਦੇ ਦੋ ਮੁਲਜ਼ਮਾਂ ਨੂੰ ਲੋਕਾਂ ਨੇ ਜਿਉਂਦਾ ਸਾੜਿਆ, ਇਕ ਦੀ ਮੌਤਦੋਵੇਂ ਨੌਜਵਾਨਾਂ 'ਤੇ ਜਬਰ ਜਨਾਹ ਦਾ ਇਲਜ਼ਾਮ ਹੈ। ਇਹ ਘਟਨਾ ਗੁਮਲਾ ਜ਼ਿਲੇ ਦੇ ਸਦਰ ਥਾਣਾ ਖੇਤਰ ਦੇ ਪਿੰਡ ਬਸੂਆ ਅੰਬਤੋਲੀ ਪਿੰਡ 'ਚ ਰਾਤ ਵਾਪਰੀ। ਇੱਥੇ ਪਿੰਡ ਵਾਸੀਆਂ ਨੇ ਦੋ ਨੌਜਵਾਨਾਂ ਨੂੰ ਮੋਟਰਸਾਈਕਲ ਸਮੇਤ ਅੱਗ ਲਗਾ ਦਿੱਤੀ। ਜਿਸ ਵਿੱਚ ਸੁਨੀਲ ਓੜਾਂ ਅਤੇ ਅਸ਼ੀਸ਼ ਕੁਮਾਰ ਦੋਵੇਂ ਨੌਜਵਾਨ ਝੁਲਸ ਗਏ। ਘਟਨਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੀ ਇੱਕ ਲੜਕੀ ਆਪਣੀ ਮਾਂ ਨਾਲ ਕਿਤੇ ਗਈ ਹੋਈ ਸੀ। ਉਸ ਦੌਰਾਨ ਇਨ੍ਹਾਂ ਦੋਵਾਂ ਨੌਜਵਾਨਾਂ ਨੇ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਜਿਸ ਕਾਰਨ ਲੜਕੀ ਦੇ ਪਰਿਵਾਰਕ ਮੈਂਬਰ ਗੁੱਸੇ 'ਚ ਆ ਗਏ ਅਤੇ ਦੋਵਾਂ ਮੁਲਜ਼ਮਾਂ ਨੂੰ ਫੜ ਕੇ ਪਿੰਡ ਲੈ ਆਏ। ਇੱਥੇ ਦੋਵਾਂ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਗਈ। ਇਸ ਤੋਂ ਬਾਅਦ ਵੀ ਪਿੰਡ ਵਾਸੀਆਂ ਦੀ ਨਰਾਜ਼ਗੀ ਘੱਟ ਨਹੀਂ ਹੋਈ ਅਤੇ ਮੁਲਜ਼ਮਾਂ ਉਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਪੁਲਿਸ ਅਨੁਸਾਰ ਇਸ ਘਟਨਾ ਵਿੱਚ ਸੁਨੀਲ ਓਰਾਵਾਂ ਦੀ ਬੁਰੀ ਤਰ੍ਹਾਂ ਝੁਲਸਣ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਆਸ਼ੀਸ਼ ਗੰਭੀਰ ਜ਼ਖਮੀ ਹੋ ਗਿਆ। ਜਬਰ ਜਨਾਹ ਦੇ ਦੋ ਮੁਲਜ਼ਮਾਂ ਨੂੰ ਲੋਕਾਂ ਨੇ ਜਿਉਂਦਾ ਸਾੜਿਆ, ਇਕ ਦੀ ਮੌਤਵਾਰਦਾਤ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਗੰਭੀਰ ਰੂਪ ਨਾਲ ਝੁਲਸੇ ਮੁਲਜ਼ਮ ਨੇ ਕਿਹਾ ਕਿ ਉਨ੍ਹਾਂ ਨੇ ਲੜਕੀ ਨਾਲ ਕੋਈ ਗਲਤ ਕੰਮ ਨਹੀਂ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਤੋਂ ਬਾਅਦ ਪਿੰਡ ਵਾਸੀ ਭੜਕ ਗਏ ਹਨ ਅਤੇ ਰਵਾਇਤੀ ਹਥਿਆਰ ਲੈ ਕੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਪਿੰਡ ਵਾਸੀਆਂ ਹਵਾਲੇ ਕਰਨ ਦੀ ਮੰਗ ਕਰ ਰਹੇ ਹਨ। ਪੂਰੇ ਇਲਾਕੇ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। publive-image ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦੇ ਸਾਥੀ ਨਿੱਕੂ ਦੇ ਕਰੀਬੀ ਰਹੇ 4 ਗੈਂਗਸਟਰਾਂ ਸਣੇ 6 ਗ੍ਰਿਫ਼ਤਾਰ-
latestnews crimenews police accused investigate punjabnews oneinjured onedead burnedalive
Advertisment

Stay updated with the latest news headlines.

Follow us:
Advertisment