Sat, Apr 20, 2024
Whatsapp

ਵਾਸ਼ਿੰਗਟਨ ਦੇ Convention Center 'ਤੇ ਹਮਲੇ ਦੀ ਸਾਜਿਸ਼ ਕਰਨ ਵਾਲੇ 2 ਗ੍ਰਿਫਤਾਰ

Written by  Jagroop Kaur -- November 06th 2020 11:04 PM
ਵਾਸ਼ਿੰਗਟਨ ਦੇ Convention Center 'ਤੇ ਹਮਲੇ ਦੀ ਸਾਜਿਸ਼ ਕਰਨ ਵਾਲੇ 2 ਗ੍ਰਿਫਤਾਰ

ਵਾਸ਼ਿੰਗਟਨ ਦੇ Convention Center 'ਤੇ ਹਮਲੇ ਦੀ ਸਾਜਿਸ਼ ਕਰਨ ਵਾਲੇ 2 ਗ੍ਰਿਫਤਾਰ

ਵਾਸ਼ਿੰਗਟਨ : ਇਨੀ ਦਿਨੀਂ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਹੋ ਰਹੀਆਂ ਹਨ। ਉਥੇ ਇਸ ਵਿਚਾਲੇ ਕਈ ਥਾਵਾਂ 'ਤੇ ਸ਼ੁਰੂ ਹੋਏ ਵਿਵਾਦਾਂ ਵਿਚਾਲੇ ਪੇਂਸੀਵੇਨੀਆ ਕਨਵੈਂਸ਼ਨ ਸੈਂਟਰ 'ਤੇ ਕੁਝ ਸ਼ਸਰਾਰਤੀ ਅਨਸਰਾਂ ਵੱਲੋਂ ਹਮਲੇ ਦੀ ਖਬਰ ਸਾਹਮਣੇ ਆਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸੀ ਕਿ 2 ਹਥਿਆਰਬੰਦ ਵਿਅਕਤੀਆਂ ਨੂੰ ਕਨਵੈਂਸ਼ਨ ਸੈਂਟਰ ਦੇ ਬਾਹਰੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਹ ਘਟਨਾ ਉਸ ਵੇਲੇ ਵੀਰਵਾਰ ਦੇਰ ਵਾਪਰੀ ਜਦ ਸੈਂਟਰ ਵਿਚ ਵੋਟਾਂ ਦੀ ਗਿਣਤੀ ਜਾਰੀ ਸੀ। ਇਸ ਦੀ ਜਾਣਕਾਰੀ ਫਿਲਾਡੈਲਪੀਆ ਪੁਲਸ ਨੂੰ ਵੀਰਵਾਰ ਰਾਤ ਕਰੀਬ 10 ਵਜੇ ਮਿਲੀ।planning to attack convention center

planning to attack convention center
ਪੁਲਿਸ ਸੂਤਰਾਂ ਨੇ ਦੱਸਿਆ ਕਿ ਪੁਲਿਸ ਨੂੰ ਦੱਸਿਆ ਗਿਆ ਸੀ ਕਿ ਉਹ ਆਦਮੀ ਵਰਜੀਨੀਆ ਤੋਂ ਏਆਰ -15 ਵਿੱਚ ਲੈਸ ਆ ਰਹੇ ਸਨ। ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਹਥਿਆਰਬੰਦ ਵਿਅਕਤੀ ਹਮਰ ਟਰੱਕ 'ਤੇ ਆਏ ਸਨ, ਜਿਹੜਾ ਕਿ ਕਨਵੈਂਸ਼ਨ ਸੈਂਟਰ ਦੇ ਬਾਹਰ ਖੜ੍ਹਾ ਸੀ। ਉਨ੍ਹਾਂ ਆਖਿਆ ਕਿ ਟਰੱਕ ਦੇ ਅੰਦਰ ਵੀ ਕਈ ਬੰਦੂਕਾਂ ਬਰਾਮਦ ਹੋਈਆਂ ਹਨ, ਹਾਲਾਂਕਿ ਉਨ੍ਹਾਂ ਵਿਅਕਤੀਆਂ ਕੋਲ ਉਨ੍ਹਾਂ ਹਥਿਆਰਾਂ ਦੇ ਪਰਮਿਟ ਨਹੀਂ ਸਨ।ਪੁਲਿਸ ਨੇ ਅੱਗੇ ਆਖਿਆ ਕਿ ਅਜੇ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਇਹ ਵਿਅਕਤੀ ਹਥਿਆਰਾਂ ਦੇ ਨਾਲ ਸੈਂਟਰ ਨੇੜੇ ਕਿਉਂ ਸਨ ਅਤੇ ਇਹ ਹਮਲਾ ਕਿਉਂ ਕਰਨ ਆਏ ਸਨ। ਪੁਲਸ ਵੱਲੋਂ ਉਨ੍ਹਾਂ ਦੇ ਨਾਂ ਅਜੇ ਜਨਤਕ ਨਹੀਂ ਕੀਤੇ ਗਏ।planning to attack convention center planning to attack convention center ਦੱਸ ਦਈਏ ਕਿ ਪੇਂਸਵੇਨੀਆ ਵਿਚ ਵੋਟਾਂ ਦੀ ਗਿਣਤੀ ਨੂੰ ਲੈ ਕੇ ਕਈ ਵਾਰ ਟਰੰਪ ਅਤੇ ਬਾਇਡੇਨ ਸਮਰਥਕਾਂ ਵਿਚਾਲੇ ਝੜਪ ਹੋ ਚੁੱਕੀ ਹੈ। ਟਰੰਪ ਸਮਰਥਕਾਂ ਵੱਲੋਂ ਗਿਣਤੀ ਰੋਕਣ ਦੀ ਨਾਅਰੇ ਲਾਏ ਜਾ ਰਹੇ ਹਨ ਅਤੇ ਉਥੇ ਹੀ ਬਾਇਡੇਨ ਦੇ ਸਮਰਥਕਾਂ ਵੱਲੋਂ 'ਕਾਉਂਟ ਐਵਰੀ ਵੋਟ' ਦੇ। ਇਕ ਪਾਸੇ ਜਿਥੇ ਟਰੰਪ ਇਥੇ ਵੋਟਾਂ ਦੀ ਗਿਣਤੀ ਰੋਕਣ ਦੀ ਗੁਹਾਰ ਲਾ ਰਹੇ ਹਨ ਅਤੇ ਉਥੇ ਹੀ ਬਾਇਡੇਨ ਇਸ ਸੂਬੇ ਵਿਚੋਂ ਵੀ ਟਰੰਪ ਤੋਂ ਵੋਟਾਂ ਦੇ ਮਾਮਲੇ ਅੱਗੇ ਨਿਕਲ ਚੁੱਕੇ ਹਨ। ਜ਼ਿਕਰਯੋਗ ਹੈ ਕਿ ਫੜ੍ਹੇ ਗਏ ਦੋਹਾਂ ਵਿਅਕਤੀਆਂ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਐਫਬੀਆਈ ਅਤੇ ਫਿਲਾਡੈਲਪੀਆ ਪੁਲਿਸ ਦੀ ਜਾਂਚ ਜਾਰੀ ਹੈ।

Top News view more...

Latest News view more...