ਹੋਰ ਖਬਰਾਂ

ਪਾਣੀ ਵਾਲੇ ਟੱਬ 'ਚ ਡੁੱਬਣ ਕਾਰਨ 2 ਸਕੇ ਭਰਾਵਾਂ ਦੀ ਮੌਤ , ਇੱਕੋ ਚਿਖਾ 'ਤੇ ਹੋਇਆ ਮਾਸੂਮਾਂ ਦਾ ਸਸਕਾਰ

By Shanker Badra -- March 02, 2021 3:02 pm

ਜੀਂਦ : ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਗੰਗੋਲੀ 'ਚ ਸੋਮਵਾਰ ਨੂੰ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਪਾਣੀ ਨਾਲ ਭਰੇ ਟੱਬ 'ਚ ਡੁੱਬਣ ਨਾਲ 2 ਸਕੇ ਮਾਸੂਮ ਭਰਾਵਾਂ ਦੀ ਮੌਤ ਹੋ ਗਈ ਹੈ।

Two brothers die after drowning in water tub in Jind, cremation on the same Chikha ਪਾਣੀ ਵਾਲੇ ਟੱਬ 'ਚ ਡੁੱਬਣ ਕਾਰਨ 2 ਸਕੇ ਭਰਾਵਾਂ ਦੀ ਮੌਤ , ਇੱਕੋ ਚਿਖਾ 'ਤੇ ਹੋਇਆ ਮਾਸੂਮਾਂ ਦਾ ਸਸਕਾਰ

ਪੜ੍ਹੋ ਹੋਰ ਖ਼ਬਰਾਂ : ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ 'ਚ ਚੁੱਕਿਆ ਕਿਸਾਨ ਖੁਦਕੁਸ਼ੀਆਂ ਦਾ ਮਾਮਲਾ

ਜਾਣਕਾਰੀ ਮੁਤਾਬਕ ਗੰਗੋਲੀ ਵਾਸੀ ਪ੍ਰਵੀਨ ਦਾ 4 ਸਾਲਾ ਪੁੱਤ ਲਕਸ਼ ਅਤੇ 2 ਸਾਲਾ ਦਕਸ਼ ਸੋਮਵਾਰ ਸਵੇਰੇ ਆਪਣੇ ਘਰ ਦੇ ਵਿਹੜੇ 'ਚ ਖੇਡ ਰਹੇ ਸਨ। ਇਸ ਦੌਰਾਨ ਪਰਿਵਾਰਕ ਮੈਂਬਰ ਆਪਣੇ ਘਰ ਦੇ ਕੰਮਾਂ 'ਚ ਰੁਝੇ ਹੋਏ ਸੀ ਤੇ ਦੋਵੇਂ ਮਾਸੂਮ ਵਿਹੜੇ 'ਚ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਰੱਖੇ ਗਏ ਟੱਬ ਕੋਲ ਪਹੁੰਚ ਗਏ।

Two brothers die after drowning in water tub in Jind, cremation on the same Chikha ਪਾਣੀ ਵਾਲੇ ਟੱਬ 'ਚ ਡੁੱਬਣ ਕਾਰਨ 2 ਸਕੇ ਭਰਾਵਾਂ ਦੀ ਮੌਤ , ਇੱਕੋ ਚਿਖਾ 'ਤੇ ਹੋਇਆ ਮਾਸੂਮਾਂ ਦਾ ਸਸਕਾਰ

ਦੱਸਿਆ ਜਾ ਰਿਹਾ ਹੈ ਕਿ ਟੱਬ ਜ਼ਿਆਦਾ ਉੱਚਾ ਨਹੀਂ ਸੀ ਪਰ ਜਦੋਂ ਦੋਵੇਂ ਭਰਾ ਉਸ ਨਾਲ ਖੜ੍ਹੇ ਹੋ ਕੇ ਖੇਡ ਰਹੇ ਸਨ ਤਾਂ ਉਨ੍ਹਾਂ ਦਾ ਸਰੀਰਕ ਸੰਤੁਲਨ ਵਿਗੜ ਗਿਆ ਅਤੇ ਉਹ ਮੂੰਹ ਭਾਰ ਟੱਬ 'ਚ ਡਿੱਗ ਗਏ। ਇਸ ਘਟਨਾ ਬਾਰੇ ਓਦੋਂ ਪਤਾ ਲੱਗਾ , ਜਦੋਂ ਪ੍ਰਵੀਨ ਪਸ਼ੂਆਂ ਦਾ ਚਾਰਾ ਲੈ ਕੇ ਖੇਤ ਤੋਂ ਘਰ ਆਇਆ।

Two brothers die after drowning in water tub in Jind, cremation on the same Chikha ਪਾਣੀ ਵਾਲੇ ਟੱਬ 'ਚ ਡੁੱਬਣ ਕਾਰਨ 2 ਸਕੇ ਭਰਾਵਾਂ ਦੀ ਮੌਤ , ਇੱਕੋ ਚਿਖਾ 'ਤੇ ਹੋਇਆ ਮਾਸੂਮਾਂ ਦਾ ਸਸਕਾਰ

ਪੜ੍ਹੋ ਹੋਰ ਖ਼ਬਰਾਂ : ਰਾਜ ਸਭਾ ਟੀਵੀ ਅਤੇ ਲੋਕ ਸਭਾ ਟੀਵੀ ਦਾ ਹੋਇਆ ਮਰਜ਼ਰ, ਹੁਣ ਨਵੇਂ ਚੈਨਲ ਦਾ ਨਾਮ ਹੋਵੇਗਾ ਸੰਸਦ ਟੀਵੀ

ਜਿਸ ਤੋਂ ਬਾਅਦ ਪਰਿਵਾਰ ਵਾਲੇ ਜਲਦੀ 'ਚ ਬੱਚਿਆਂ ਨੂੰ ਜੀਂਦ ਦੇ ਨਿੱਜੀ ਹਸਪਤਾਲ ਲੈ ਆਏ, ਉੱਥੇ ਡਾਕਟਰਾਂ ਨੇ ਬੱਚਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਿਤਾ ਨੇ ਬਿਨਾਂ ਪੋਸਟਮਾਰਟਮ ਕਰਵਾਏ ਸ਼ਾਮ ਨੂੰ ਇਕ ਹੀ ਚਿਖਾ 'ਤੇ ਦੋਹਾਂ ਮਾਸੂਮਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਹੈ।

-PTCNews

  • Share