ਮੁੱਖ ਖਬਰਾਂ

ਕੋਰੋਨਾ ਨੇ ਉਜਾੜਿਆ ਹੱਸਦਾ ਵੱਸਦਾ ਪਰਿਵਾਰ, 5 ਦਿਨਾਂ 'ਚ ਹੋਈ ਦੋ ਸੱਕੇ ਭਰਾਵਾਂ ਦੀ ਮੌਤ

By Jagroop Kaur -- March 16, 2021 4:24 pm -- Updated:March 16, 2021 4:24 pm

ਕੋਰੋਨਾ ਮਹਾਮਾਰੀ ਦਾ ਕਹਿਰ ਪੰਜਾਬ ਵਿਚ ਲਗਾਤਾਰ ਜਾਰੀ ਹੈ। ਆਲਮ ਇਹ ਹੈ ਕਿ ਰੋਜ਼ਾਨਾ ਸੂਬੇ ਅੰਦਰ ਵੱਡੀ ਗਿਣਤੀ ਲੋਕ ਇਸ ਨਾਲ ਸੰਕ੍ਰਮਿਤ ਹੁੰਦੇ ਜਾ ਰਹੇ ਹਨ ।ਅਜਿਹੇ 'ਚ ਸਿਹਤ ਵਿਭਾਗ ਦੀ ਚਿੰਤਾ ਲਗਾਤਾਰ ਵਧ ਰਹੀ ਹੈ। ਇਸ ਦੇ ਨਾਲ ਹੀ ਪ੍ਰਸਾਸ਼ਨ ਨੇ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਨਾਈਟ ਕਰਫਿਊ ਸਮੇਤ ਹੋਰ ਕਈ ਸਖ਼ਤੀਆਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਹਨ।

corona virus

READ MORE : ਅੰਮ੍ਰਿਤਸਰ ਦੇ ਸਰਕਰੀ ਹਸਪਤਾਲ ‘ਚ ਡਾਕਟਰ ਨੂੰ ਗੋਲੀ ਮਾਰਨ ਦਾ ਮਾਮਲਾ...

ਉਥੇ ਹੀ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਦਿਲ ਨੂੰ ਦਹਿਲਾਉਣ ਵਾਲੀ ਖ਼ਬਰ ਕੋਰੋਨਾ ਨਾਲ ਜੁੜੀ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਤੋਂ ਜਿਥੇ ਇੱਕੋ ਘਰ 'ਚ ਕੋਰੋਨਾ ਸੰਕਰਮਣ ਨਾਲ ਦੋ ਭਰਾਵਾਂ ਦੀ ਮੌਤ ਦੀ ਮੌਤ ਹੋ ਗਈ। ਬਟਾਲਾ ਵਿਚ ਇਕ ਘਰ ’ਤੇ ਕੋਰੋਨਾ ਨੇ ਦੋਹਰੀ ਮਾਰ ਮਾਰੀ ਹੈ। ਜਿੱਥੇ ਕੋਰੋਨਾ ਲਾਗ ਦੀ ਬੀਮਾਰੀ ਕਾਰਣ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ।covid 19

covid 19

READ MORE : ਕਰਜ਼ਿਆਂ ਦੀ ਮਾਰ ਨਾ ਝੱਲ ਸਕੇ ਕਿਸਾਨ, ਜ਼ਹਿਰ ਨਿਗਲ ਕੀਤੀ ਜੀਵਨ...

ਮਿਲੀ ਜਾਣਕਾਰੀ ਮੁਤਾਬਕ ਇਕ ਭਰਾ ਦੀ ਅੱਜ ਕੋਰੋਨਾ ਕਾਰਣ ਮੌਤ ਹੋਈ ਜਦਕਿ ਦੂਜੇ ਦੀ ਚਾਰ ਦਿਨ ਪਹਿਲਾਂ ਹੀ ਕੋਰੋਨਾ ਕਾਰਣ ਹੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦਾ ਨਾਮ ਲਖਵਿੰਦਰ ਦੱਸਿਆ ਜਾ ਰਿਹਾ ਹੈ, ਜਦਕਿ ਇਕ ਭਰਾ ਰਾਜਿੰਦਰ ਚਾਰ ਦਿਨ ਪਹਿਲਾਂ ਹੀ ਕੋਰੋਨਾ ਕਾਰਣ ਦਮ ਤੋੜ ਚੁੱਕਾ ਹੈ।Karnataka Bengaluru Coronavirus February 27 Highlights: State reports 453  new cases of COVID-19, seven fatalities | Cities News,The Indian Express

Read More : ਵਿਰਸਾ ਸਿੰਘ ਵਲਟੋਹਾ ਨੂੰ ਐਲਾਨਿਆ ਹਲਕਾ ਖੇਮਕਰਨ ਤੋਂ ਪਾਰਟੀ ਉਮੀਦਵਾਰ

ਦੱਸ ਦਈਏ ਕਿ ਕੋਰੋਨਾ ਕਾਰਣ ਇਕੋ ਪਰਿਵਾਰ ਦੇ ਦੋ ਪੁੱਤਾਂ ਦੀਆਂ ਮੌਤਾਂ ਹੋਣ ਕਾਰਨ ਜਿੱਥੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਹੀ ਇਨ੍ਹਾਂ ਮੌਤਾਂ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦਸਣਯੋਗ ਹੈ ਕਿ ਜ਼ਿਲ੍ਹਾ ਗੁਰਦਾਸਪੁਰ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧ ਰਿਹਾ ਹੈ, ਬੀਤੇ ਦਿਨੀਂ 85 ਨਵੇਂ ਮਰੀਜ਼ ਸਾਹਮਣੇ ਆਏ ਸਨ। ਅਜਿਹੇ ਹਾਲਾਤ ’ਚ ਜ਼ਿਲ੍ਹਾ ਗੁਰਦਾਸਪੁਰ ਅੰਦਰ ਕੋਰੋਨਾ ਗਿਣਤੀ ਦਾ ਗ੍ਰਾਫ ਲਗਾਤਾਰ ਉੱਪਰ ਵਧਣ ਕਾਰਣ ਖਤਰਾ ਵਧਦਾ ਦਿਖਾਈ ਦੇ ਰਿਹਾ ਹੈ।Tech pitches in to fight COVID-19 pandemic | Computerworld

ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 4,16,398 ਵਿਅਕਤੀਆਂ ਦੇ ਨਮੂਨੇ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 4 ਲੱਖ 720 ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਉਨ੍ਹਾਂ ਦੱਸਿਆ ਕਿ 1 ਹਜ਼ਾਰ 523 ਨਮੂਨਿਆਂ ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। ਜਦਕਿ ਹੁਣ ਤੱਕ ਜ਼ਿਲ੍ਹਾ ਗੁਰਦਾਸਪੁਰ ’ਚ 9,188 ਵਿਅਕਤੀ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ।

  • Share