Sat, Apr 20, 2024
Whatsapp

ਵੱਡੀ ਖ਼ਬਰ !  ਜ਼ਮੀਨੀ ਵਿਵਾਦ ਦੇ ਚੱਲਦੇ 2 ਸਕੇ ਭਰਾਵਾਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

Written by  Shanker Badra -- June 16th 2020 03:40 PM
ਵੱਡੀ ਖ਼ਬਰ !  ਜ਼ਮੀਨੀ ਵਿਵਾਦ ਦੇ ਚੱਲਦੇ 2 ਸਕੇ ਭਰਾਵਾਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਵੱਡੀ ਖ਼ਬਰ !  ਜ਼ਮੀਨੀ ਵਿਵਾਦ ਦੇ ਚੱਲਦੇ 2 ਸਕੇ ਭਰਾਵਾਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਵੱਡੀ ਖ਼ਬਰ !  ਜ਼ਮੀਨੀ ਵਿਵਾਦ ਦੇ ਚੱਲਦੇ 2 ਸਕੇ ਭਰਾਵਾਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ:ਬਟਾਲਾ : ਗੁਰਦਾਸਪੁਰ ਦੇ ਹਲਕਾ ਬਟਾਲਾ ਦੇ ਪਿੰਡ ਕੋਟ ਸੰਤੋਖ ਸਿੰਘ ਵਿਖੇ ਜ਼ਮੀਨੀ ਵਿਵਾਦ ਦੇ ਚੱਲਦੇ ਦੋ ਸਕੇ ਭਰਾਵਾਂ ਦੀ ਦੂਜੀ ਧਿਰ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀਂ ਹੋ ਗਿਆ ਹੈ , ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਭਰਾ ਦਿਲਰਾਜ (26) 'ਤੇ ਗਗਨ (28) ਆਪਣੀ ਜ਼ਮੀਨ 'ਚ ਗੇੜਾ ਮਾਰਨ ਗਏ ਸਨ। ਉੱਥੇ ਮੌਜੂਦ ਦੂਜੀ ਧਿਰ ਦੇ 2 ਵਿਅਕਤੀ, ਜੋ ਸੇਵਾ ਮੁਕਤ ਫ਼ੌਜੀ ਕਹੇ ਜਾ ਰਹੇ ਹਨ। ਉਨ੍ਹਾਂ ਨਾਲ ਪਹਿਲਾਂ ਤੋਂ ਹੀ ਜ਼ਮੀਨੀ ਵਿਵਾਦ ਚੱਲਦਾ ਸੀ। [caption id="attachment_412042" align="aligncenter" width="300"]Two brothers Killed in Batala over land dispute ਵੱਡੀ ਖ਼ਬਰ !  ਜ਼ਮੀਨੀ ਵਿਵਾਦ ਦੇ ਚੱਲਦੇ 2 ਸਕੇ ਭਰਾਵਾਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ  [/caption] ਇਸੇ ਰੰਜਿਸ਼ ਨੂੰ ਲੈ ਕੇ ਦੋਵਾਂ ਧਿਰਾਂ ਦਾ ਆਪਸ ਵਿੱਚ ਝਗੜਾ ਹੋ ਗਿਆ। ਇਸ ਦੌਰਾਨ ਝਗੜਾ ਇੰਨਾ ਵਧ ਗਿਆ ਕਿ ਦੂਜੀ ਧਿਰ ਨੇ ਗੋਲੀਆਂ ਚਲਾ ਦਿੱਤੀਆਂ ,ਇਸ ਕਾਰਨ ਦੋਹਾਂ ਭਰਾਵਾਂ ਦਿਲਰਾਜ 'ਤੇ ਗਗਨ ਦੀ ਮੌਕੇ 'ਤੇ ਮੌਤ ਹੋ ਗਈ ਹੈ। ਪੁਲਿਸ ਨੇ ਕਤਲ ਕਰਨ ਵਾਲਿਆਂ ਨੂੰ ਉੱਥੋਂ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਗਗਨ ਦਾ 2 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਇਸ ਘਟਨਾ ਨਾਲ ਪਿੰਡ ਦਹਿਸ਼ਤ ਦਾ ਮਾਹੌਲ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਕਤਲ ਕਰਨ ਵਾਲੇ ਵਿਅਕਤੀ ਨਾਲ ਦੇ ਡੇਰਿਆਂ 'ਤੇ ਰਹਿੰਦੇ ਸਨ। -PTCNews


Top News view more...

Latest News view more...