ਦੇਸ਼

ਇਸ ਸੂਬੇ 'ਚ ਗੈਸ ਸਿਲੰਡਰ ਲੀਕ ਹੋਣ ਕਾਰਨ ਲੱਗੀ ਭਿਆਨਕ ਅੱਗ, 2 ਬੱਚਿਆਂ ਦੀ ਮੌਤ, 3 ਜ਼ਖ਼ਮੀ

By Riya Bawa -- June 29, 2022 1:20 pm

Gas Cylinder Leakage:  ਜਹਾਨਾਬਾਦ ਵਿੱਚ ਗੈਸ ਸਿਲੰਡਰ ਲੀਕ ਹੋਣ ਕਾਰਨ ਇੱਕ ਘਰ ਵਿੱਚ ਅੱਗ ਲੱਗ ਗਈ। ਇਸ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ। ਜਦਕਿ 3 ਲੋਕ ਜ਼ਖਮੀ ਹੋਏ ਹਨ। ਅੱਗ ਨੇ ਕੁਝ ਹੀ ਦੇਰ 'ਚ ਪੂਰੇ ਘਰ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਵਿੱਚ 6 ਸਾਲਾ ਰਾਣੀ ਕੁਮਾਰੀ ਅਤੇ 4 ਸਾਲਾ ਈਸ਼ੂ ਕੁਮਾਰ ਦੀ ਸੜ ਕੇ ਮੌਤ ਹੋ ਗਈ। ਇਹ ਹਾਦਸਾ ਘੋਸੀ ਥਾਣਾ ਖੇਤਰ ਦੇ ਵੰਸ਼ੀ ਬੀਘਾ ਅਲਾਲਪੁਰ ਪਿੰਡ 'ਚ ਬੁੱਧਵਾਰ ਸਵੇਰੇ ਵਾਪਰਿਆ।

 Bihar, Jehanabad, Children Died, People Injured, Gas Cylinder Lilage,  Bihar Latest News

ਅਰਜੁਨ ਮਿਸਤਰੀ ਦੇ ਘਰ ਗੈਸ ਸਿਲੰਡਰ 'ਤੇ ਖਾਣਾ ਬਣਾਇਆ ਜਾ ਰਿਹਾ ਸੀ, ਜਿਸ ਦੌਰਾਨ ਗੈਸ ਲੀਕ ਹੋ ਗਈ। ਇਸ ਤੋਂ ਬਾਅਦ ਧਮਾਕੇ ਨਾਲ ਘਰ ਨੂੰ ਅੱਗ ਲੱਗ ਗਈ। ਚੀਕ-ਚਿਹਾੜਾ ਦੀ ਆਵਾਜ਼ ਨੇੜੇ-ਤੇੜੇ ਪਿੰਡ ਦੇ ਲੋਕਾਂ ਤੱਕ ਪਹੁੰਚ ਗਈ। ਪਰ ਉਦੋਂ ਤੱਕ ਅੱਗ ਦੀਆਂ ਲਪਟਾਂ ਨੇ ਪੂਰੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ।

gas leak

ਇਹ ਵੀ ਪੜ੍ਹੋ: ਕੋਰੋਨਾ ਪੌਜ਼ਟਿਵ ਆਏ ਸਿਮਰਨਜੀਤ ਮਾਨ ਨੂੰ ਪਟਿਆਲਾ ਕੀਤਾ ਰੈਫਰ

ਬਬੀਤਾ ਦੇਵੀ, ਸੰਜੇ ਵਿਸ਼ਵਕਰਮਾ ਰਵੀ ਉਰਫ ਰੋਸ਼ਨ ਕੁਮਾਰ ਵੀ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਜਹਾਨਾਬਾਦ ਦੇ ਸਦਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇੱਥੇ ਡਾਕਟਰ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੈਸ ਲੀਕ ਹੋਣ ਕਾਰਨ ਸਿਲੰਡਰ ਫਟ ਗਿਆ। ਇਸ ਕਾਰਨ ਇਹ ਘਟਨਾ ਵਾਪਰੀ ਹੈ। ਇਸ ਘਟਨਾ ਨਾਲ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਹਰ ਕੋਈ ਇਧਰ-ਉਧਰ ਭੱਜਣ ਲੱਗਾ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਗ 'ਤੇ ਕਾਬੂ ਪਾਇਆ ਗਿਆ।

gas

ਘਟਨਾ ਦੀ ਸੂਚਨਾ ਸਥਾਨਕ ਪੁਲਸ ਸਟੇਸ਼ਨ ਨੂੰ ਦਿੱਤੀ ਗਈ। ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਡਾਕਟਰ ਦਾ ਕਹਿਣਾ ਹੈ ਕਿ ਸਾਰੇ ਜ਼ਖਮੀ ਵਿਅਕਤੀਆਂ ਵਿੱਚੋਂ 90% ਦੇ ਕਰੀਬ ਸੜ ਚੁੱਕੇ ਹਨ। ਹਾਲਤ ਨੂੰ ਦੇਖਦੇ ਹੋਏ PMCH ਰੈਫਰ ਕੀਤਾ ਜਾ ਰਿਹਾ ਹੈ।

-PTC News

  • Share