ਹੋਰ ਖਬਰਾਂ

ਫ਼ਿਰੋਜ਼ਪੁਰ 'ਚ ਅੰਗੀਠੀ ਦੇ ਧੂੰਏਂ ਨਾਲ ਸਾਹ ਘੁੱਟਣ ਕਰਕੇ ਮਾਂ ਸਮੇਤ 2 ਬੱਚਿਆਂ ਦੀ ਹੋਈ ਮੌਤ

By Shanker Badra -- January 18, 2021 2:16 pm -- Updated:January 18, 2021 2:19 pm

ਫ਼ਿਰੋਜ਼ਪੁਰ 'ਚ ਅੰਗੀਠੀ ਦੇ ਧੂੰਏਂ ਨਾਲ ਸਾਹ ਘੁੱਟਣ ਕਰਕੇ ਮਾਂ ਸਮੇਤ 2 ਬੱਚਿਆਂ ਦੀ ਹੋਈ ਮੌਤ:ਫ਼ਿਰੋਜ਼ਪੁਰ :ਫ਼ਿਰੋਜ਼ਪੁਰ ਦੇ ਪਿੰਡ ਹਾਮਦ ਵਾਲਾ ਵਿਖੇ ਰਾਤ ਸਮੇਂ ਇਕ ਘਰ ਦੇ ਕਮਰੇ 'ਚ ਕੋਲਿਆਂ ਦੀ ਅੰਗੀਠੀ ਬਾਲ਼ ਕੇ ਸੁੱਤੇ ਪਰਿਵਾਰ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਦੌਰਾਨ ਅੰਗੀਠੀ ਦੇ ਧੂੰਏਂ ਨਾਲ ਸਾਹ ਘੁੱਟਣ ਕਰਕੇ ਇੱਕ ਮਾਂ ਅਤੇ ਉਸ ਦੇ 2 ਬੱਚਿਆਂ ਦੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Two children including mother died in Ferozepur due to suffocation caused by hearth smoke ਫ਼ਿਰੋਜ਼ਪੁਰ 'ਚ ਅੰਗੀਠੀ ਦੇ ਧੂੰਏਂ ਨਾਲ ਸਾਹ ਘੁੱਟਣ ਕਰਕੇ ਮਾਂ ਸਮੇਤ 2 ਬੱਚਿਆਂ ਦੀ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ ਟਲੀ

ਮਿਲੀ ਜਾਣਕਾਰੀ ਮੁਤਾਬਕ ਰਾਜਵੀਰ ਕੌਰ (35) ਪਤਨੀ ਜਗਜੀਤ ਸਿੰਘ ਆਪਣੇ ਦੋ ਬੱਚੇ ਪ੍ਰੀਤ ਸਿੰਘ (11) ਅਤੇ ਏਕਮਪ੍ਰੀਤ ਸਿੰਘ (5) ਦੇ ਨਾਲ ਬੀਤੀ ਰਾਤ ਕੋਲਿਆਂ ਦੀ ਅੰਗੀਠੀ ਜਲਾ ਕੇ ਆਪਣੇ ਕਮਰੇ 'ਚ ਸੁੱਤੇ ਹੋਏ ਸਨ। ਜਿਸ ਦੌਰਾਨ ਧੂੰਆਂ ਚੜ੍ਹਨ ਦੇ ਕਾਰਨ ਦਮ ਘੁਟਣ ਨਾਲ ਉਨ੍ਹਾਂ ਤਿੰਨਾਂ ਦੀ ਮੌਤ ਹੋ ਗਈ ਹੈ।

Two children including mother died in Ferozepur due to suffocation caused by hearth smoke ਫ਼ਿਰੋਜ਼ਪੁਰ 'ਚ ਅੰਗੀਠੀ ਦੇ ਧੂੰਏਂ ਨਾਲ ਸਾਹ ਘੁੱਟਣ ਕਰਕੇ ਮਾਂ ਸਮੇਤ 2 ਬੱਚਿਆਂ ਦੀ ਹੋਈ ਮੌਤ

ਅੱਜ ਸਵੇਰੇ ਜਦੋਂ ਉਹ ਤਿੰਨੋਂ ਨਾ ਉੱਠੇ ਤਾਂ ਰਾਜਬੀਰ ਕੌਰ ਦੀ ਸੱਸ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਰਾਜਬੀਰ ਕੌਰ ਅਤੇ ਉਸ ਦੇ ਬੱਚੇ ਨਹੀਂ ਉੱਠੇ। ਇਸ ਤੋਂ ਬਾਅਦ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ। ਉਸ ਦੀ ਸੱਸ ਨੇ ਵੇਖਿਆ ਕਿ ਰਾਜਬੀਰ ਕੌਰ ਅਤੇ ਉਸ ਦੇ ਦੋਵੇਂ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਥਾਣਾ ਮਲਾਵਾਲਾ ਦੀ ਪੁਲਸ ਵੱਲੋਂ ਤਿੰਨੋਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਉਨ੍ਹਾਂ ਦਾ ਪੋਸਟਮਾਰਟਮ ਲਈ ਹਸਪਤਾਲ 'ਚ ਭੇਜ ਦਿੱਤੀਆਂ ਹਨ।

ਪੜ੍ਹੋ ਹੋਰ ਖ਼ਬਰਾਂ : 10 ਮਹੀਨਿਆਂ ਤੋਂ ਬੰਦ ਪਏ ਦਿੱਲੀ ਦੇ ਸਕੂਲ ਅੱਜ ਮੁੜ ਖੁੱਲ੍ਹਣਗੇ

Two children including mother died in Ferozepur due to suffocation caused by hearth smoke ਫ਼ਿਰੋਜ਼ਪੁਰ 'ਚ ਅੰਗੀਠੀ ਦੇ ਧੂੰਏਂ ਨਾਲ ਸਾਹ ਘੁੱਟਣ ਕਰਕੇ ਮਾਂ ਸਮੇਤ 2 ਬੱਚਿਆਂ ਦੀ ਹੋਈ ਮੌਤ

ਪੁਲਿਸ ਵੱਲੋਂ ਇਸ ਘਟਨਾ ਸਬੰਧੀ ਵੱਖ-ਵੱਖ ਪਹਿਲੂਆਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕਾਂ ਰਾਜਬੀਰ ਕੌਰ ਦਾ ਪਤੀ ਜਗਜੀਤ ਸਿੰਘ ਮਲੇਸ਼ੀਆ 'ਚ ਰਹਿੰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਕੋਲੇ ਬਲਦੇ ਸਮੇਂ ਕਾਰਬਨ ਮੋਨੋਆਕਸਾਈਡ ਨਾਲ ਇਸ ਪਰਿਵਾਰ ਦੇ ਤਿੰਨੋਂ ਮੈਂਬਰਾਂ ਦੀ ਮੌਤ ਹੋ ਗਈ।
-PTCNews

  • Share