Advertisment

ਪਟੜੀ ਤੋਂ ਉਤਰੀ ਲਖਨਊ-ਆਨੰਦ ਵਿਹਾਰ ਡਬਲ ਡੈਕਰ ਟਰੇਨ, ਜਾਨੀ ਨੁਕਸਾਨ ਤੋਂ ਬਚਾਅ

author-image
Jashan A
Updated On
New Update
ਪਟੜੀ ਤੋਂ ਉਤਰੀ ਲਖਨਊ-ਆਨੰਦ ਵਿਹਾਰ ਡਬਲ ਡੈਕਰ ਟਰੇਨ, ਜਾਨੀ ਨੁਕਸਾਨ ਤੋਂ ਬਚਾਅ
Advertisment
ਪਟੜੀ ਤੋਂ ਉਤਰੀ ਲਖਨਊ-ਆਨੰਦ ਵਿਹਾਰ ਡਬਲ ਡੈਕਰ ਟਰੇਨ, ਜਾਨੀ ਨੁਕਸਾਨ ਤੋਂ ਬਚਾਅ,ਨਵੀਂ ਦਿੱਲੀ: ਲਖਨਊ-ਆਨੰਦ ਵਿਹਾਰ ਡਬਲ ਡੈਕਰ ਟਰੇਨ ਦੇ 2 ਡੱਬੇ ਪਟੜੀ ਤੋਂ ਉਤਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਟਰੇਨ 'ਚ ਸਵਾਰ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਹਾਲਾਂਕਿ ਇਸ ਹਾਦਸੇ 'ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਮੁਰਾਦਾਬਾਦ 'ਚ ਵਾਪਰਿਆ ਹੈ। ਉਧਰ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਰੇਲਵੇ ਦੀ ਟੀਮ ਪਹੁੰਚ ਗਈ ਹੈ। ਹੋਰ ਪੜ੍ਹੋ: ਤਲਵੰਡੀ ਸਾਬੋ: ਰਾਮਾ ਮੰਡੀ ਕੋਲ ਰਜਵਾਹੇ ‘ਚ ਪਿਆ ਪਾੜ, ਕਿਸਾਨਾਂ ਦੀ ਨਰਮੇ ਤੇ ਝੋਨੇ ਦੀ ਫਸਲ ਪਾਣੀ ‘ਚ ਡੁੱਬੀ https://twitter.com/ANINewsUP/status/1180711498881986560 ਇਸ ਬਾਰੇ ਰੇਲਵੇ ਦਾ ਕਹਿਣਾ ਹੈ ਕਿ ਸਾਡੀ ਪਹਿਲੀ ਪਹਿਲ ਯਾਤਰੀਆਂ ਦੀ ਸੁਰੱਖਿਆ ਹੈ। ਯਾਤਰੀਆਂ ਨੂੰ ਅੱਗੇ ਵਾਲੇ ਕੋਚ 'ਚ ਸ਼ਿਫਟ ਕੀਤਾ ਜਾਵੇਗਾ ਅਤੇ ਟਰੇਨ ਨੂੰ ਮੁਰਾਦਾਬਾਦ ਲਿਜਾਇਆ ਜਾਵੇਗਾ। -PTC NEws-
national-news moradabad lucknow-anand-vihardelhi-double-decker-train-derail
Advertisment

Stay updated with the latest news headlines.

Follow us:
Advertisment