ਮੁੱਖ ਖਬਰਾਂ

ਜੇਕਰ ਤੁਹਾਨੂੰ ਹੈ ਬੈਂਕ 'ਚ ਲੈਣ ਦੇਣ ਦਾ ਕੰਮ ਤਾਂ ਦੋ ਦਿਨ ਹੋਣਾ ਪੈ ਸਕਦਾ ਹੈ ਖੱਜਲ ਖੁਆਰ

By Jagroop Kaur -- March 15, 2021 12:27 pm -- Updated:March 15, 2021 12:27 pm

ਸਰਕਾਰੀ ਬੈਂਕਾਂ ਦੇ ਲੱਖਾਂ ਕਰਮਚਾਰੀ ਸੋਮਵਾਰ ਤੇ ਮੰਗਲਵਾਰ ਨੂੰ ਦੋ ਦਿਨਾਂ ਦੀ ਹੜਤਾਲ 'ਤੇ ਹਨ। ਦੋ ਜਨਤਕ ਬੈਂਕਾਂ ਦੇ ਨਿੱਜੀਕਰਨ ਦੇ ਵਿਰੋਧ ਤੇ ਕਈ ਹੋਰ ਮੰਗਾਂ ਨੂੰ ਲੈ ਕੇ ਬੈਂਕ ਕਰਮਚਾਰੀ ਹੜਤਾਲ 'ਤੇ ਜਾ ਰਹੇ ਹਨ। ਇਸ ਹੜਤਾਲ 'ਚ ਗ੍ਰਾਮੀਣ ਬੈਂਕ ਵੀ ਸ਼ਾਮਲ ਹਨ। ਬੈਂਕਾਂ ਦੇ ਨਿੱਜੀਕਰਨ ਦੇ ਪ੍ਰਸਤਾਵ ਦੇ ਖਿਲਾਫ ਸੋਮਵਾਰ ਤੇ ਮੰਗਲਵਾਰ ਨੂੰ ਦੇਸ਼ ਭਰ ਦੇ ਬੈਂਕ ਕਰਮਚਾਰੀ ਹੜਤਾਲ ‘ਤੇ ਰਹਿਣਗੇ । ਦੋ ਦਿਨ ਬੈਂਕ ਬੰਦ ਰਹਿਣ ਕਾਰਨ ਬੈਂਕਿੰਗ ਕੰਮਕਾਜ ਪ੍ਰਭਾਵਿਤ ਹੋਵੇਗਾ ।

Also Read | Farmers Protest: Police book farmers for constructing structures, digging borewell on NH-44

ਹੜਤਾਲ ਦੇ ਚੱਲਦਿਆਂ ਬੈਂਕ ਸ਼ਾਖਾਵਾਂ ਵਿੱਚੋਂ ਪੈਸੇ ਕੱਢਵਾਉਣਾ ਅਤੇ ਜਮ੍ਹਾ ਕਰਨਾ, ਚੈੱਕ ਕਲੀਅਰੈਂਸ ਅਤੇ ਲੋਨ ਕਲੀਅਰੈਂਸ ਵਰਗੀਆਂ ਸੇਵਾਵਾਂ ਨੂੰ ਪ੍ਰਭਾਵਿਤ ਕਰੇਗਾ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਾਂ (UFBU) ਬੈਨਰ ਹੇਠ ਨੌਂ ਯੂਨੀਅਨਾਂ ਵੱਲੋਂ ਹੜਤਾਲ ਕੀਤੀ ਗਈ ਹੈ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (AIBEA) ਦੇ ਜਨਰਲ ਸੈਕਟਰੀ ਸੀ.ਐਚ. ਵੈਂਕਟਾਚਲਮ ਨੇ 10 ਲੱਖ ਮੁਲਾਜ਼ਮਾਂ ਦੇ ਹੜਤਾਲ ਵਿੱਚ ਸ਼ਾਮਿਲ ਹੋਣ ਦਾ ਦਾਅਵਾ ਕੀਤਾ ਹੈ।Bank Union called for two-day nationwide bank strike on March 15 and 16 against the privatisation of Public Sector Banks.

Also Read | Farmers Protest in Delhi: Samyukta Kisan Morcha announces further strategies

ਇਸ ਸਬੰਧੀ ਸਟੇਟ ਬੈਂਕ ਆਫ਼ ਇੰਡੀਆ ਤੇ ਕੈਨਰਾ ਬੈਂਕ ਸਣੇ ਕਈ ਸਰਕਾਰੀ ਬੈਂਕਾਂ ਨੇ ਪਹਿਲਾਂ ਹੀ ਆਪਣੇ ਗਾਹਕਾਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਸੋਮਵਾਰ ਅਤੇ ਮੰਗਲਵਾਰ ਹੜਤਾਲ ਦੇ ਮੱਦੇਨਜ਼ਰ ਉਨ੍ਹਾਂ ਦੇ ਦਫਤਰ ਅਤੇ ਸ਼ਾਖਾਵਾਂ ਦੇ ਕੰਮਕਾਜ ‘ਤੇ ਅਸਰ ਪੈ ਸਕਦਾ ਹੈ।ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਐਲਾਨ ਕੀਤਾ ਸੀ ਕਿ ਸਰਕਾਰ ਨੇ ਇਸ ਸਾਲ ਦੋ ਸਰਕਾਰੀ ਬੈਂਕਾਂ ਅਤੇ ਇੱਕ ਬੀਮਾ ਕੰਪਨੀ ਦਾ ਨਿੱਜੀਕਰਨ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਸ ਤੋਂ ਪਹਿਲਾਂ IDBI ਬੈਂਕ ਦੀ ਆਪਣੀ ਬਹੁਤੀ ਹਿੱਸੇਦਾਰੀ ਭਾਰਤੀ ਜੀਵਨ ਬੀਮਾ ਨਿਗਮ ਨੂੰ ਵੇਚੀ ਸੀ

Click here to follow PTC News on Twitter.

  • Share