Fri, Apr 19, 2024
Whatsapp

ਮੋਹਲੇਧਾਰ ਮੀਂਹ ਬਣ ਕੇ ਆਇਆ ਕਾਲ, ਗਰੀਬ ਪਿਉ-ਪੁੱਤ ਦੀ ਕੱਚੇ ਘਰੋਂ ਉੱਠੀ ਅਰਥੀ

Written by  Joshi -- September 23rd 2018 03:42 PM -- Updated: September 23rd 2018 03:43 PM
ਮੋਹਲੇਧਾਰ ਮੀਂਹ ਬਣ ਕੇ ਆਇਆ ਕਾਲ, ਗਰੀਬ ਪਿਉ-ਪੁੱਤ ਦੀ ਕੱਚੇ ਘਰੋਂ ਉੱਠੀ ਅਰਥੀ

ਮੋਹਲੇਧਾਰ ਮੀਂਹ ਬਣ ਕੇ ਆਇਆ ਕਾਲ, ਗਰੀਬ ਪਿਉ-ਪੁੱਤ ਦੀ ਕੱਚੇ ਘਰੋਂ ਉੱਠੀ ਅਰਥੀ

Heavy Rain Punjab : ਮੋਹਲੇਧਾਰ ਮੀਂਹ ਬਣ ਕੇ ਆਇਆ ਕਾਲ, ਗਰੀਬ ਪਿਉ-ਪੁੱਤ ਦੀ ਕੱਚੇ ਘਰੋਂ ਉੱਠੀ ਅਰਥੀ ਨਵਾਂਸ਼ਹਿਰ ਦੇ ਪਿੰਡ ਚੂੜਪੁਰ ਵਿਚ ਘਰਾਂ ਦੀ ਡਿੱਗਣ ਕਾਰਨ 2 ਦੀ ਮੌਤ ਹੋ ਗਈ ਅਤੇ ਦੋ ਹੋਰ ਲੋਕ ਜ਼ਖ਼ਮੀ ਹੋ ਗਏ। ਕੱਲ੍ਹ ਤੋਂ ਹੋ ਰਹੀ ਜ਼ੋਰਦਾਰ ਬਾਰਿਸ਼ ਦੇ ਪਿੰਡ ਵਿਚ ਚਿਕਨ ਫਾਰਮ 'ਤੇ ਕੰਮ ਕਰਦੇ ਪ੍ਰਵਾਸੀ ਦੇ ਘਰ ਕਹਿਰ ਬਰਸਣ ਦਾ ਸਮਾਚਾਰ ਹੈ। ਦੇਰ ਰਾਤ ਮਜਦੂਰ ਦੇ ਕੱਚੇ ਘਰ ਦੀ ਛੱਤ ਡਿੱਗ ਗਈ, ਜਿਸ 'ਚ ਪ੍ਰਵਾਸੀ ਪਿਤਾ ਅਤੇ ਪੁੱਤਰ ਦੀ ਮੌਤ ਹੋ ਗਈ ਜਦਕਿ ਜਦਕਿ ਉਸਦੀ ਪਤਨੀ ਅਤੇ ਦੂਸਰਾ  ਬੱਚਾ ਹਸਪਤਾਲ 'ਚ ਇਲਾਜ ਅਧੀਨ ਹੈ। two dead ceiling fallen heavy rain two dead ceiling fallen heavy rain ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਬਾਕ, ਮੋਹਨ ਮਹਿਤੋ ਨਾਮੀ ਵਿਅਕਤੀ ੪ ਸਾਲ ਤੋਂ ਆਪਣੇ ਪਰਿਵਾਰ ਨਾਲ ਪਿੰਡ ਚੂਹੜਪੁਰ ਵਿਖੇ ਰਹਿ ਰਿਹਾ ਸੀ ਅਤੇ ਚਿਕਨ ਫਾਰਮ ਵਿੱਚ ਕੰਮ ਕਰਦਾ ਸੀ। ਲਗਾਤਾਰ ਹੋ ਰਹੀ ਮੋਹਲੇਧਾਰ ਬਾਰਸ਼ ਕਾਰਨ ਉਸਦੇ ਕੱਚੇ ਘਰ ਦੀ ਛੱਤ ਡਿੱਗ ਗਈ ਅਤੇ ਉਸ ਦੇ ਛੋਟੇ ਪੁੱਤਰ ਗਰਜੇਸ਼ (11) ਅਤੇ ਮੋਹਨ ਮਹਿਤੋ (37), ਦੀ ਤਾਂ ਮੌਕੇ 'ਤੇ ਮੌਤ ਹੋ ਗਈ ਜਦਕਿ ਪਤਨੀ ਸ਼ੀਲਾ (35) ਅਤੇ ਉਸ ਦੇ ਪੁੱਤਰ ਨੂੰ ਖੇਮਰਾਜ (14) ਗੰਭੀਰ ਹਾਲਤ 'ਚ ਨਵਾਂਸ਼ਹਿਰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ , ਜਿੱਥੇ ਉਹ ਇਲਾਜ ਅਧੀਨ ਹਨ। ਪੁਲਿਸ ਵੱਲੋਂ ਪੀੜਤਾਂ ਦੇ ਬਿਆਨ ਦੇ ਆਧਾਰ 'ਤੇ, ਧਾਰਾ 174 ਤਹਿਤ ਕਾਰਵਾਈ ਕੀਤੀ ਜਾਵੇਗੀ। - PTC News


Top News view more...

Latest News view more...