Tue, Apr 23, 2024
Whatsapp

ਹੋਟਲ 'ਚ ਦੋਹਰੀ ਖ਼ੁਦਕੁਸ਼ੀ, ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ

Written by  Jagroop Kaur -- June 22nd 2021 07:16 PM -- Updated: June 22nd 2021 07:17 PM
ਹੋਟਲ 'ਚ ਦੋਹਰੀ ਖ਼ੁਦਕੁਸ਼ੀ, ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ

ਹੋਟਲ 'ਚ ਦੋਹਰੀ ਖ਼ੁਦਕੁਸ਼ੀ, ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ

ਮਾਨਸਾ ਦੇ ਇਕ ਹੋਟਲ ’ਚ 2 ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਜਾਣਕਰੀ ਮੁਤਾਬਿਕ ਇਹਨਾਂ ਨੌਜਵਾਨਾਂ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਕੁਲਦੀਪ ਅਤੇ ਹਰਪ੍ਰੀਤ ਕਰੀਬ 25 ਸਾਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਦੇ ਰਹਿਣ ਵਾਲੇ ਹਨ।ਮਾਨਸਾ: ਹੋਟਲ ਦੇ ਕਮਰੇ 'ਚੋਂ ਮਿਲੀਆਂ ਦੋ ਨੌਜਵਾਨਾਂ ਦੀ ਲਾਸ਼ਾਂ, ਪੁਲਸ ਵਲੋਂ ਜਾਂਚ ਜਾਰੀ Read More : ਪੰਜਾਬ ਮੁੱਖ ਸਕੱਤਰ ਵਲੋਂ ਕੋਰੋਨਾ ਤਹਿਤ ਸਿਹਤ ਸਹੂਲਤਾਂ ਲਈ ਚੁੱਕੇ ਜਾਣਗੇ ਅਹਿਮ ਕਦਮ ਜੋ ਮੋਟਰਸਾਈਕਲ ’ਤੇ ਸਵਾਰ ਹੋ ਕੇ ਮਾਨਸਾ ਆਏ ਸਨ ਅਤੇ ਇਕ ਹੋਟਲ ’ਚ ਕਮਰਾ ਕਿਰਾਏ ’ਤੇ ਲਿਆ ਸੀ। ਅੱਜ ਸਵੇਰੇ ਦੋਵੇਂ ਮ੍ਰਿਤਕ ਪਾਏ ਗਏ। ਇਸ ਸਬੰਧੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਕੱਲ੍ਹ ਘਰੋਂ ਆਏ ਸਨ ਪਰ ਘਰ ਨਹੀਂ ਵਾਪਸ ਗਏ ਅਤੇ ਅੱਜ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਉਨ੍ਹਾਂ ਨੇ ਖ਼ੁਦਕੁਸ਼ੀ ਕਰ ਲਈ ਹੈ।Read More : ਡੇਢ ਸਾਲ ਦੀ ਬੱਚੀ ਨੂੰ ਮੋਢਿਆਂ ‘ਤੇ ਢੋਅ ਕੇ ਵੈਕਸੀਨ ਲਾਉਣ ਜਾਂਦੀ ਮਾਂ ਨੂੰ... ਇਸ ਸਬੰਧੀ ਹੋਟਲ ਦੇ ਮੈਨੇਜਰ ਨੇ ਦੱਸਿਆ ਕਿ ਦੋਵੇਂ ਨੌਜਵਾਨ ਕੱਲ੍ਹ ਹੋਟਲ ’ਚ ਰਹਿਣ ਲਈ ਆਏ ਸਨ ਅਤੇ ਉਨ੍ਹਾਂ ਨੇ ਕਿਰਾਏ ’ਤੇ ਕਮਰਾ ਲਿਆ ਸੀ ਅਤੇ ਉਸ ਦੇ ਬਾਅਦ ਉਨ੍ਹਾਂ ਨੇ ਬਾਜ਼ਾਰ ’ਚੋਂ ਖਾਣ ਲਈ ਪੀਜ਼ਾ ਲੈ ਕੇ ਆਏ ਅਤੇ ਪਾਣੀ ਦੀ ਬੋਤਲ ਲੈਣ ਦੇ ਬਾਅਦ ਆਪਣੇ ਕਮਰੇ ਤੋਂ ਬਾਹਰ ਨਹੀਂ ਆਏ ਤੇ ਸਵੇਰੇ ਹੋਟਲ ਵਾਲਿਆਂ ਨੇ ਇਸ ਦੀ Police ਨੂੰ ਇਸ ਜਾਣਕਾਰੀ ਦਿੱਤੀ। ਪੜ੍ਹੋ ਹੋਰ ਖ਼ਬਰਾਂ : ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਦੁਬਾਰਾ ਪੋਸਟਮਾਰਟਮ ਲਈ ਲਿਆਂਦਾ PGI ਇਸ ਦੇ ਬਾਅਦ ਦੇਖਿਆ ਕਿ ਦੋਵੇਂ ਨੌਜਵਾਨਾਂ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਸਬੰਧੀ ਜਾਂਚ ਅਧਿਖਾਰੀ ਨੇ ਦੱਸਿਆ ਕਿ ਨੌਜਵਾਨ ਨੇ ਕੱਲ੍ਹ ਮਾਨਸਾ ਦੇ ਇਕ ਹੋਟਲ ’ਚ ਕਮਰਾ ਲਿਆ ਸੀ ਅਤੇ ਦੋਵੇਂ ਨੌਜਵਾਨਂ ਨੇ ਇਹ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਅਤੇ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


Top News view more...

Latest News view more...