ਪੁਲਿਸ ਅੜਿੱਕੇ ਚੜ੍ਹਿਆ ਨਾਮੀ ਲੁਟੇਰਾ ਗਰੁੱਪ, ਵੱਡੀ ਮਾਤਰਾ ‘ਚ ਮਿਲੇ ਹਥਿਆਰ

gangster arrested in bathinda
gangster arrested in bathinda

ਬਠਿੰਡਾ : ਸੂਬੇ ‘ਚ ਲਗਾਤਾਰ ਵੱਧ ਰਹੇ ਅਪਰਾਧਿਕ ਗਤੀਵਿਧੀਆਂ ‘ਤੇ ਠੱਲ ਪਾਉਂਦੇ ਹੋਏ , ਤਿਓਹਾਰਾਂ ਨੂੰ ਮੁੱਖ ਰੱਖਦਿਆਂ ਦਿਨ-ਰਾਤ ਗਸ਼ਤ ਕੀਤੀ ਜਾ ਰਹੀ ਹੈ। ਤਾਂ ਜੋ ਕਿਸੀ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸੇ ਤਹਿਤ ਬਠਿੰਡਾ ਪੁਲਸ ਵਲੋਂ 2 ਗੈਂਗਸਟਰ ਗਰੁੱਪਾਂ ਨੂੰ ਕਾਬੂ ਕੀਤਾ ਗਿਆ ਹੈ ਜਿੰਨਾ ਦੇ ਕਾਲੇ ਕਾਰਨਾਮਿਆਂ ਦਾ ਪਰਦਾਫਾਸ਼ ਕਰਦੇ ਹੋਏ 2 ਗਿਰੋਹਾਂ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ‘ਚੋਂ ਇਕ ਗਿਰੋਹ ਜੋਰਡਨ ਗਰੁੱਪ ਰਾਜਸਥਾਨ ਦਾ ਮੁੱਖ ਸਰਗਨਾ ਦੱਸਿਆ ਜਾਂਦਾ ਹੈ।gangster arrested bathinda

gangster arrested bathindaਇਸ ਗਰੁੱਪ ਤੋਂ ਪੁਲਸ ਨੇ 9 ਪਿਸਤੌਲ, ਕਾਰਤੂਸ ਅਤੇ 2 ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰੈੱਸ ਕਾਨਫਰੰਸ ਦੌਰਾਨ ਆਈ. ਜੀ. ਜਸਕਰਨ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਸਪੈਸ਼ਲ ਟਾਸਕ ਦੇ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਮਲੋਟ ਰੋਡ ‘ਤੇ ਨਾਕਾਬੰਦੀ ਕੀਤੀ ਗਈ।gangster arrested

gangster arrestedਇਸ ਦੌਰਾਨ ਪੁਲਸ ਨੂੰ ਗੁਪਤ ਸੂਚਨਾ ਮਿਲੀ ਜਿਸ ਅਧਾਰ ‘ਤੇ ਬਿਨਾਂ ਨੰਬਰੀ ਕਾਰ ‘ਤੇ ਰਾਜਸਥਾਨ ਤੋਂ ਮਲੋਟ ਵੱਲ ਜਾ ਰਹੀ ਕਾਰ ਨੂੰ ਰੋਕਿਆ ਗਿਆ ਤਾਂ ਪੁਲਸ ਨੇ ਮਨੋਜ ਕੁਮਾਰ ਉਰਫ ਗੱਬਰ ਵਾਸੀ ਗੰਗਾਨਗਰ, ਰਵਿੰਦਰ ਸਿੰਘ ਉਰਫ ਰਵੀ, ਅਕਾਸ਼ ਸਿੰਘ ਵਾਸੀ ਜੋਧਪੁਰ ਰਾਜਸਥਾਨ, ਜਗਦੀਪ ਸਿੰਘ ਉਰਫ ਸੋਨੀ ਜੋਰਡਨ ਗਰੁੱਪ ਰਾਜਸਥਾਨ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਇਸ ਦੌਰਾਨ ਦੋ ਮੁਲਜ਼ਮ ਮੌਕੇ ਤੋਂ ਭੱਜਣ ‘ਚ ਸਫਲ ਵੀ ਰਹੇ।gangster arrested bathinda

gangster arrested bathindaਪੁਲਸ ਨੇ ਉਨ੍ਹਾਂ ਕੋਲੋਂ 8 ਪਿਸਤੌਲ ਦੇਸੀ ਅਤੇ 32 ਬੋਰ, ਕਾਰਤੂਸ, ਅਲਟੋ ਕਾਰ ਬਰਾਮਦ ਕੀਤੀ । ਅਧਿਕਾਰੀਆਂ ਨੇ ਦੱਸਿਆ ਕਿ ਮਨੋਜ ਕੁਮਾਰ ਬੀ ਕੈਟਾਗਿਰੀ ਦਾ ਗੈਂਗਸਟਰ ਹੈ ਅਤੇ ਜੋਰਡਨ ਗਰੁੱਪ ਦਾ ਮੁਖੀ ਹੈ, ਜੋਂ ਆਪਣੇ ਗੈਂਗ ਲਈ ਪੈਸੇ ਅਤੇ ਹਥਿਆਰਾਂ ਦਾ ਪ੍ਰਬੰਧ ਕਰਦਾ ਸੀ। ਫਿਲਹਾਲ ਇੰਨਾ ਮੁਲਜ਼ਮਾਂ ਨੂੰ 3 ਦਿਨ ਦਾ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ, ਤਾਂ ਜੋ ਅੱਗੇ ਦੀ ਕਾਰਵਾਈ ਕੀਤੀ ਜਾਵੇ।Gangster arrested in injured condition | Jasaratਦੂਜੇ ਗਰੁੱਪ ਨੂੰ ਸੀ. ਆਈ. ਏ.-1 ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਭਾਟੀ ਵੱਲੋਂ ਭੁੱਚੋਂ ਖੁਰਦ ਨਜ਼ਦੀਕ ਰੇਲਵੇ ਫਾਟਕ ‘ਤੇ ਨਾਕਾਬੰਦੀ ਦੌਰਾਨ ਪੁਲਸ ਨੇ ਮੋਟਰਸਾਈਕਲ ਸਵਾਰ ਰਾਜਵਿੰਦਰ ਸਿੰਘ ਉਰਫ ਰਾਜੂ ਅਤੇ ਨਿਸ਼ਾਨ ਸਿੰਘ ਨੂੰ ਕਾਬੂ ਕੀਤਾ ਗਿਆ ਹੈ , ਇਹਨਾਂ ਮੁਲਜ਼ਮਾਂ ਕੋਲੋਂ ਦੇਸੀ ਪਿਸਤੌਲ 32 ਬੋਰ 5 ਕਾਰਤੂਸ ਅਤੇ ਨਿਸ਼ਾਨ ਸਿੰਘ ਕੋਲੋਂ 10 ਕਾਰਤੁਸ ਬਰਾਮਦ ਕੀਤੇ ਹਨ ।