ਸੁਨਾਮ : 2 ਸ਼ਾਤਰ ਕੁੜੀਆਂ ਨੇ ਇੰਝ ਲੁੱਟਿਆ ਸੁਨਿਆਰਾ , ਦੁਕਾਨਦਾਰ ਦੇ ਉੱਡੇ ਹੋਸ਼

ਸੁਨਾਮ :  2 ਸ਼ਾਤਰ ਕੁੜੀਆਂ ਨੇ ਇੰਝ ਲੁੱਟਿਆ ਸੁਨਿਆਰਾ , ਦੁਕਾਨਦਾਰ ਦੇ ਉੱਡੇ ਹੋਸ਼     

ਸੁਨਾਮ : 2 ਸ਼ਾਤਰ ਕੁੜੀਆਂ ਨੇ ਇੰਝ ਲੁੱਟਿਆ ਸੁਨਿਆਰਾ , ਦੁਕਾਨਦਾਰ ਦੇ ਉੱਡੇ ਹੋਸ਼:ਸੰਗਰੂਰ :  ਪੰਜਾਬ ‘ਚ ਮੁੰਡੇ ਅਕਸਰ ਹੀ ਚੋਰੀ ਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ ਪਰ ਸੰਗਰੂਰ ਦੇ ਸੁਨਾਮ ‘ਚ ਹੁਣ ਦੋ ਕੁੜੀਆਂ ਨੇ ਲੁੱਟਖੋਹ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ ਅਤੇ ਇਕ ਸੁਨਿਆਰੇ ਨੂੰ ਡੇਢ ਲੱਖ ਦਾ ਚੂਨਾ ਲਗਾ ਕੇ ਰਫੂ ਚੱਕਰ ਹੋ ਗਈਆਂ ਹਨ।

ਸੁਨਾਮ :  2 ਸ਼ਾਤਰ ਕੁੜੀਆਂ ਨੇ ਇੰਝ ਲੁੱਟਿਆ ਸੁਨਿਆਰਾ , ਦੁਕਾਨਦਾਰ ਦੇ ਉੱਡੇ ਹੋਸ਼

ਜਾਣਕਾਰੀ ਅਨੁਸਾਰ ਪੀੜਤ ਸੁਨਿਆਰੇ ਨੇ ਦੱਸਿਆ ਕਿ ਕੁੜੀਆਂ ਨੱਕ ਦਾ ਕੋਕਾ ਲੈਣ ਲਈ ਦੁਕਾਨ ‘ਤੇ ਆਈਆਂ ਸਨ, ਜਿਨ੍ਹਾਂ ‘ਚੋਂ ਇਕ ਨੇ ਉਸ ਨੂੰ ਆਪਣੀਆਂ ਗੱਲਾਂ ‘ਚ ਲਗਾ ਲਿਆ ਜਦਕਿ ਦੂਜੀ ਕੁੜੀ ਨੇ ਮੌਕਾ ਦੇਖ ਕੇ ਵਾਲੀਆਂ ਤੇ ਕੋਕਿਆਂ ਨਾਲ ਭਰਿਆ ਲਿਫ਼ਾਫ਼ਾ ਚੁੱਕ ਲਿਆ ਤੇ ਦੋਵੇਂ ਰਫੂ ਚੱਕਰ ਹੋ ਗਈਆਂ।

ਸੁਨਾਮ :  2 ਸ਼ਾਤਰ ਕੁੜੀਆਂ ਨੇ ਇੰਝ ਲੁੱਟਿਆ ਸੁਨਿਆਰਾ , ਦੁਕਾਨਦਾਰ ਦੇ ਉੱਡੇ ਹੋਸ਼

ਦੁਕਾਨ ‘ਚ ਦੋ ਕੁੜੀਆਂ ਜਿਨ੍ਹਾਂ ਦੇ ਚਿਹਰੇ ‘ਤੇ ਮਾਸਕ ਪਾਇਆ ਹੋਇਆ ਸੀ ਅਤੇ ਇਕ ਸੁਨਿਆਰੇ ਦੀ ਦੁਕਾਨ ‘ਚ ਗਈਆਂ, ਜਿਨ੍ਹਾਂ ਨੇ ਉੱਥੇ ਜਾ ਕੇ ਨੱਕ ਵਾਲਾ ਕੋਕਾ ਦਿਖਾਉਣ ਦੇ ਲਈ ਕਿਹਾ।  ਦੁਕਾਨਦਾਰ ਕੋਕਿਆਂ ਵਾਲਾ ਪੈਕੇਟ ਲੈ ਕੇ ਆਇਆ ,ਜਿਸ ‘ਚ ਸੋਨੇ ਦੀਆਂ ਵਾਲੀਆਂ ਵੀ ਸਨ। ਉਸ ਦੇ ਬਾਅਦ ਇਕ ਕੁੜੀ ਨੇ ਪੀਣ ਲਈ ਪਾਣੀ ਮੰਗਿਆ।

ਜਦੋਂ ਦੁਕਾਨਦਾਰ ਪਾਣੀ ਦੇਣ ਲੱਗਾ ਅਤੇ ਦੂਜੀ ਕੁੜੀ ਦੇ ਨਾਲ ਗੱਲਾਂ ‘ਚ ਰੁੱਝ ਗਿਆ ਤਾਂ ਨਾਲ ਆਈ ਦੂਜੀ ਕੁੜੀ ਨੇ ਬੜੀ ਚਾਲਾਕੀ ਨਾਲ ਉਹ ਪੈਕੇਟ ਚੁੱਕ ਲਿਆ। ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ‘ਚ ਕਰੀਬ ਡੇਢ ਲੱਖ ਦੀਆਂ ਸੋਨੇ ਦੀਆਂ ਵਾਲੀਆਂ ਅਤੇ ਨੋਜ਼ ਰਿੰਗ ਸੀ, ਜਿਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।

-PTCNews