ਗੁਰਦਾਸਪੁਰ ‘ਚ ਵੱਡੀ ਵਾਰਦਾਤ, ਮਾਂ ‘ਤੇ ਹਮਲਾ ਕਰ ਕੇ ਅਗਵਾ ਕੀਤੇ ਦੋ ਬੱਚੇ

Child Kidnap

ਗੁਰਦਾਸਪੁਰ ‘ਚ ਵੱਡੀ ਵਾਰਦਾਤ, ਮਾਂ ‘ਤੇ ਹਮਲਾ ਕਰ ਕੇ ਅਗਵਾ ਕੀਤੇ ਦੋ ਬੱਚੇ,ਗੁਰਦਾਸਪੁਰ: ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਦੇ ਅਧੀਨ ਆਉਂਦੇ ਪਿੰਡ ਨੰਗਲ ‘ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਔਰਤ ਕੋਲੋਂ ਕੁੱਝ ਕਾਰ ਸਵਾਰ ਵਿਅਕਤੀ ਉਸ ਸਮੇਂ ਉਸ ਦੇ ਦੋ ਬੱਚੇ ਖੋਹ ਕੇ ਫ਼ਰਾਰ ਹੋ ਗਏ।

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਔਰਤ ਆਪਣੇ ਦੋਨਾਂ ਬੱਚਿਆ ਨੂੰ ਸਕੂਲ ਛੱਡਣ ਲਈ ਸਕੂਟਰੀ ‘ਤੇ ਜਾ ਰਹੀ ਸੀ।

ਹੋਰ ਪੜ੍ਹੋ:ਨਸ਼ੇ ਦਾ ਸੇਵਨ ਕਰ ਰਹੇ ਸਨ 2 ਪੁਲਿਸ ਮੁਲਾਜ਼ਮ, ਗਵਾਉਣੀ ਪਈ ਨੌਕਰੀ

ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤਰ ਮਨਜੋਤ ਸਿੰਘ ਅਤੇ ਮਨਵੀਰ ਸਿੰਘ ਨੂੰ ਸਕੂਲ ਛੱਡਣ ਲਈ ਆਪਣੇ ਪਿੰਡ ਨੰਗਲ ਤੋਂ ਪੁਰਾਣਾ ਸ਼ਾਲਾ ਜਾ ਰਹੀ ਸੀ।

ਰਸਤੇ ‘ਚ ਇਨੋਵਾ ਕਾਰ ਸਵਾਰ ਕੁੱਝ ਵਿਅਕਤੀਆਂ ਨੇ ਉਸ ਦਾ ਰਸਤਾ ਰੋਕ ਕੇ ਪਹਿਲਾਂ ਤਾਂ ਉਸ ਨਾਲ ਮਾਰ ਕੁਟਾਈ ਕੀਤੀ ਉਪਰੰਤ ਉਸ ਦੇ ਦੋਨੋਂ ਬੱਚੇ ਜ਼ਬਰਦਸਤੀ ਖੋਹ ਕੇ ਅਤੇ ਉਸ ਦੀ ਚੈਨ ਖੋਹ ਕੇ ਫ਼ਰਾਰ ਹੋ ਗਏ। ਇਸ ਸੰਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

-PTC News