ਦੀਵਾਲੀ ਦੀ ਰਾਤ ਪੰਜਾਬ ਦੇ ਇਸ ਸ਼ਹਿਰ 'ਚ ਵਾਪਰਿਆ ਭਿਆਨਕ ਹਾਦਸਾ, ਜਿਉਂਦੇ ਸੜੇ 2 ਲੋਕ

By Jagroop Kaur - November 15, 2020 3:11 pm

ਹੁਸ਼ਿਆਰਪੁਰ: ਦੀਵਾਲੀ ਵਾਲੀ ਰਾਤ ਜਿਥੇ ਲੋਕ ਜਸ਼ਨ ਮਨਾ ਰਹੇ ਸਨ, ਉਥੇ ਹੀ ਹੁਸ਼ਿਆਰਪੁਰ 'ਚ ਭਿਆਨਕ ਸੜਕ ਹਾਦਸਾ ਵਾਪਰਨ ਕਾਰਨ 1 ਘਰ 'ਚ ਸੱਥਰ ਵਿਛ ਗਏ।

ਦੀਵਾਲੀ ਦੀ ਰਾਤ ਪੰਜਾਬ ਦੇ ਇਸ ਸ਼ਹਿਰ 'ਚ ਵਾਪਰਿਆ ਭਿਆਨਕ ਹਾਦਸਾ, ਜਿਉਂਦੇ ਸੜੇ 2 ਲੋਕ

ਦਰਅਸਲ ਗੱਡੀ ਇੱਕ ਦਰਖ਼ਤ ਨਾਲ ਟਕਰਾਈ ਜਿਸ ਮਗਰੋਂ ਉਸ ਵਿੱਚ ਅੱਗ ਲੱਗ ਗਈ। ਸੈਂਟਰ ਲੌਕ ਨਾ ਖੁੱਲ੍ਹਣ ਕਾਰਨ ਦੋਨਾਂ ਕਾਰ ਸਵਾਰਾਂ ਦੀ ਕਾਰ ਦੇ ਅੰਦਰ ਹੀ ਸੜਨ ਕਾਰਨ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਵਕੀਲ ਭਗਵੰਤ ਕਿਸ਼ੋਰ ਗੁਪਤਾ ਤੇ ਉਸ ਦੀ ਸਹਾਇਕ ਸੀਆ ਖੁੱਲਰ ਵਜੋਂ ਵਜੋਂ ਹੋਈ ਹੈ।

ਦੀਵਾਲੀ ਦੀ ਰਾਤ ਪੰਜਾਬ ਦੇ ਇਸ ਸ਼ਹਿਰ 'ਚ ਵਾਪਰਿਆ ਭਿਆਨਕ ਹਾਦਸਾ, ਜਿਉਂਦੇ ਸੜੇ 2 ਲੋਕ

ਹਾਦਸਾ ਦੀਵਾਲੀ ਵਾਲੀ ਰਾਤ ਨੂੰ ਸਿੰਗਿਡੀਵਾਲਾ ਦੇ ਨੇੜੇ ਹੋਇਆ। ਉਧਰ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਫਾਇਰ ਬ੍ਰਿਗੇਡ ਬੁਲਾ ਕੇ ਅੱਗ ਬੁਝਾਈ ਪਰ ਉਦੋਂ ਤੱਕ ਦੋਨਾਂ ਦੀ ਮੌਤ ਹੋ ਚੁੱਕੀ ਸੀ।

-PTC News

adv-img
adv-img