Advertisment

ਜ਼ਮੀਨ ਖਿੱਸਕਣ ਨਾਲ ਹਿਮਾਚਲ ਪ੍ਰਦੇਸ਼ 'ਚ ਇਕ ਮਜ਼ਦੂਰ ਦੀ ਹੋਈ ਮੌਤ, 2 ਜ਼ਖ਼ਮੀ

author-image
Riya Bawa
New Update
ਜ਼ਮੀਨ ਖਿੱਸਕਣ ਨਾਲ ਹਿਮਾਚਲ ਪ੍ਰਦੇਸ਼ 'ਚ ਇਕ ਮਜ਼ਦੂਰ ਦੀ ਹੋਈ ਮੌਤ, 2 ਜ਼ਖ਼ਮੀ
Advertisment
publive-image
Advertisment
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ 'ਚ ਅੱਜ ਸਵੇਰੇ ਜ਼ਮੀਨ ਖਿੱਸਕਣ ਕਰਕੇ ਇਕ ਨੇਪਾਲੀ ਮਜ਼ਦੂਰ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਧਨ ਬਹਾਦੁਰ (ਨੇਪਾਲ) ਦੇ ਰੂਪ 'ਚ ਹੋਈ ਹੈ। ਦੱਸ ਦੇਈਏ ਕਿ ਅੱਜ ਸਵੇਰੇ ਕਰੀਬ 9 ਵਜੇ ਦੇ ਨੇੜੇ-ਤੇੜੇ ਜ਼ਮੀਨ ਖਿੱਸਕਣ ਕਰਕੇ ਤਿੰਨੋਂ ਉਸ ਦੀ ਲਪੇਟ 'ਚ ਆ ਗਏ। publive-image ਇਸ ਦੌਰਾਨ ਧਨ ਬਹਾਦਰ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਜ਼ਖਮੀ 2 ਔਰਤਾਂ ਨੂੰ ਇਲਾਜ ਲਈ ਰਿਕਾਂਗਪਿਓ ਲਿਆਂਦਾ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਰਾਸ਼ਟਰੀ ਰਾਜਮਾਰਗ 5 ਜਗ੍ਹਾ-ਜਗ੍ਹਾ ਜ਼ਮੀਨ ਖਿੱਸਕਣ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। publive-image ਦੱਸਣਯੋਗ ਹੈ ਕਿ ਸਪੀਤੀ ਦੇ ਕੁੰਜੁਮ 'ਚ ਬਰਫ਼ਬਾਰੀ ਹੋਈ। ਮੀਂਹ ਕਾਰਨ ਨਦੀ 'ਚ ਪਾਣੀ ਦਾ ਪੱਧਰ ਵੱਧ ਹੈ। ਕਈ ਸੜਕਾਂ ਬੰਦ ਹਨ। ਮੀਂਹ ਕਾਰਨ ਰੋਹੜ ਸਬ ਡਿਵੀਜ਼ਨ 'ਚ ਤੰਗੁਨੁ-ਜੰਗਲਿਕ ਪੁਲ ਨੁਕਸਾਨਿਆ ਗਿਆ ਹੈ। ਜਿੱਥੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। publive-image publive-image -PTC News-
himachal-pradesh landslide laborers
Advertisment

Stay updated with the latest news headlines.

Follow us:
Advertisment