ਹੋਰ ਖਬਰਾਂ

ਦਿੱਲੀ ਦੇ ਸਾਗਰਪੁਰ ਫੁਟਵੀਅਰ ਸਟੋਰ 'ਚ ਲੱਗੀ ਅੱਗ , 2 ਸਕੇ ਭਰਾਵਾਂ ਦੀ ਹੋਈ ਮੌਤ

By Shanker Badra -- December 19, 2020 11:12 am -- Updated:Feb 15, 2021

ਦਿੱਲੀ ਦੇ ਸਾਗਰਪੁਰ ਫੁਟਵੀਅਰ ਸਟੋਰ 'ਚ ਲੱਗੀ ਅੱਗ , 2 ਸਕੇ ਭਰਾਵਾਂ ਦੀ ਹੋਈ ਮੌਤ:ਨਵੀਂ ਦਿੱਲੀ : ਦਿੱਲੀ ਦੇ ਸਾਗਰਪੁਰ ਇਲਾਕੇ 'ਚ ਅੱਜ ਫੁਟਵੀਅਰ ਸੋਲ ਦੇ ਇਕ ਸਟੋਰ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਦੌਰਾਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ।

Two minor brothers die in store room fire at Sagarpur in Delhi  ਦਿੱਲੀ ਦੇ ਸਾਗਰਪੁਰ ਫੁਟਵੀਅਰ ਸਟੋਰ 'ਚ ਲੱਗੀ ਅੱਗ , 2 ਸਕੇ ਭਰਾਵਾਂ ਦੀ ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕਾਂ 'ਚ ਪੰਜ ਸਾਲਾ ਆਯੁਸ਼ ਤੇ 6 ਸਾਲਾ ਸ੍ਰੀਯਾਂਸ਼ ਸ਼ਾਮਲ ਹਨ। ਦੋਵਾਂ ਦੇ ਪਿਤਾ ਫੁਟਵਿਅਰ ਸੋਲ ਦਾ ਕੰਮ ਕਰਦੇ ਹਨ। ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ। ਇਹ ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਸੀ ਕਿ ਦੋਵੇਂ ਮਾਸੂਮ ਬੱਚਿਆਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਤੇ ਦੋਵੇ ਮਾਸੂਮਾਂ ਦੀ ਮੌਤ ਹੋ ਚੁੱਕੀ ਸੀ।

Two minor brothers die in store room fire at Sagarpur in Delhi  ਦਿੱਲੀ ਦੇ ਸਾਗਰਪੁਰ ਫੁਟਵੀਅਰ ਸਟੋਰ 'ਚ ਲੱਗੀ ਅੱਗ , 2 ਸਕੇ ਭਰਾਵਾਂ ਦੀ ਹੋਈ ਮੌਤ

ਇਸ ਦੌਰਾਨ ਅੱਗ ਬਝਾਊ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਬਾਰੇ ਸ਼ਾਮ ਪੌਣੇ ਤਿੰਨ ਵਜੇ ਫੋਨ ਆਇਆ ,ਜਿਸ ਤੋਂ ਬਾਅਦ ਤਿੰਨ ਅੱਗ ਬਝਾਊ ਗੱਡੀਆਂ ਘਟਨਾ ਸਥਾਨ 'ਤੇ ਭੇਜੀਆਂ ਗਈਆਂ ਸਨ ਪਰ ਚਾਰ ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ।

Two minor brothers die in store room fire at Sagarpur in Delhi  ਦਿੱਲੀ ਦੇ ਸਾਗਰਪੁਰ ਫੁਟਵੀਅਰ ਸਟੋਰ 'ਚ ਲੱਗੀ ਅੱਗ , 2 ਸਕੇ ਭਰਾਵਾਂ ਦੀ ਹੋਈ ਮੌਤ

ਇਸ ਘਟਨਾ ਤੋਂ ਪਹਿਲਾਂ ਬੱਚਿਆਂ ਦੀ ਮਾਂ ਗੋਦਾਮ ਦੇ ਮੁੱਖ ਗੇਟ ਨੂੰ ਤਾਲਾ ਲਾ ਕੇ ਬਾਜ਼ਾਰ ਗਈ ਸੀ। ਲੋਕਾਂ ਨੇ ਦੋਨੋ ਮਾਸੂਮ ਬੱਚਿਆਂ ਨੂੰ ਅੱਗ ਤੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜਦੋਂ ਤੱਕ ਉਹ ਮਦਦ ਕਰਨ ਲਈ ਅੱਗੇ ਆਏ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ।
-PTCNews