Sat, Apr 20, 2024
Whatsapp

ਭਾਰਤੀ ਫੌਜ ਨੇ ਪਾਕਿਸਤਾਨ ਦੇ 2 ਜਵਾਨਾਂ ਨੂੰ ਕੀਤਾ ਢੇਰ ,ਕਈ ਚੌਕੀਆਂ ਤਬਾਹ

Written by  Shanker Badra -- December 26th 2019 04:31 PM
ਭਾਰਤੀ ਫੌਜ ਨੇ ਪਾਕਿਸਤਾਨ ਦੇ 2 ਜਵਾਨਾਂ ਨੂੰ ਕੀਤਾ ਢੇਰ ,ਕਈ ਚੌਕੀਆਂ ਤਬਾਹ

ਭਾਰਤੀ ਫੌਜ ਨੇ ਪਾਕਿਸਤਾਨ ਦੇ 2 ਜਵਾਨਾਂ ਨੂੰ ਕੀਤਾ ਢੇਰ ,ਕਈ ਚੌਕੀਆਂ ਤਬਾਹ

ਭਾਰਤੀ ਫੌਜ ਨੇ ਪਾਕਿਸਤਾਨ ਦੇ 2 ਜਵਾਨਾਂ ਨੂੰ ਕੀਤਾ ਢੇਰ ,ਕਈ ਚੌਕੀਆਂ ਤਬਾਹ:ਜੰਮੂ ਕਸ਼ਮੀਰ : ਭਾਰਤੀ ਫੌਜ ਨੇ ਅੱਜ ਜਵਾਬੀ ਕਾਰਵਾਈ ਕਰਦਿਆਂ ਪਾਕਿਸਤਾਨੀ ਫੌਜ ਦੇ 2 ਜਵਾਨਾਂ ਨੂੰ ਢੇਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੀਆਂ 2 ਤੋਂ 3 ਚੌਕੀਆਂ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੀ ਸੂਚਨਾ ਮਿਲੀ ਹੈ।ਇਹ ਜਾਣਕਾਰੀ ਪਾਕਿਸਤਾਨੀ ਸੈਨਾ ਦੇ ਮੀਡੀਆ ਵਿੰਗ ਇੰਟਰ ਸਰਵਿਸ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਨੇ ਦਿੱਤੀ ਹੈ। [caption id="attachment_373258" align="aligncenter" width="300"]Two Pakistani Jawans Killed In Retaliatory Firing By Indian Army ਭਾਰਤੀ ਫੌਜ ਨੇ ਪਾਕਿਸਤਾਨ ਦੇ 2 ਜਵਾਨਾਂ ਨੂੰ ਕੀਤਾ ਢੇਰ ,ਕਈ ਚੌਕੀਆਂ ਤਬਾਹ[/caption] ਇਸ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਉੜੀ ਸੈਕਟਰ 'ਚ ਕੀਤੀ ਗੋਲੀਬਾਰੀ 'ਚ ਭਾਰਤੀ ਸੈਨਾ ਦਾ ਇੱਕ ਅਧਿਕਾਰੀ ਸ਼ਹੀਦ ਹੋ ਗਿਆ ਹੈ ਅਤੇ ਇੱਕ ਔਰਤ ਦੀ ਮੌਤ ਹੋ ਗਈ ਸੀ। ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਨਸੀਮਾ ਬੇਗਮ (22) ਵਜੋਂ ਹੋਈ ਹੈ। [caption id="attachment_373258" align="aligncenter" width="300"]Two Pakistani Jawans Killed In Retaliatory Firing By Indian Army ਭਾਰਤੀ ਫੌਜ ਨੇ ਪਾਕਿਸਤਾਨ ਦੇ 2 ਜਵਾਨਾਂ ਨੂੰ ਕੀਤਾ ਢੇਰ ,ਕਈ ਚੌਕੀਆਂ ਤਬਾਹ[/caption] ਦੱਸ ਦੇਈਏ ਕਿ ਪਾਕਿਸਤਾਨੀ ਫੌਜ ਵੱਲੋਂ ਬੁੱਧਵਾਰ ਸਵੇਰੇ ਤੋਂ ਹੀ ਉੜੀ ਸੈਕਟਰ ਦੇ ਸਿਲੀਕੂਟ, ਹੱਥਲੰਗਾ, ਮੋਥਲ, ਸੋਵਰਾ, ਬਾਲਕੋਟ, ਚੁਰੰਡਾ ਅਤੇ ਆਸਪਾਸ ਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਈ ਗੋਲੀਬਾਰੀ ਕੀਤੀ ਗਈ ਸੀ। ਪਾਕਿਸਤਾਨ ਨੇ ਸਵੇਰੇ ਲਗਭਗ 11.30 ਵਜੇ ਇਨ੍ਹਾਂ ਇਲਾਕਿਆਂ ਨੂੰ ਛੋਟੇ ਅਤੇ ਵੱਡੇ ਹਥਿਆਰਾਂ ਨਾਲ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਸੀ। -PTCNews


Top News view more...

Latest News view more...