ਡੇਰਾ ਬਾਬਾ ਨਾਨਕ ‘ਚ ਕਾਂਗਰਸ ਦੇ 2 ਧੜਿਆਂ ਵਿਚਾਲੇ ਚੱਲੀਆਂ ਗੋਲੀਆਂ, ਸਰਪੰਚ ਸਮੇਤ 2 ਦੀ ਮੌਤ

Two Parties Firing in Dera Baba Nanak , Death of current Sarpanch and former Sarpanch
ਡੇਰਾ ਬਾਬਾ ਨਾਨਕ 'ਚ ਕਾਂਗਰਸ ਦੇ2 ਧੜਿਆਂ ਵਿਚਾਲੇ ਚੱਲੀਆਂ ਗੋਲੀਆਂ, ਸਰਪੰਚ ਸਮੇਤ 2 ਦੀ ਮੌਤ  

ਗੁਰਦਾਸਪੁਰ : ਗੁਰਦਾਸਪੁਰ ਦੇ ਸਰਹੱਦੀ ਜ਼ਿਲੇ ਡੇਰਾ ਬਾਬਾ ਨਾਨਕ ਦੇ ਪਿੰਡ ਮਛਰਾਲਾ ਵਿੱਚ ਕਾਂਗਰਸ ਦੇ 2 ਗੁੱਟਾਂ ਦਰਮਿਆਨ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਝੜਪ ਦਰਮਿਆਨ ਦੋਹਾਂ ਗੁਟਾਂ ਵੱਲੋਂ ਇੱਕ ਦੂਜੇ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ, ਜਿਸ ‘ਚ 2 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਪੜ੍ਹੋ ਹੋਰ ਖ਼ਬਰਾਂ : ਬੱਬੂ ਮਾਨ ਦੀ ਸਪੀਚ ਨੇ ਹਿਲਾਇਆ ਦਿੱਲੀ ਦਾ ਤਖ਼ਤ ,ਨੌਜਵਾਨਾਂ ‘ਚ ਭਰਿਆ ਜੋਸ਼

Two Parties Firing in Dera Baba Nanak , Death of current Sarpanch and former Sarpanch
ਡੇਰਾ ਬਾਬਾ ਨਾਨਕ ‘ਚ ਕਾਂਗਰਸ ਦੇ2 ਧੜਿਆਂ ਵਿਚਾਲੇ ਚੱਲੀਆਂ ਗੋਲੀਆਂ, ਸਰਪੰਚ ਸਮੇਤ 2 ਦੀ ਮੌਤ

ਦਰਅਸਲ ‘ਚ ਪਿੰਡ ‘ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ 2 ਗੁੱਟਾਂ ਵਿਚਕਾਰ ਤਕਰਾਰ ਹੋਈ ਸੀ। ਇਥੇ ਦੋ ਗੁੱਟਾਂ ਵਿਚਾਲੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਹਨ, ਜਿਸ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 2 ਹੋਰ ਜ਼ਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਮਾਰੇ ਗਏ ਦੋਵੇਂ ਵਿਅਕਤੀ ਕਾਂਗਰਸ ਪਾਰਟੀ ਨਾਲ ਸਬੰਧਤ ਦੱਸੇ ਜਾ ਰਹੇ ਹਨ।

Two Parties Firing in Dera Baba Nanak , Death of current Sarpanch and former Sarpanch
ਡੇਰਾ ਬਾਬਾ ਨਾਨਕ ‘ਚ ਕਾਂਗਰਸ ਦੇ2 ਧੜਿਆਂ ਵਿਚਾਲੇ ਚੱਲੀਆਂ ਗੋਲੀਆਂ, ਸਰਪੰਚ ਸਮੇਤ 2 ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ ਮਛਰਾਲਾ ਵਿਚ ਚੱਲ ਰਹੇ ਵਿਕਾਸ ਕੰਮਾਂ ਨੂੰ ਲੈ ਕੇ ਤਕਰਾਰ ਦੇ ਚੱਲਦੇ ਕਾਂਗਰਸ ਦੇ ਦੋ ਗੁੱਟਾਂ ਵਿਚਾਲੇ ਅੰਨ੍ਹੇਵਾਹ ਗੋਲੀਬਾਰੀ ਹੋਈ। ਇਸ ਦੌਰਾਨ ਕਾਂਗਰਸ ਦੇ ਮੌਜੂਦਾ ਸਰਪੰਚ ਮਨਜੀਤ ਸਿੰਘ (40) ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਪੰਚਾਇਤੀ ਪ੍ਰਬੰਧਕ ਹਰਦਿਆਲ ਸਿੰਘ (42) ਦੀ ਹਸਪਤਾਲ ਦੇ ਰਸਤੇ ਵਿਚ ਮੌਤ ਹੋ ਗਈ। ਇਸ ਦੌਰਾਨ ਸੈਂਕੜੇ ਦੀ ਤਾਦਾਦ ਵਿਚ ਗੋਲੀਆਂ ਚੱਲੀਆਂ।

ਪੜ੍ਹੋ ਹੋਰ ਖ਼ਬਰਾਂ : ਮਾਘੀ ਦੇ ਪਵਿੱਤਰ ਦਿਹਾੜੇ ‘ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀਆਂ ਰੋਣਕਾਂ , ਸੰਗਤਾਂ ਦਾ ਆਇਆ ਹੜ

Two Parties Firing in Dera Baba Nanak , Death of current Sarpanch and former Sarpanch
ਡੇਰਾ ਬਾਬਾ ਨਾਨਕ ‘ਚ ਕਾਂਗਰਸ ਦੇ2 ਧੜਿਆਂ ਵਿਚਾਲੇ ਚੱਲੀਆਂ ਗੋਲੀਆਂ, ਸਰਪੰਚ ਸਮੇਤ 2 ਦੀ ਮੌਤ

ਇਸ ਘਟਨਾ ਦਾ ਪਤਾ ਲੱਗਦਿਆਂ ਹੀ ਡੇਰਾ ਬਾਬਾ ਨਾਨਕ ਤੋਂ ਡੀ.ਐਸ.ਪੀ. ਸੁਰਿੰਦਰਪਾਲ ਸਿੰਘ ਲਿੱਦੜ ਅਤੇ ਐਸ.ਐਚ.ਓ. ਅਨਿਲ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਹ ਰੰਜਿਸ਼ ਚਚੇਰੇ ਭਰਾਵਾਂ ‘ਚ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਸੀ।
-PTCNews