ਦੇਸ਼

ਸੋਨੇ ਦੇ ਭਾਅ ਵਿਕ ਰਹੇ ਪਿਆਜ਼ਾਂ 'ਤੇ ਚੋਰਾਂ ਨੇ ਕੀਤਾ ਹੱਥ ਸਾਫ਼

By Jagroop Kaur -- October 24, 2020 1:10 pm -- Updated:Feb 15, 2021

ਪਿਆਜ਼ ਦੀਆਂ ਵਧੀਆਂ ਕੀਮਤਾਂ ਨੇ ਇਕ ਵਾਰ ਫਿਰ ਤੋਂ ਲੋਕਾਂ ਦੀਆਂ ਅੱਖਾਂ 'ਚ ਹੰਜੂ ਲਿਆ ਦਿੱਤੇ ਹਨ । ਇਹਨੀ ਦਿਨੀਂ ਦੇਸ਼ ਦੇ ਵਧੇਰੇ ਹਿੱਸਿਆਂ 'ਚ ਪਿਆਜ਼ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਇਸ ਮਹਿੰਗਾਈ ਦਾ ਲਾਹਾ ਹੁਣ ਚੋਰ ਵੀ ਲੈ ਰਹੇ ਹਨ। ਚੋਰਾਂ ਨੇ ਪੁਣੇ ਸਥਿਤ ਇਕ ਗੋਦਾਮ 'ਚੋਂ 550 ਕਿਲੋਗ੍ਰਾਮ ਪਿਆਜ਼ਾਂ ਦੀ ਚੋਰੀ ਕਰ ਲਈ ।Onions worth Rs 1 lakh stolen from Maharashtra farmer

ਹੈਰਾਨੀਜਨਕ ਖਬਰ ਸਾਮਣੇ ਆਈ ਹੈ ਪੁਣਾ ਤੋਂ ਜਿਥੇ ਇਕ ਪਿੰਡ ਚੋਰਾਂ ਨੇ 550 ਕਿਲੋਗ੍ਰਾਮ ਪਿਆਜ਼ਾਂ 'ਤੇ ਹੇਠ ਸਾਫ ਕਰ ਲਿਆ। ਹਾਲਾਂਕਿ ਪਿਆਜ਼ ਚੋਰੀ ਕਰਨ ਦੇ ਦੋਸ਼ ਵਿਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਪੁਣੇ ਵਿਚ ਪਿਆਜ਼ ਦੀ ਕੀਮਤ ਪਹਿਲਾਂ ਹੀ ਭਾਰੀ ਮੀਂਹ ਕਾਰਨ ਸਪਲਾਈ ਵਿਚ ਕਮੀ ਤੋਂ ਬਾਅਦ 100 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਗਈ ਹੈ। ਮੀਂਹ ਕਾਰਨ ਕਈ ਹਿੱਸਿਆਂ ਵਿਚ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ।Khadki: Robbery accused arrested after eight months by Pune city police -  Punekar News

ਪਿਆਜ਼ ਚੋਰੀ ਹੋਣ 'ਤੇ ਪਿਆਜ਼ਾਂ ਦੇ ਮਲਿਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਨਾਰਾਇਣ ਪਿੰਡ ਪੁਲਸ ਸਟੇਸ਼ਨ ਨੇ ਚੋਰਾਂ ਖਿਲਾਫ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਮੁਤਾਬਕ ਦੋਸ਼ੀ ਵਿਅਕਤੀਆਂ ਨੇ ਥੋਰਾਟ ਦੇ ਭੰਡਾਰਣ 'ਚੋਂ ਪਿਆਜ਼ਾਂ ਦੀਆਂ 3 ਬੋਰੀਆਂ ਅਤੇ ਇਕ ਹੋਰ ਕਿਸਾਨ ਅਨਿਲ ਅਰਜੁਨ ਪਾਟਿਲ ਦੇ ਭੰਡਾਰ ਵਿਚੋਂ 7 ਬੋਰੀਆਂ ਚੋਰੀ ਕੀਤੀਆਂ ਸਨ। ਇਹ ਘਟਨਾ ਬੁੱਧਵਾਰ ਅਤੇ ਵੀਰਵਾਰ ਵਿਚਕਾਰ ਹੋਈ। ਪਿਆਜ਼ਾਂ ਨਾਲ ਭਰੀ ਆਖਰੀ ਬੋਰੀ ਨੂੰ ਚੁੱਕਦਿਆਂ ਉਹ ਰੰਗੇ ਹੱਥੀਂ ਫੜੇ ਗਏ।Onion, the newest gem: Two arrested for stealing 550 kg onionsਜ਼ਿਕਰਯੋਗ ਹੈ ਹੋਲਸੇਲ ਮੰਡੀ ਵਿੱਚ 60 ਤੋਂ 80 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ । ਪਿਛਲੇ ਸੱਤ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪਿਆਜ਼ ਦੇ ਰੇਟ 30 ਤੋਂ 35 ਰੁਪਏ ਕਿਲੋ ਸਨ ਜੋ ਹੁਣ ਵਧ ਕੇ 80 ਰੁਪਏ ਤੋਂ ਪਾਰ ਹੁੰਦੇ ਜਾ ਰਹੇ ਹਨ। ਜਿੱਥੇ ਪਿਆਜ਼ ਦੀਆਂ ਵਧੀਆਂ ਕੀਮਤਾਂ ਤੋਂ ਹਰ ਆਮ ਪ੍ਰੇਸ਼ਾਨ ਹੈ , ਉਥੇ ਥੋਕ ਵਿਚ ਪਿਆਜ਼ ਵੇਚਣ ਵਾਲੇ ਵੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਉਪਰ ਤੋਂ ਖ਼ਰਚੇ ਆਮ ਦਿਨਾਂ ਦੇ ਵਾਂਗ ਹੀ ਪੈ ਰਹੇ ਹਨ, ਅਜਿਹੇ 'ਚ ਚੋਰਾਂ ਵਲੋਂ ਚੋਰੀ ਕੀਤੇ ਇਹ ਪਿਆਜ਼ ਸੋਨੇ 'ਤੇ ਸੁਹਾਗਾ ਹੀ ਸਾਬਿਤ ਹੋ ਰਹੇ ਸਨ , ਜਿੰਨਾ 'ਤੇ ਪੁਲਿਸ ਨੇ ਪਾਣੀ ਫੇਰ ਦਿੱਤਾ