Wed, Apr 24, 2024
Whatsapp

ਸੰਗਰੂਰ ਦੇ ਅਮਰਗੜ੍ਹ 'ਚ ਵਾਪਰਿਆ ਸੜਕ ਹਾਦਸਾ , ਜੀਜਾ-ਸਾਲਾ ਦਾ ਦਿਹਾਂਤ

Written by  Kaveri Joshi -- November 11th 2020 04:28 PM
ਸੰਗਰੂਰ ਦੇ ਅਮਰਗੜ੍ਹ 'ਚ ਵਾਪਰਿਆ ਸੜਕ ਹਾਦਸਾ , ਜੀਜਾ-ਸਾਲਾ ਦਾ ਦਿਹਾਂਤ

ਸੰਗਰੂਰ ਦੇ ਅਮਰਗੜ੍ਹ 'ਚ ਵਾਪਰਿਆ ਸੜਕ ਹਾਦਸਾ , ਜੀਜਾ-ਸਾਲਾ ਦਾ ਦਿਹਾਂਤ

ਸੰਗਰੂਰ- ਸੰਗਰੂਰ ਦੇ ਅਮਰਗੜ੍ਹ 'ਚ ਵਾਪਰਿਆ ਸੜਕ ਹਾਦਸਾ , ਜੀਜਾ-ਸਾਲਾ ਦਾ ਦਿਹਾਂਤ : ਸੜਕਾਂ 'ਤੇ 'ਸਾਵਧਾਨੀ ਹਟੀ ਦੁਰਘਟਨਾ ਘਟੀ' ਦੇ ਪੋਸਟਰ ਹਰ ਪੈਰ 'ਤੇ ਸਾਨੂੰ ਅਗਾਹ ਕਰਦੇ ਹਨ ਕਿ ਵਹੀਕਲ ਚਲਾਉਂਦੇ ਸਮੇਂ ਧਿਆਨ ਜ਼ਰੂਰ ਦਿਓ, ਕਿਤੇ ਇਹ ਨਾ ਹੋਵੇ ਕਿ ਕਿਸੇ ਦੀ ਵਜ੍ਹਾ ਅਤੇ ਬੇਧਿਆਨੀ ਦੇ ਕਾਰਨ ਕਿਸੇ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਵੇ, ਪਰ ਫਿਰ ਵੀ ਕਿਤੇ ਨਾ ਕਿਤੇ ਸੜਕ ਹਾਦਸਿਆਂ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਅਜਿਹੀ ਹੀ ਖ਼ਬਰ ਹੈ, ਜਿਸ 'ਚ ਸੜਕ ਹਾਦਸੇ 'ਚ ਜੀਜਾ ਸਾਲਾ ਇਸ ਦੁਨੀਆਂ ਤੋਂ ਚੱਲ ਵੱਸੇ ਹਨ। [caption id="attachment_448564" align="aligncenter" width="300"]Two person died in road accident in sangrur ਸੰਗਰੂਰ ਦੇ ਅਮਰਗੜ੍ਹ 'ਚ ਵਾਪਰਿਆ ਸੜਕ ਹਾਦਸਾ , ਜੀਜਾ-ਸਾਲਾ ਦਾ ਦਿਹਾਂਤ[/caption] ਮਿਲੀ ਜਾਣਕਾਰੀ ਮੁਤਾਬਿਕ ਥਾਣਾ ਅਮਰਗੜ੍ਹ 'ਚ ਪੈਂਦੇ ਪਿੰਡ ਬਾਠਾਂ ਤੋਂ ਚੌਂਦਾ ਵੱਲ ਜਾਣ ਵੇਲੇ ਬਾਈਕ ਸਵਾਰ ਜੀਜਾ ਅਤੇ ਸਾਲੇ ਦੇ ਟਰੱਕ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ। ਦੱਸ ਦੇਈਏ ਕਿ ਪ੍ਰਣਾਮ ਸਿੰਘ ਵਾਸੀ ਪਿੰਡ ਚੌਂਦਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਤੋਂ ਪਤਾ ਲੱਗਾ ਕਿ ਉਹ ਸਵੇਰੇ ਸਾਢੇ ਸੱਤ ਵਜੇ ਪਿੰਡ ਬਾਠਾਂ ਤੋਂ ਚੌਂਦਾ ਤੱਕ ਬਾਈਕ 'ਤੇ ਜਾ ਰਿਹਾ ਸੀ , ਓਦੋਂ ਸੂਏ ਦੇ ਪੁਲ ਵੱਲ ਇੱਕ ਟਰੱਕ ਆ ਰਿਹਾ ਸੀ, ਇਸੇ ਦੌਰਾਨ ਉਸਦੇ ਚਾਚੇ ਦਾ ਪੁੱਤਰ ਜਸਪਾਲ ਸਿੰਘ ਆਪਣੇ ਸਾਲੇ ਹਰਜਿੰਦਰ ਸਿੰਘ ਨਾਲ ਮੋਟਰਸਾਈਕਲ 'ਤੇ ਆ ਰਿਹਾ ਸੀ, ਉਸੇ ਵਕਤ ਇਹ ਹਾਦਸਾ ਵਾਪਰ ਗਿਆ। [caption id="attachment_448565" align="aligncenter" width="300"]Two person died in road accident in sangrur ਸੰਗਰੂਰ ਦੇ ਅਮਰਗੜ੍ਹ 'ਚ ਵਾਪਰਿਆ ਸੜਕ ਹਾਦਸਾ , ਜੀਜਾ-ਸਾਲਾ ਦਾ ਦਿਹਾਂਤ[/caption] ਉਪਰੋਕਤ ਵਿਅਕਤੀ ਦੇ ਦੱਸਣ ਅਨੁਸਾਰ ਟਰੱਕ ਨੇ ਦੋਵਾਂ ਨੂੰ ਬੁਰੀ ਤਰ੍ਹਾਂ ਟੱਕਰ ਮਾਰੀ , ਜਿਸ ਉਪਰੰਤ ਜਸਪਾਲ ਸਿੰਘ ਚੌਂਦਾ ਤੇ ਹਰਜਿੰਦਰ ਸਿੰਘ ਅੜੈਚਾਂ ਜ਼ਮੀਨ 'ਤੇ ਡਿੱਗ ਪਏ। ਹਾਦਸਾ ਹੁੰਦੇ ਹੀ ਟਰੱਕ ਡਰਾਈਵਰ, ਜਿਸਦਾ ਨਾਮ ਮਨਦੀਪ ਸਿੰਘ ਮੀਪਾ , ਵਾਸੀ ਚੌਂਦਾ ਦੱਸਿਆ ਜਾ ਰਿਹਾ ਹੈ, ਟਰੱਕ ਛੱਡ ਕੇ ਫੌਰਨ ਭੱਜ ਗਿਆ। ਦੱਸ ਦੇਈਏ ਹਾਦਸੇ ਮਗਰੋਂ ਜਸਪਾਲ ਦੀ ਜਾਨ ਚਲੀ ਗਈ, ਜਦਕਿ ਹਰਜਿੰਦਰ ਸਿੰਘ ਨੂੰ ਜਦੋਂ ਮਾਲੇਰਕੋਟਲਾ ਦੇ ਹਸਪਤਾਲ ਲਿਜਾਇਆ ਜਾ ਰਿਹਾ ਸੀ, ਉਹ ਵੀ ਦਮ ਤੋੜ ਗਿਆ। [caption id="attachment_448566" align="aligncenter" width="300"]Two person died in road accident in sangrur ਸੰਗਰੂਰ ਦੇ ਅਮਰਗੜ੍ਹ 'ਚ ਵਾਪਰਿਆ ਸੜਕ ਹਾਦਸਾ , ਜੀਜਾ-ਸਾਲਾ ਦਾ ਦਿਹਾਂਤ[/caption] ਹਾਦਸੇ ਦੀ ਜਾਂਚ ਕਰ ਰਹੇ ਅਫ਼ਸਰ ਦਰਸ਼ਨ ਸਿੰਘ ਦੇ ਦੱਸਣ ਮੁਤਾਬਕ ਹਾਦਸਾ ਬਿਆਨਕਰਤਾ ਪ੍ਰਣਾਮ ਸਿੰਘ ਵੱਲੋਂ ਦਿੱਤੇ ਵੇਰਵਾ ਅਨੁਸਾਰ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਹੋਣ ਦਾ ਸਮਾਚਾਰ ਹੈ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ।


Top News view more...

Latest News view more...