ਪੰਜਾਬੀਆਂ ਲਈ ਸਾਊਦੀ ਅਰਬ ਤੋਂ ਆਈ ਦੁਖਦਾਈ ਖਬਰ, 2 ਪੰਜਾਬੀ ਨੌਜਵਾਨਾਂ ਦੇ ਸਿਰ ਕਲਮ

saudi
ਪੰਜਾਬੀਆਂ ਲਈ ਸਾਊਦੀ ਅਰਬ ਤੋਂ ਆਈ ਦੁਖਦਾਈ ਖਬਰ, 2 ਪੰਜਾਬੀ ਨੌਜਵਾਨਾਂ ਦੇ ਸਿਰ ਕਲਮ

ਪੰਜਾਬੀਆਂ ਲਈ ਸਾਊਦੀ ਅਰਬ ਤੋਂ ਆਈ ਦੁਖਦਾਈ ਖਬਰ, 2 ਪੰਜਾਬੀ ਨੌਜਵਾਨਾਂ ਦੇ ਸਿਰ ਕਲਮ,ਰਿਆਦ: ਸਾਊਦੀ ਅਰਬ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਰੋਜ਼ੀ-ਰੋਟੀ ਕਮਾਉਣ ਗਏ ਪੰਜਾਬ ਦੇ ਦੋ ਨੌਜਵਾਨ ਰਿਆਦ ‘ਚ ਇਕ ਅਜਿਹਾ ਅਪਰਾਧ ਕਰ ਬੈਠੇ ਕਿ ਸਜ਼ਾ ਵਜੋਂ ਦੋਹਾਂ ਦੇ ਸਿਰ ਕਲਮ ਕਰ ਦਿੱਤੇ ਗਏ।

saudi
ਪੰਜਾਬੀਆਂ ਲਈ ਸਾਊਦੀ ਅਰਬ ਤੋਂ ਆਈ ਦੁਖਦਾਈ ਖਬਰ, 2 ਪੰਜਾਬੀ ਨੌਜਵਾਨਾਂ ਦੇ ਸਿਰ ਕਲਮ

ਇਨ੍ਹਾਂ ਨੌਜਵਾਨਾਂ ਦੇ ਸਿਰ ਕਲਮ ਕਰਨ ਦੀ ਪੁਸ਼ਟੀ ਉਦੋਂ ਹੋਈ ਜਦੋਂ ਇਕ ਮ੍ਰਿਤਕ ਨੌਜਵਾਨ ਦੀ ਪਤਨੀ ਨੇ ਅਦਾਲਤ ‘ਚ ਪਟੀਸ਼ਨ ਪਾਈ। ਪਟੀਸ਼ਨ ‘ਤੇ ਕਾਰਵਾਈ ਕਰਦਿਆਂ ਵਿਦੇਸ਼ ਮੰਤਰਾਲਾ ਨੂੰ ਪੂਰੀ ਘਟਨਾ ਦੀ ਜਾਣਕਾਰੀ ਮਿਲੀ।ਵਿਦੇਸ਼ ਮੰਤਰਾਲਾ ਵੱਲੋਂ ਪਰਿਵਾਰ ਨੂੰ ਭੇਜੀ ਚਿੱਠੀ ਮੁਤਾਬਕ ਹੁਸ਼ਿਆਰਪੁਰ ਦੇ ਸਤਵਿੰਦਰ ਕੁਮਾਰ ਅਤੇ ਲੁਧਿਆਣਾ ਦੇ ਹਰਜੀਤ ਸਿੰਘ ਨੂੰ 9 ਦਸੰਬਰ 2015 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਹੋਰ ਪੜ੍ਹੋ:ਸਾਊਦੀ ਅਰਬ ‘ਚ ਹੋ ਰਹੇ ਨੇ ਵੱਡੇ ਫੇਰਬਦਲ, ਸ਼ਾਹ ਸਲਮਾਨ ਨੇ ਲਏ ਇਹ ਨਵੇਂ ਫੈਸਲੇ

ਦੋਹਾਂ ‘ਤੇ ਆਰਿਫ ਇਮਾਮੁਦੀਨ ਦੀ ਹੱਤਿਆ ਦਾ ਦੋਸ਼ ਸੀ। ਇਸ ਮਾਮਲੇ ਦੇ ਡੇਢ ਮਹੀਨਾ ਬੀਤਣ ਮਗਰੋਂ ਵੀ ਰਿਆਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਨੇ ਦੋਹਾਂ ਨੌਜਵਾਨਾਂ ਦੇ ਪਰਵਾਰਾਂ ਨੂੰ ਕੋਈ ਸੂਚਨਾ ਨਾ ਦਿੱਤੀ ਗਈ।

saudi
ਪੰਜਾਬੀਆਂ ਲਈ ਸਾਊਦੀ ਅਰਬ ਤੋਂ ਆਈ ਦੁਖਦਾਈ ਖਬਰ, 2 ਪੰਜਾਬੀ ਨੌਜਵਾਨਾਂ ਦੇ ਸਿਰ ਕਲਮ

ਜ਼ਿਕਰ ਏ ਖਾਸ ਹੈ ਕਿ ਹੁਸ਼ਿਆਰਪੁਰ ਦਾ ਸਤਵਿੰਦਰ ਕੁਮਾਰ ਅਤੇ ਲੁਧਿਆਣਾ ਦਾ ਹਰਜੀਤ ਸਿੰਘ ਸਾਲ 2013 ਤੋਂ ਸਾਊਦੀ ਅਰਬ ਦੇ ਰਿਆਦ ਸ਼ਹਿਰ ‘ਚ ਮਜੀਦ ਟਰਾਂਸਪੋਰਟਿੰਗ ਐਂਡ ਪੋਲਿੰਗ ਕੋਰਸ ਇੰਟਰਨੈਸ਼ਨਲ ਐਂਡ ਐਕਸਟਰਨਲ ਨਾਂ ਦੀ ਕੰਪਨੀ ‘ਚ ਡਰਾਈਵਰ ਵਜੋਂ ਕੰਮ ਕਰਦੇ ਸਨ। ਇਸ ਦੌਰਾਨ 2015 ‘ਚ ਦੋਹਾਂ ਦਾ ਰਿਆਦ ‘ਚ ਰਹਿ ਰਹੇ ਇਕ ਭਾਰਤੀ ਆਰਿਫ਼ ਇਮਾਮੁਦੀਨ ਨਾਲ ਝਗੜਾ ਹੋ ਗਿਆ, ਜੋ ਬਾਅਦ ‘ਚ ਕਤਲ ਵਿਚ ਬਦਲ ਗਿਆ।

-PTC News