ਮੁੱਖ ਖਬਰਾਂ

ਅੰਮ੍ਰਿਤਸਰ ਗਰੀਨ ਐਵਨਿਊ ਵਿਖੇ ਇੱਕ ਘਰ 'ਚ ਲੁੱਟ ਖੋਹ ਕਰਨ ਵਾਲੇ 2 ਲੁਟੇਰੇ ਗ੍ਰਿਫਤਾਰ

By Shanker Badra -- October 19, 2021 3:57 pm


ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ ਅੰਦਰ ਪੈਂਦੇ ਗਰੀਨ ਐਵਨਿਊ ਵਿਖੇ 08 ਅਕਤੂਬਰ ਨੂੰ ਦੁਪਿਹਰ ਸਮੇਂ ਕੋਠੀ ਨੰਬਰ- 28 ਟੰਡਨ ਹਾਊਸ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਦਾਖਿਲ ਹੋ ਕੇ ਲੁੱਟ ਦੀ ਵਾਰਦਾਤ ਕੀਤੀ ਗਈ ਸੀ। ਜਿਸ ਵਿੱਚ ਸ੍ਰੀਮਤੀ ਪ੍ਰਭਾ ਟੰਡਨ ਪਾਸੋਂ ਜ਼ਬਰਦਸਤੀ ਉਸ ਦੀਆਂ ਪਹਿਨੀਆਂ ਹੋਈਆਂ ਸੋਨੇ ਦੀਆਂ ਚੂੜੀਆਂ ਅਤੇ ਉਸਦਾ ਮੋਬਾਇਲ ਅਤੇ ਉਸਦੇ ਡਰਾਈਵਰ ਦੇ ਬੱਚਿਆ ਤੋਂ 3 ਮੋਬਾਇਲਾਂ ਦੀ ਲੁੱਟ ਕੀਤੀ ਗਈ ਸੀ।


ਅੰਮ੍ਰਿਤਸਰ ਗਰੀਨ ਐਵਨਿਊ ਵਿਖੇ ਇੱਕ ਘਰ 'ਚ ਲੁੱਟ ਖੋਹ ਕਰਨ ਵਾਲੇ 2 ਲੁਟੇਰੇ ਗ੍ਰਿਫਤਾਰ

ਮਿਲੀ ਜਾਣਕਾਰੀ ਅਨੁਸਾਰ ਕੋਠੀ ਨੰਬਰ -28 ਜੋ ਕਿ ਸ੍ਰੀਮਤੀ ਪ੍ਰਭਾ ਟੰਡਨ ਦੀ ਹੈ ਅਤੇ ਉਸਦੇ ਪੁੱਤਰ ਦਿੱਲੀ ਵਿਖੇ ਰਹਿੰਦੇ ਹਨ ਜਦੋਂ ਕਿ ਬਜ਼ੁਰਗ ਔਰਤ ਵਡੇਰੀ ਉਮਰ ਕਾਰਨ ਇਸ ਕੋਠੀ 'ਚ ਇੱਕਲੀ ਹੀ ਰਹਿੰਦੀ ਹੈ ,ਜਿਸ ਦੀ ਦੇਖਭਾਲ ਕਰਨ ਲਈ ਦੋ ਪ੍ਰਵਾਸੀ ਪਰਿਵਾਰ ਦੀਆਂ ਕੁੜੀਆਂ ਕੋਠੀ ਦੇ ਅੰਦਰ ਹੀ ਬਣੇ ਸਰਵੈਂਟ ਕੁਆਰਟਰ 'ਚ ਰਹਿੰਦੀਆਂ ਹਨ। ਜਿਸ ਸਬੰਧੀ ਥਾਣਾ ਸਿਵਲ ਲਾਈਨਜ ਅਮ੍ਰਿਤਸਰ ਦੀ ਪੁਲਿਸ ਵੱਲੋਂ ਆਈ.ਪੀ.ਸੀ ਤਹਿਤ ਦਰਜ ਕੀਤਾ ਗਿਆ ਸੀ ਅਤੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਟਰੇਸ ਕੀਤਾ ਗਿਆ ਸੀ।


ਅੰਮ੍ਰਿਤਸਰ ਗਰੀਨ ਐਵਨਿਊ ਵਿਖੇ ਇੱਕ ਘਰ 'ਚ ਲੁੱਟ ਖੋਹ ਕਰਨ ਵਾਲੇ 2 ਲੁਟੇਰੇ ਗ੍ਰਿਫਤਾਰ

ਇੱਕ ਔਰਤ ਜਸਵਿੰਦਰ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਗਲੀ ਨੰਬਰ 01 ਸਹਿਬਜ਼ਾਦਾ ਫਤਿਹ ਸਿੰਘ ਨਗਰ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੀ ਪੁਛਗਿੱਛ ਪਰ ਉਸ ਨਾਲ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਉਸਦਾ ਜਵਾਈ ਜਸਪ੍ਰੀਤ ਸਿੰਘ ਉਰਫ ਪ੍ਰਿੰਸ ਪੁਤਰ ਕੰਵਰਜੀਤ ਸਿੰਘ ਵਾਸੀ ਗਿਆਨਚੰਦ ਮੁਹੱਲਾ ਨੇੜੇ ਬਾਪੂ ਮਾਰਕੀਟ ਲੁਹਾਰਾ ਰੋਡ ਲੁਧਿਆਣਾ ਅਤੇ ਜਵਾਈ ਦਾ ਭਰਾ ਅਰਸ਼ਦੀਪ ਸਿੰਘ ਉਰਫ ਆਸੂ ਨਾਮਜ਼ਦ ਹੋਏ ਸਨ।


ਅੰਮ੍ਰਿਤਸਰ ਗਰੀਨ ਐਵਨਿਊ ਵਿਖੇ ਇੱਕ ਘਰ 'ਚ ਲੁੱਟ ਖੋਹ ਕਰਨ ਵਾਲੇ 2 ਲੁਟੇਰੇ ਗ੍ਰਿਫਤਾਰ

ਸਰਬਜੀਤ ਸਿੰਘ ਬਾਜਵਾ ਏਸੀਪੀ ਉੱਤਰੀ ਅੰਮ੍ਰਿਤਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਰਦਾਤ ਦੇ ਫਰਾਰ ਦੋਨੋਂ ਦੋਸ਼ੀ ਜਸਪ੍ਰੀਤ ਸਿੰਘ ਉਰਫ ਪ੍ਰਿੰਸ ਪੁਤਰ ਕੰਵਲਜੀਤ ਸਿੰਘ ਵਾਸੀ ਗਿਆਨਚੰਦ ਮੁਹੱਲਾ ਨੇੜੇ ਬਾਪੂ ਮਾਰਕੀਟ ਲੁਹਾਰਾ ਰੋਡ ਲੁਧਿਆਣਾ ਅਤੇ ਉਸਦਾ ਭਰਾ ਅਰਸ਼ਦੀਪ ਸਿੰਘ ਉਰਫ ਆਸੂ ਥਾਣਾ ਸਿਵਲ ਲਾਈਨਜ਼ ਅਮ੍ਰਿਤਸਰ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ ਹਨ ਅਤੇ ਉਹਨਾਂ ਪਾਸੋਂ ਲੁੱਟ ਕੀਤੀਆ ਸੋਨੇ ਦੀਆਂ ਚੂੜੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਵਾਰਦਾਤ ਸਮੇਂ ਵਰਤਿਆਂ ਮੋਟਰਸਾਈਕਲ ਸਪਲੈਂਡਰ ਅਤੇ ਵਰਤੇ ਗਏ ਹਥਿਆਰ ਦਾਤਰ ਅਤੇ ਕ੍ਰਿਪਾਨ ਵੀ ਬਰਾਮਦ ਕਰ ਲਏ ਗਏ ਹਨ ਅਤੇ ਦੋਸ਼ੀਆਂ ਪਾਸੋਂ ਪੁਛਗਿੱਛ ਕੀਤੀ ਜਾ ਰਹੀ ਹੈ।
-PTCNews

  • Share