ਜਲੰਧਰ : ਜਿਊਲਰੀ ਦੀ ਦੁਕਾਨ ’ਤੇ ਗਾਹਕ ਬਣ ਕੇ ਆਏ 2 ਨੌਜਵਾਨ , ਡੇਢ ਲੱਖ ਦੇ ਗਹਿਣੇ ਲੈ ਕੇ ਹੋਏ ਫ਼ਰਾਰ

By Shanker Badra - September 14, 2021 10:09 am

ਜਲੰਧਰ : ਥਾਣਾ ਡਵੀਜ਼ਨ ਨੰਬਰ ਸੱਤ ਦੇ ਅਧੀਨ ਆਉਂਦੇ ਗੜ੍ਹਾ ਖੇਤਰ ਵਿੱਚ ਸਥਿਤ ਪਾਰਸ ਭਾਰਦਵਾਜ ਜਵੈਲਰੀ ਦੀ ਦੁਕਾਨ 'ਤੇ ਕਾਰ ਵਿੱਚ ਆਏ 2 ਲੁਟੇਰੇ ਡੇਢ ਲੱਖ ਰੁਪਏ ਦੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ ਹਨ। ਜਲੰਧਰ ਦੇ ਗੜ੍ਹਾ ਇਲਾਕੇ ਵਿਚ ਦਿਨ ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਜਿਊਲਰੀ ਸ਼ਾਪ ’ਤੇ ਗਾਹਕ ਬਣ ਕੇ ਆਇਆ ਨੌਜਵਾਨ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਿਆ ਹੈ।

ਜਲੰਧਰ : ਜਿਊਲਰੀ ਦੀ ਦੁਕਾਨ ’ਤੇ ਗਾਹਕ ਬਣ ਕੇ ਆਏ 2 ਨੌਜਵਾਨ , ਡੇਢ ਲੱਖ ਦੇ ਗਹਿਣੇ ਲੈ ਕੇ ਹੋਏ ਫ਼ਰਾਰ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਅਨਿਲ ਭਾਰਦਵਾਜ ਪੁੱਤਰ ਸੁਭਾਸ਼ ਭਾਰਦਵਾਜ ਵਾਸੀ ਜਸਵੰਤ ਨਗਰ ਨੇ ਦੱਸਿਆ ਕਿ ਜਦੋਂ ਉਹ ਆਪਣੀ ਦੁਕਾਨ 'ਤੇ ਬੈਠਾ ਸੀ ਤਾਂ ਹੌਂਡਾ ਸਿਟੀ ਵਿੱਚ ਉਸਦੀ ਦੁਕਾਨ ਦੇ ਬਾਹਰ ਇੱਕ ਕਾਰ ਰੁਕੀ , ਜਿਸ ਵਿੱਚ 2 ਲੋਕ ਸਵਾਰ ਸਨ। ਇੱਕ ਵਿਅਕਤੀ ਕਾਰ ਵਿੱਚੋਂ ਉਤਰ ਕੇ ਉਸਦੀ ਦੁਕਾਨ 'ਤੇ ਆਇਆ ਅਤੇ ਉਸਦਾ ਸਾਥੀ ਦੁਕਾਨ ਦੇ ਬਾਹਰ ਹੀ ਕਾਰ ਨੂੰ ਸਟਾਰਟ ਰੱਖ ਕੇ ਖੜ੍ਹਾ ਰਿਹਾ।

ਜਲੰਧਰ : ਜਿਊਲਰੀ ਦੀ ਦੁਕਾਨ ’ਤੇ ਗਾਹਕ ਬਣ ਕੇ ਆਏ 2 ਨੌਜਵਾਨ , ਡੇਢ ਲੱਖ ਦੇ ਗਹਿਣੇ ਲੈ ਕੇ ਹੋਏ ਫ਼ਰਾਰ

ਇਸ ਦੌਰਾਨ ਇੱਕ ਵਿਅਕਤੀ ਕਾਰ ਵਿੱਚੋਂ ਉਤਰ ਕੇ ਉਸਦੀ ਦੁਕਾਨ 'ਤੇ ਆਇਆ ਅਤੇ ਸੋਨੇ ਦੀ ਚੇਨ ਅਤੇ ਅਗੂੰਠੀਆਂ ਦਿਖਾਉਣ ਲਈ ਕਿਹਾ। ਉਸ ਵਿਅਕਤੀ ਨੇ ਕਿਹਾ ਕਿ ਉਸਨੇ ਇਹ ਗਹਿਣੇ ਵਿਦੇਸ਼ ਭੇਜਣੇ ਹਨ। ਜਿਵੇਂ ਹੀ ਦੁਕਾਨਦਾਰ ਨੇ ਉਸਨੂੰ ਗਹਿਣੇ ਦਿਖਾਉਣੇ ਸ਼ੁਰੂ ਕੀਤੇ ਤਾਂ ਉਕਤ ਵਿਅਕਤੀ ਨੇ ਸੋਨੇ ਦੀਆਂ ਦੋ ਚੇਨਾਂ ਅਤੇ ਇੱਕ ਅੰਗੂਠੀ, ਜਿਸ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਸੀ, ਚੁੱਕ ਲਈ ਅਤੇ ਬਾਹਰ ਖੜ੍ਹੀ ਕਾਰ ਵਿੱਚ ਬੈਠ ਕੇ ਫ਼ਰਾਰ ਹੋ ਗਿਆ।

ਜਲੰਧਰ : ਜਿਊਲਰੀ ਦੀ ਦੁਕਾਨ ’ਤੇ ਗਾਹਕ ਬਣ ਕੇ ਆਏ 2 ਨੌਜਵਾਨ , ਡੇਢ ਲੱਖ ਦੇ ਗਹਿਣੇ ਲੈ ਕੇ ਹੋਏ ਫ਼ਰਾਰ

ਦੁਕਾਨ ਮਾਲਕ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਉਹ ਬਹੁਤ ਤੇਜ਼ੀ ਨਾਲ ਉੱਥੋਂ ਚਲੇ ਗਏ। ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਅਤੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਜਿਸ ਦੇ ਅਧਾਰ 'ਤੇ ਪੁਲਿਸ ਲੁਟੇਰਿਆਂ ਨੂੰ ਲੱਭਣ ਵਿੱਚ ਲੱਗੀ ਹੋਈ ਹੈ।
-PTCNews

adv-img
adv-img