ਮੁੱਖ ਖਬਰਾਂ

3 ਕਿਲੋ ਹੈਰੋਇਨ ਸਮੇਤ ਦੋ ਸਮੱਗਲਰ ਗ੍ਰਿਫ਼ਤਾਰ

By Ravinder Singh -- August 09, 2022 8:06 am -- Updated:August 09, 2022 8:12 am

ਅੰਮ੍ਰਿਤਸਰ : ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ 3 ਕਿਲੋ ਹੈਰੋਇਨ ਸਮੇਤ 2 ਤਸਕਰ ਕਾਬੂ ਕੀਤੇ ਗਏ। ਅੰਮ੍ਰਿਤਸਰ ਜਲੰਧਰ ਰੋਡ ਉਤੇ ਮਾਨਾਵਾਲਾ ਕੋਲ ਕਾਊਂਟਰ ਇੰਟੈਲੀਜੈਂਸ ਨੇ 2 ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।

3 ਕਿਲੋ ਹੈਰੋਇਨ ਸਮੇਤ ਦੋ ਸਮੱਗਲਰ ਗ੍ਰਿਫ਼ਤਾਰ2 ਦਿਨ ਪਹਿਲਾਂ ਹੀ ਪਾਕਿਸਤਾਨ ਤੋਂ ਅਟਾਰੀ ਨੇੜਲੇ ਪਿੰਡ ਰਾਹੀਂ ਹੈਰੋਇਨ ਦੀ ਖੇਪ ਭਾਰਤ ਪੁੱਜਣ ਦੀ ਸੂਚਨਾ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਆਈ 20-ਕਾਰ ਵਿੱਚ ਸਮੱਗਲਰ ਹੈਰੋਇਨ ਦੀ ਖੇਪ ਦਿੱਲੀ ਪਹੁੰਚਾਉਣ ਜਾ ਰਹੇ ਸਨ।  ਇਸ ਦੌਰਾਨ ਨਾਕੇਬੰਦੀ ਕਰ ਕੇ ਦੋਵੇਂ ਸਮੱਗਲਰਾਂ ਨੂੰ ਹੈਰੋਇਨ ਤੇ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਐਸਟੀਐਫ ਵੱਲੋਂ ਦੋਨਾਂ ਉਤੇ ਪਹਿਲਾਂ ਵੀ ਤਸਕਰੀ ਦੇ 3 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਦੋਵੇਂ ਸਮੱਗਲਰਾਂ ਦੀ ਪਛਾਣ ਸੁਖਵਿੰਦਰ ਸਿੰਘ ਤੇ ਸਤਨਾਮ ਸਿੰਘ ਵਾਸੀ ਪਿੰਡ ਘੁੜਿਆਲਾ ਤਰਨਤਾਰਨ ਵਜੋਂ ਹੋਈ।

3 ਕਿਲੋ ਹੈਰੋਇਨ ਸਮੇਤ ਦੋ ਸਮੱਗਲਰ ਗ੍ਰਿਫ਼ਤਾਰਭਰੋਸੇਯੋਗ ਸੂਤਰਾਂ ਅਨੁਸਾਰ ਇਸ ਕੇਸ ਦੀਆਂ ਪਾਕਿਸਤਾਨ ਦੇ ਲਾਹੌਰ ਨਾਲ ਤਾਰਾਂ ਜੁੜੀਆਂ ਹੋਈਆਂ ਹਨ। ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਿਲ ਹਾਸਲ ਕੀਤਾ ਜਾਵੇਗਾ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਿਸ ਨੂੰ ਸਮੱਗਲਰਾਂ ਕੋਲੋਂ ਅਹਿਮ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਬਰਾਮਦ ਹੋਈ ਹੈਰੋਇਨ ਦੀ ਅੰਤਰਾਸ਼ਟਰੀ ਮਾਰਕੀਟ ਵਿੱਚ 21 ਕਰੋੜ ਰੁਪਏ ਕੀਮਤ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਕੀਤੀ ਗਠਿਤ, ਸਿਕੰਦਰ ਸਿੰਘ ਮਲੂਕਾ ਕਰਨਗੇ ਅਗਵਾਈ

  • Share