Thu, Apr 25, 2024
Whatsapp

ਸ਼੍ਰੀਨਗਰ ਦੇ ਇੱਕ ਸਕੂਲ 'ਤੇ ਅੱਤਵਾਦੀਆਂ ਨੇ ਕੀਤੀ ਫ਼ਾਇਰਿੰਗ , 2 ਅਧਿਆਪਕਾਂ ਦੀ ਮੌਤ

Written by  Shanker Badra -- October 07th 2021 12:34 PM
ਸ਼੍ਰੀਨਗਰ ਦੇ ਇੱਕ ਸਕੂਲ 'ਤੇ ਅੱਤਵਾਦੀਆਂ ਨੇ ਕੀਤੀ ਫ਼ਾਇਰਿੰਗ , 2 ਅਧਿਆਪਕਾਂ ਦੀ ਮੌਤ

ਸ਼੍ਰੀਨਗਰ ਦੇ ਇੱਕ ਸਕੂਲ 'ਤੇ ਅੱਤਵਾਦੀਆਂ ਨੇ ਕੀਤੀ ਫ਼ਾਇਰਿੰਗ , 2 ਅਧਿਆਪਕਾਂ ਦੀ ਮੌਤ

ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੇ ਈਦਗਾਹ ਇਲਾਕੇ ਦੇ ਇੱਕ ਸਕੂਲ 'ਤੇ ਅੱਤਵਾਦੀ ਹਮਲਾ ਕੀਤਾ ਗਿਆ ਹੈ। ਇਸ ਦੌਰਾਨ ਅੱਤਵਾਦੀਆਂ ਨੇ 2 ਅਧਿਆਪਕਾਂ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਨ੍ਹਾਂ ਦੀ ਪਛਾਣ ਸਕੂਲ ਦੀ ਪ੍ਰਿੰਸੀਪਲ ਸੁਖਵਿੰਦਰ ਕੌਰ ਅਤੇ ਅਧਿਆਪਕ ਦੀਪਕ ਚੰਦ ਵਜੋਂ ਹੋਈ ਹੈ। [caption id="attachment_539945" align="aligncenter" width="300"] ਸ਼੍ਰੀਨਗਰ ਦੇ ਇੱਕ ਸਕੂਲ 'ਤੇ ਅੱਤਵਾਦੀਆਂ ਨੇ ਕੀਤੀ ਫ਼ਾਇਰਿੰਗ , 2 ਅਧਿਆਪਕਾਂ ਦੀ ਮੌਤ[/caption] ਜਾਣਕਾਰੀ ਅਨੁਸਾਰ ਜੰਮੂ -ਕਸ਼ਮੀਰ ਦੇ ਸ਼੍ਰੀਨਗਰ ਦੇ ਈਦਗਾਹ ਇਲਾਕੇ ਵਿੱਚ ਅੱਤਵਾਦੀ ਸਕੂਲ ਵਿੱਚ ਦਾਖਲ ਹੋਏ ਅਤੇ ਅਧਿਆਪਕਾਂ 'ਤੇ ਗੋਲੀਆਂ ਚਲਾ ਦਿੱਤੀਆਂ। ਵਾਦੀ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਅੱਤਵਾਦੀਆਂ ਵੱਲੋਂ ਪੰਜ ਨਾਗਰਿਕ ਮਾਰੇ ਗਏ ਹਨ। [caption id="attachment_539944" align="aligncenter" width="300"] ਸ਼੍ਰੀਨਗਰ ਦੇ ਇੱਕ ਸਕੂਲ 'ਤੇ ਅੱਤਵਾਦੀਆਂ ਨੇ ਕੀਤੀ ਫ਼ਾਇਰਿੰਗ , 2 ਅਧਿਆਪਕਾਂ ਦੀ ਮੌਤ[/caption] ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਸ਼ਮੀਰ ਵਿੱਚ ਮੰਗਲਵਾਰ ਨੂੰ ਅੱਤਵਾਦੀਆਂ ਨੇ ਤਿੰਨ ਵੱਖ -ਵੱਖ ਥਾਵਾਂ 'ਤੇ ਤਿੰਨ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ। ਇਨ੍ਹਾਂ ਹਮਲਿਆਂ ਵਿੱਚ ਤਿੰਨ ਨਾਗਰਿਕ ਮਾਰੇ ਗਏ ਸਨ। [caption id="attachment_539942" align="aligncenter" width="297"] ਸ਼੍ਰੀਨਗਰ ਦੇ ਇੱਕ ਸਕੂਲ 'ਤੇ ਅੱਤਵਾਦੀਆਂ ਨੇ ਕੀਤੀ ਫ਼ਾਇਰਿੰਗ , 2 ਅਧਿਆਪਕਾਂ ਦੀ ਮੌਤ[/caption] ਦੱਸ ਦੇਈਏ ਕਿ ਪਹਿਲਾ ਹਮਲਾ ਇੱਕ ਫਾਰਮੇਸੀ ਵਪਾਰੀ ਉੱਤੇ ਹੋਇਆ ਸੀ, ਦੂਜਾ ਹਮਲਾ ਅੱਤਵਾਦੀਆਂ ਨੇ ਸ਼੍ਰੀਨਗਰ ਦੇ ਮਦੀਨ ਸਾਹਿਬ ਵਿੱਚ ਇੱਕ ਗਲੀ ਦੇ ਰੇਹੜੀ ਵਾਲੇ ਉੱਤੇ ਕੀਤਾ ਸੀ। ਤੀਜਾ ਹਮਲਾ ਬਾਂਦੀਪੋਰਾ ਜ਼ਿਲ੍ਹੇ ਵਿੱਚ ਹੋਇਆ, ਜਿੱਥੇ ਅੱਤਵਾਦੀਆਂ ਨੇ ਇੱਕ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। -PTCNews


Top News view more...

Latest News view more...