ਹੋਰ ਖਬਰਾਂ

ਦਿੱਲੀ-ਅੰਬਾਲਾ ਰੋਡ 'ਤੇ 2 ਟਰੱਕਾਂ ਦੀ ਹੋਈ ਭਿਆਨਕ ਟੱਕਰ, ਹਾਦਸੇ 'ਚ 2 ਲੋਕਾਂ ਦੀ ਮੌਤ

By Shanker Badra -- October 05, 2020 2:50 pm

ਦਿੱਲੀ-ਅੰਬਾਲਾ ਰੋਡ 'ਤੇ 2 ਟਰੱਕਾਂ ਦੀ ਹੋਈ ਭਿਆਨਕ ਟੱਕਰ, ਹਾਦਸੇ 'ਚ 2 ਲੋਕਾਂ ਦੀ ਮੌਤ:ਲੁਧਿਆਣਾ :  ਪੰਜਾਬ ਦੀਆਂ ਸੜਕਾਂ 'ਤੇ ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ 'ਚ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਸੜਕ ਹਾਦਸਾ ਲੁਧਿਆਣਾ 'ਚ ਵਾਪਰਿਆ ਹੈ, ਜਿੱਥੇ 2 ਟਰੱਕਾਂ ਦੀ ਭਿਆਨਕ ਰੂਪ 'ਚ ਟੱਕਰ 'ਚ 2 ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਦਿੱਲੀ-ਅੰਬਾਲਾ ਰੋਡ 'ਤੇ 2 ਟਰੱਕਾਂ ਦੀ ਹੋਈ ਭਿਆਨਕ ਟੱਕਰ, ਹਾਦਸੇ 'ਚ 2 ਲੋਕਾਂ ਦੀ ਮੌਤ

ਜਾਣਕਾਰੀ ਅਨੁਸਾਰ ਸ਼ਹਿਰ ਦੇ ਦਿੱਲੀ -ਅੰਬਾਲਾ ਨੈਸ਼ਨਲ ਹਾਈਵੇਅ 'ਤੇ ਦੋ ਟਰੱਕਾਂ ਦੀ ਭਿਆਨਕ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸਵੇਰੇ ਕਰੀਬ 8 ਵਜੇ ਵਾਪਰਿਆ ਹੈ। ਕੰਟੇਨਰ ਅੱਗੇ ਦਿੱਲੀ ਵੱਲ਼ ਜਾ ਰਿਹਾ ਸੀ ਤੇ ਉਸ ਦੇ ਪਿੱਛੇ ਹੀ ਜੰਮੂ ਐਂਡ ਕਸ਼ਮੀਰ ਨੰਬਰ ਦਾ ਟਰੱਕ ਪਿੱਛੇ ਆ ਰਿਹਾ ਸੀ।

ਦਿੱਲੀ-ਅੰਬਾਲਾ ਰੋਡ 'ਤੇ 2 ਟਰੱਕਾਂ ਦੀ ਹੋਈ ਭਿਆਨਕ ਟੱਕਰ, ਹਾਦਸੇ 'ਚ 2 ਲੋਕਾਂ ਦੀ ਮੌਤ

ਜਦੋਂ ਇਹ ਦੋਵੇਂ ਓਰੀਏਂਟਲ ਬੈਂਕ ਕੋਲ ਪਹੁੰਚੇ ਤਾਂ ਕੰਟੇਨਰ ਸੜਕ ਦੇ ਬਗਲ 'ਚ ਲੱਗੀ ਰੇਲਿੰਗ 'ਚ ਟਕਰਾਇਆ ਤੇ ਪਿੱਛਿਓਂ ਹੀ ਟਰੱਕ ਚਾਲਕ ਨੇ ਟੱਕਰ ਮਾਰ ਦਿੱਤੀ। ਦੱਸਿਆ ਜਾਂਦਾ ਹੈ ਕਿ ਪਿਛਲਾ ਟਰੱਕ ਇੰਨਾ ਤੇਜ਼ ਸੀ ਕਿ ਉਹ ਸੱਤ ਫੁੱਟ ਤੱਕ ਕੰਟੇਨਰ ਦੇ ਅੰਦਰ ਵੜ ਗਿਆ। ਇਸ ਦੌਰਾਨ ਪਿਛਲੇ ਟਰੱਕ ਚਾਲਕ ਤੇ ਸਹਿ ਚਾਲਕ ਦੀ ਮੌਤ ਹੋ ਗਈ ਹੈ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਦਿੱਲੀ-ਅੰਬਾਲਾ ਰੋਡ 'ਤੇ 2 ਟਰੱਕਾਂ ਦੀ ਹੋਈ ਭਿਆਨਕ ਟੱਕਰ, ਹਾਦਸੇ 'ਚ 2 ਲੋਕਾਂ ਦੀ ਮੌਤ

ਇਸ ਮੌਕੇ 'ਤੇ ਪਹੁੰਚੀ ਥਾਣਾ ਸਾਹਨੇਵਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਕੀਤੀ ਦਾ ਰਹੀ ਹੈ। ਦੋਵੇਂ ਲਾਸ਼ਾਂ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ। ਦੱਸ ਦੇਈਏ ਕਿ ਇਹ ਹਾਦਸਾ ਅੱਜ ਸਵੇਰਸਾਰ 8 ਵਜੇ ਸ਼ਹਿਰ ਦੇ ਦਿੱਲੀ-ਅੰਬਾਲਾ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹੈ।ਪੁਲਿਸ ਵੱਲੋਂ ਮ੍ਰਿਤਕਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ।
-PTCNews

  • Share