Wed, Apr 24, 2024
Whatsapp

ਦੋ ਮਹਿਲਾ ਵਕੀਲ ਪਾਰਕ 'ਚ ਹੋਈਆਂ ਗੁਥਮਗੁੱਥੀ, ਅੱਖਾਂ 'ਚ ਪਾਈਆਂ ਮਿਰਚਾਂ

Written by  Riya Bawa -- September 24th 2022 02:27 PM -- Updated: September 24th 2022 02:30 PM
ਦੋ ਮਹਿਲਾ ਵਕੀਲ ਪਾਰਕ 'ਚ ਹੋਈਆਂ ਗੁਥਮਗੁੱਥੀ, ਅੱਖਾਂ 'ਚ ਪਾਈਆਂ ਮਿਰਚਾਂ

ਦੋ ਮਹਿਲਾ ਵਕੀਲ ਪਾਰਕ 'ਚ ਹੋਈਆਂ ਗੁਥਮਗੁੱਥੀ, ਅੱਖਾਂ 'ਚ ਪਾਈਆਂ ਮਿਰਚਾਂ

ਚੰਡੀਗੜ੍ਹ: ਚੰਡੀਗੜ੍ਹ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਦੀ ਪਾਰਕਿੰਗ ਵਿੱਚ ਦੋ ਮਹਿਲਾ ਵਕੀਲ ਦੀ ਆਪਸ ਵਿਚ ਭਿੜਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਮਹਿਲਾ ਐਡਵੋਕੇਟ ਨੇ ਹੱਥੋਪਾਈ ਕਰ ਰਹੀ ਇੱਕ ਹੋਰ ਮਹਿਲਾ ਐਡਵੋਕੇਟ ਉੱਤੇ ਮਿਰਚਾਂ ਦਾ ਸਪਰੇਅ ਪਾ ਦਿੱਤਾ। ਇਸ ਤੋਂ ਬਾਅਦ ਮਾਮਲਾ ਥਾਣੇ ਪਹੁੰਚ ਗਿਆ। ਪੇਪਰ ਸਪਰੇਅ ਕਰਨ ਵਾਲੀ ਮਹਿਲਾ ਵਕੀਲ ਨੇ ਦੱਸਿਆ ਕਿ ਦੂਜੀ ਵਕੀਲ ਉਸ ਨੂੰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਹੀ ਸੀ। videoviral ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਉਸ ਨੇ ਕਾਰ ਦੇ ਟਾਇਰ ਪਾੜ ਦਿੱਤੇ ਅਤੇ ਅਚਾਨਕ ਫਿਰ ਮੇਰੇ ਉੱਤੇ ਝਪਟ ਪਈ। ਆਪਣੀ ਸੁਰੱਖਿਆ ਲਈ, ਮੈਂ ਇਸ 'ਤੇ ਮਿਰਚ ਦਾ ਸਪਰੇਅ ਪਾਇਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਹ ਵੀ ਪੜ੍ਹੋ: ਗੁਰਬਤ ਭਰੀ ਜੀਅ ਰਹੀ ਜ਼ਿੰਦਗੀ 'ਚ ਬਜ਼ੁਰਗ ਔਰਤ ਨੇ ਨਾ ਹਾਰੀ ਹਿੰਮਤ, ਸਬਜ਼ੀਆਂ ਵੇਚ ਕੇ ਕਰ ਰਹੀ ਗੁਜ਼ਾਰਾ   -PTC News


Top News view more...

Latest News view more...